ਫਿਲਪੀਨਜ਼ ''ਚ 24 ਘੰਟਿਆਂ ਦੌਰਾਨ 1 ਹਜ਼ਾਰ ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ

06/26/2020 4:41:22 PM

ਮਨੀਲਾ- ਫਿਲਪੀਨਜ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ 1,006 ਹੋਰ ਲੋਕ ਪੀੜਤ ਹੋਏ ਹਨ, ਜਿਸ ਕਾਰਨ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ 34,073 ਹੋ ਗਈ ਹੈ। ਸਿਹਤ ਵਿਭਾਗ ਵਲੋਂ ਇਸ ਸਬੰਧੀ ਦੱਸਿਆ ਗਿਆ।

ਨਵੇਂ ਮਾਮਲਿਆਂ ਵਿਚ 379 ਮੈਟਰੋ ਮਨੀਲਾ, 258 ਸੈਂਟਰਲ ਵਿਸਾਅਸ ਅਤੇ 369 ਦੇਸ਼ ਦੇ ਹੋਰ ਹਿੱਸਿਆਂ ਵਿਚੋਂ ਹਨ। ਕੋਰੋਨਾ ਕਾਰਨ ਹੋਰ 12 ਲੋਕਾਂ ਦੀ ਮੌਤ ਹੋਣ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,224 ਹੋ ਗਈ ਹੈ।

ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ 274 ਹੋਰ ਲੋਕ ਠੀਕ ਹੋ ਗਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 9182 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ। 
ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਦੇ ਵਧੇਰੇ ਮਾਮਲੇ ਦਰਜ ਹੋਏ ਹਨ, ਉੱਥੇ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਸਮਾਜਕ ਦੂਰੀ ਬਣਾਈ ਰੱਖਣ ਲਈ ਕਿਹਾ ਗਿਆ ਹੈ ਪਰ ਬਹੁਤੇ ਅਜਿਹੇ ਲੋਕ ਵੀ ਹਨ, ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਤਾਂ ਨਹੀਂ ਪਰ ਉਹ ਕੋਰੋਨਾ ਦੀ ਲਪੇਟ ਵਿਚ ਹਨ ਤੇ ਅਜਿਹੇ ਲੋਕਾਂ ਕਾਰਨ ਕੋਰੋਨਾ ਵਾਇਰਸ ਵਧੇਰੇ ਫੈਲ ਰਿਹਾ ਹੈ।


Lalita Mam

Content Editor

Related News