ਫਿਲੀਪੀਨ ''ਚ ਤੂਫਾਨ ''ਕਲਮੇਗੀ'' ਤੋਂ ਪਹਿਲਾਂ 5,000 ਲੋਕ ਕੱਢੇ ਗਏ ਬਾਹਰ

Tuesday, Nov 19, 2019 - 10:33 AM (IST)

ਫਿਲੀਪੀਨ ''ਚ ਤੂਫਾਨ ''ਕਲਮੇਗੀ'' ਤੋਂ ਪਹਿਲਾਂ 5,000 ਲੋਕ ਕੱਢੇ ਗਏ ਬਾਹਰ

ਮਨੀਲਾ (ਭਾਸ਼ਾ): ਉੱਤਰੀ ਫਿਲੀਪੀਨ ਵਿਚ ਤੂਫਾਨ 'ਕਲਮੇਗੀ' ਦੇ ਆਉਣ ਤੋਂ ਪਹਿਲਾਂ ਤਕਰੀਬਨ 5,000 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਜਗ੍ਹਾ 'ਤੇ ਭੇਜ ਦਿੱਤਾ ਗਿਆ ਹੈ। ਇਕ ਅਨੁਮਾਨ ਮੁਤਾਬਕ ਮੰਗਲਵਾਰ ਨੂੰ ਕਾਗਯਾਨ ਸੂਬੇ ਵਿਚ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਈਫੇ ਨਿਊਜ਼ ਨੇ ਕਾਗਯਾਨ ਦੇ ਗਵਰਨਰ ਮੈਨੁਅਲ ਮਾਂਬਾ ਦੇ ਹਵਾਲੇ ਨਾਲ ਕਿਹਾ,''ਅਸੀਂ ਤੂਫਾਨ ਨਾਲ ਨਜਿੱਠਣ ਦੇ ਲਈ ਤਿਆਰ ਹਾਂ।'' ਕਲਮੇਗੀ ਦੇ ਆਉਣ ਨਾਲ ਜੋ ਸੋਮਵਾਰ ਨੂੰ ਇਕ ਗੰਭੀਰ ਉਸ਼ਣਕਟੀਬੰਧੀ ਤੂਫਾਨ ਵਿਚ ਤਬਦੀਲ ਹੋ ਗਿਆ, ਫਿਲੀਪੀਨ ਦੇ ਉੱਤਰੀ-ਪੱਛਮੀ ਸੂਬਿਆਂ ਜਿਵੇਂ ਕਾਗਯਾਨ, ਈਸਾਬੇਲਾ, ਇਲੋਕੋਸ ਜਾਂ ਬਟਨੇਸ ਨੇ ਪਹਿਲਾਂ ਹੀ ਮੀਂਹ ਅਤੇ ਹਵਾ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਦਿਨ ਦੇ ਦੌਰਾਨ ਤੇਜ਼ ਹੋ ਜਾਵੇਗਾ। 

ਭਾਵੇਂਕਿ ਰਾਸ਼ਟਰੀ ਮੌਸਮ ਵਿਗਿਆਨ ਅਤੇ ਹਾਈਡ੍ਰੋਲੋਜੀਕਲ ਸਰਵਿਸਿਜ਼ (ਪਗਾਸਾ) ਨੇ ਕਿਹਾ ਕਿ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਤੂਫਾਨ ਕਮਜ਼ੋਰ ਪੈ ਜਾਵੇਗਾ। ਤੂਫਾਨ ਜਿਸ ਨੂੰ ਸਥਾਨਕ ਰੂਪ ਨਾਲ ਰੇਮਨ ਨਾਮ ਦਿੱਤਾ ਗਿਆ ਹੈ, ਮੰਗਲਵਾਰ ਸਵੇਰੇ 7 ਵਜੇ ਕਾਗਯਾਨ ਦੇ ਕੈਲਯਾਨ ਕਸਬੇ ਤੋਂ 110 ਕਿਲੋਮੀਟਰ ਪੂਰਬ ਵਿਚ ਸਥਿਤ ਸੀ। ਤੂਫਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਤੇਜ਼ ਹਵਾਵਾਂ ਅਤੇ 150 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉੱਤਰ-ਪੱਛਮ ਦਿਸ਼ਾ ਵਿਚ ਹੌਲੀ-ਹੌਲੀ ਵੱਧ ਰਿਹਾ ਸੀ। ਭਾਵੇਂਕਿ ਪਗਾਸਾ ਨੇ ਐਲਾਨ ਕੀਤਾ ਕਿ ਚੱਕਰਵਾਤ ਦੇ ਸੀਜ਼ਨ ਦਾ ਅੰਤ ਅਕਤੂਬਰ ਵਿਚ ਹੋਵੇਗਾ ਪਰ ਕਲਮੇਗੀ ਫਿਲੀਪੀਨ ਵਿਚ 2019 ਵਿਚ ਸਭ ਤੋਂ ਵੱਡਾ ਤੂਫਾਨ ਹੋਵੇਗਾ।


author

Vandana

Content Editor

Related News