ਫਿਲਪੀਨਸ ''ਚ ਤੂਫਾਨ ਨਾਲ ਹੁਣ ਤੱਕ 28 ਲੋਕਾਂ ਦੀ ਮੌਤ ਅਤੇ 12 ਲਾਪਤਾ

Friday, Dec 27, 2019 - 10:37 AM (IST)

ਫਿਲਪੀਨਸ ''ਚ ਤੂਫਾਨ ਨਾਲ ਹੁਣ ਤੱਕ 28 ਲੋਕਾਂ ਦੀ ਮੌਤ ਅਤੇ 12 ਲਾਪਤਾ

ਮਨੀਲਾ (ਭਾਸ਼ਾ): ਮੱਧ ਫਿਲਪੀਨ ਵਿਚ ਕ੍ਰਿਸਮਿਸ ਦੇ ਦਿਨ ਤਬਾਹੀ ਮਚਾਉਣ ਵਾਲਾ ਭਿਆਨਕ ਤੂਫਾਨ 'ਫੇਨਫੋਨ' ਦੂਰ-ਦੁਰਾਡੇ ਦੇ ਪਿੰਡਾਂ ਅਤੇ ਲੋਕਪ੍ਰਿਅ ਸੈਲਾਨੀ ਸਥਲਾਂ ਵਿਚ ਆਇਆ। ਇਸ ਤੂਫਾਨ ਦੇ ਕਾਰਨ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 12 ਲੋਕ ਲਾਪਤਾ ਹਨ। ਤੂਫਾਨ ਕਾਰਨ ਹਜ਼ਾਰਾਂ ਲੋਕਾਂ ਬੇਘਰ ਹੋ ਗਏ ਹਨ। ਤੂਫਾਨ ਨਾਲ ਇੰਨੀ ਜ਼ਿਆਦਾ ਤਬਾਹੀ ਹੋਈ ਕਿ ਇਕ ਆਫਤ ਪ੍ਰਤੀਕਿਰਿਆ ਅਧਿਕਾਰੀ ਨੇ ਕ੍ਰਿਸਮਸ ਦੇ ਦਿਨ ਇਲੋਇਲੋ ਸੂਬੇ ਦੇ ਤਟੀ ਸ਼ਹਿਰ ਬਾਟਾਡ ਦਾ 'ਘੋਸਟ ਟਾਊਨ' ਦੇ ਰੂਪ ਵਿਚ ਵਰਨਣ ਕੀਤਾ। 

PunjabKesari

ਅਧਿਕਾਰੀਆਂ ਨੇ ਮੱਧ ਫਿਲਪੀਨ ਵਿਚ 28 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ । ਮੱਧ ਖੇਤਰ ਵਿਚ 25,000 ਤੋਂ ਵੱਧ ਲੋਕ ਬੰਦਰਗਾਹਾਂ ਨੇੜੇ ਫਸੇ ਹੋਏ ਹਨ। ਮੱਧ ਫਿਲਪੀਨ ਵਿਚ ਇਸ ਤੂਫਾਨ ਦੇ ਕਾਰਨ ਲੱਖਾਂ ਲੋਕਾਂ ਦਾ ਕ੍ਰਿਸਮਸ ਦਾ ਜਸ਼ਨ ਖਰਾਬ ਹੋ ਗਿਆ। ਪੁਲਸ ਨੇ ਦੱਸਿਆ ਕਿ ਇਕ ਦੇ ਬਾਅਦ ਇਕ ਕਈ ਟਾਪੂ ਤੂਫਾਨ ਦੀ ਚਪੇਟ ਵਿਚ ਆਉਂਦੇ ਗਏ। ਵੱਡੀ ਗਿਣਤੀ ਵਿਚ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਲਿਜਾਇਆ ਗਿਆ।


author

Vandana

Content Editor

Related News