ਭਾਰਤ ਤੇ ਕੈਨੇਡਾ ਸਣੇ 30 ਦੇਸ਼ਾਂ ਲਈ ਫਿਲੀਪੀਨਸ ਨੇ ਵਧਾਈ ਪਾਬੰਦੀ ਮਿਆਦ

Tuesday, Jan 19, 2021 - 06:05 PM (IST)

ਭਾਰਤ ਤੇ ਕੈਨੇਡਾ ਸਣੇ 30 ਦੇਸ਼ਾਂ ਲਈ ਫਿਲੀਪੀਨਸ ਨੇ ਵਧਾਈ ਪਾਬੰਦੀ ਮਿਆਦ

ਮਨੀਲਾ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਕੁਝ ਦੇਸ਼ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਰਹੇ ਹਨ। ਫਿਰ ਵੀ ਕੁਝ ਦੇਸ਼ ਅਜਿਹੇ ਹਨ ਜਿਹਨਾਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖਤਰਾ ਹੈ। ਇਸ ਲਈ ਉਹ ਆਪਣੀਆਂ ਸਰਹੱਦਾਂ ਬੰਦ ਕਰ ਰਹੇ ਹਨ। ਇਵੇਂ ਹੀ ਫਿਲੀਪੀਨਸ ਨੇ ਸ਼ੁੱਕਰਵਾਰ ਨੂੰ ਦੋ ਹਫਤੇ ਤੱਕ ਭਾਰਤ ਸਣੇ 30 ਦੇਸ਼ਾਂ ਦੇ ਯਾਤਰੀਆਂ ਲਈ ਪਾਬੰਦੀ ਮਿਆਦ ਵਧਾ ਦਿੱਤੀ ਹੈ। ਸ਼ੁਰੂਆਤੀ ਉਡਾਣਾਂ 'ਤੇ 15 ਜਨਵਰੀ ਤੱਕ ਲੱਗੀ ਪਾਬੰਦੀ ਮਿਆਦ ਦਾ ਵਿਸਥਾਰ ਕਰਦਿਆਂ ਇਸ ਨੂੰ 31 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ ਕਿਉਂਕਿ ਦੱਖਣ ਪੂਰਬ ਏਸ਼ੀਆਈ ਦੇਸ਼ ਵਿਚ ਬ੍ਰਿਟੇਨ ਦੇ ਨਵੇਂ ਵੈਰੀਐਂਟ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਅੰਮ੍ਰਿਤਸਰ ਦੇ ਕਲਾਕਾਰ ਰੂਬਲ ਨੇ ਬਣਾਈ ਬਾਈਡੇਨ ਤੇ ਕਮਲਾ ਹੈਰਿਸ ਦੀ ਤਸਵੀਰ

ਇਹਨਾਂ ਦੇਸ਼ਾਂ 'ਤੇ ਲੱਗੀ ਪਾਬੰਦੀ
ਦੀ ਨੈਸ਼ਨਲ ਦੀ ਰਿਪੋਰਟ ਮੁਤਾਬਕ, ਇਹ ਪਾਬੰਦੀ ਉਹਨਾਂ ਦੇਸ਼ਾਂ 'ਤੇ ਲਾਗੂ ਹੋਵੇਗੀ ਜਿੱਥੇ ਕੋਰੋਨਾ ਵਾਇਰਸ ਦਾ ਜ਼ਿਆਦਾ ਛੂਤਕਾਰੀ ਨਵਾਂ ਵੈਰੀਐਂਟ ਪਛਾਣ ਵਿਚ ਆਇਆ ਹੈ। ਇਸ ਦੇ ਤਹਿਤ ਬਾਹਰ ਗਏ ਫਿਲੀਪੀਨਸ ਦੇ ਨਾਗਰਿਕ ਵੀ ਆਪਣੇ ਦੇਸ਼ ਵਾਪਸ ਨਹੀਂ ਜਾ ਸਕਣਗੇ। ਇਸ ਦਾ ਮਤਲਬ ਹੋਇਆ ਕਿ ਫਿਲੀਪੀਨਸ ਦੀ ਯਾਤਰਾ ਕਰਨ ਦੇ ਚਾਹਵਨ ਯਾਤਰੀਆਂ ਨੂੰ ਹਾਲੇ ਹੋਰ ਇੰਤਜ਼ਾਰ ਕਰਨਾ ਪਵੇਗਾ। ਇਹ ਪਾਬੰਦੀ ਭਾਰਤ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਜ਼ਰਾਇਲ, ਇਟਲੀ, ਜਾਪਾਨ, ਨਾਰਵੇ, ਓਮਾਨ, ਪਾਕਿਸਤਾਨ, ਸਿੰਗਾਪੁਰ, ਦੱਖਣੀ ਅਫਰੀਕਾ, ਸਪੇਨ, ਸਵੀਡਨ, ਬ੍ਰਿਟੇਨ ਜਿਹੇ ਦੇਸ਼ਾਂ ਦੇ ਯਾਤਰੀਆਂ 'ਤੇ ਲਗਾਈ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਮੌਤ ਦੀਆਂ ਖ਼ਬਰਾਂ ਦੇ ਬਾਵਜੂਦ ਆਸਟ੍ਰੇਲੀਆ ਫਾਈਜ਼ਰ ਟੀਕੇ ਨੂੰ ਦੇ ਸਕਦਾ ਹੈ ਮਨਜ਼ੂਰੀ

ਜਾਰੀ ਕੀਤੇ ਗਏ ਇਹ ਨਿਰਦੇਸ਼
ਇਸ ਤੋਂ ਪਹਿਲਾਂ ਫਿਲੀਪੀਨਸ ਦੇ ਨਾਗਰਿਕਾਂ ਨੂੰ ਪਾਬੰਦੀਸ਼ੁਦਾ ਦੇਸ਼ਾਂ ਤੋਂ ਆਪਣੇ ਦੇਸ਼ ਪਰਤਣ ਦੀ ਇਜਾਜ਼ਤ ਸੀ। ਉਹਨਾਂ ਲਈ ਸ਼ਰਤ ਸੀ ਕਿ ਸਰਕਾਰ ਵੱਲੋਂ ਬਣਾਏ ਗਏ ਆਈਸੋਲੇਸ਼ਨ ਸੈਂਟਰ ਵਿਚ ਸਿਰਫ 14 ਦਿਨਾਂ ਦਾ ਇਕਾਂਤਵਾਸ ਪੂਰਾ ਕਰਨਾ ਹੋਵੇਗਾ ਪਰ ਹੁਣ ਛੋਟ ਦੇਸ਼ ਵਿਚ ਕੋਰੋਨਾ ਵਾਇਰਸ 'ਤੇ ਗਠਿਤ ਟਾਸਕ ਫੋਰਸ ਵੱਲੋਂ ਮਾਮਲਿਆਂ ਨੂੰ ਦੇਖਦੇ ਹੋਏ ਜਾਰੀ ਕੀਤੀ ਜਾਵੇਗੀ। ਭਾਵੇਂਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਪਹਿਲਾਂ ਦੇ ਵੈਰੀਐਂਟ ਤੋਂ ਕਰੀਬ 70 ਫੀਸਦ ਫੈਲਣ ਵਾਲਾ ਪਾਇਆ ਗਿਆ ਪਰ ਹੁਣ ਤੱਕ ਉਸ ਦੇ ਖਤਰਨਾਕ ਹੋਣ ਦੇ ਸਬੂਤ ਨਹੀਂ ਮਿਲੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News