ਫਿਲੀਪੀਨਜ਼ ਨੇ ਭਾਰਤ ਬਾਇਓਟੈਕ ਦੇ ਕੋਵੈਕਸੀਨ ਟੀਕੇ ਨੂੰ ਦਿੱਤੀ ਐਮਰਜੈਂਸੀ ਵਰਤੋਂ ਦੀ ਮਨਜੂਰੀ

04/20/2021 3:08:27 PM

ਮਨੀਲਾ (ਵਾਰਤਾ) : ਫਿਲੀਪੀਨਜ਼ ਨੇ ਭਾਰਤ ਦੇ ਬਾਇਓਟੈਕ ਕੋਰੋਨਾ ਵਾਇਰਸ ਕੋਵੈਕਸੀਨ ਟੀਕੇ ਨੂੰ ਐਮਰਜੈਂਸੀ ਵਰਤੋਂ ਦੀ ਮਨਜੂਰੀ ਦੇ ਦਿੱਤੀ ਹੈ। ਦੇਸ਼ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐਫ.ਡੀ.ਏ.) ਨੇ ਇਹ ਜਾਣਕਾਰੀ ਦਿੱਤੀ ਹੈ।

ਐਫ.ਡੀ.ਏ. ਦੇ  ਡਾਇਰੈਕਟਰ ਜਨਰਲ ਰੋਲਾਂਡੋ ਐਨਰਿਕ ਡੋਮਿੰਗੋ ਨੇ ਮੰਗਲਵਾਰ ਨੂੰ ਮਨੀਲਾ ਦੇ ਰੈਪਲਰ ਸਮਾਚਾਰ ਜ਼ਰੀਏ ਇਸ ਟੀਕੇ ਨੂੰ ਐਮਰਜੈਂਸੀ ਵਰਤੋਂ ਵਿਚ ਲਿਆਉਣ ਦੀ ਪੁਸ਼ਟੀ ਕੀਤੀ ਹੈ। ਫਿਲੀਪੀਨਜ਼, ਪਲਾਓ ਅਤੇ ਮਾਈਕ੍ਰੋਨੇਸ਼ੀਆ ਵਿਚ ਭਾਰਤ ਦੇ ਰਾਜਦੂਤ ਸ਼ੰਭੂ ਕੁਮਾਰਨ ਨੇ ਇਸ ਮਨਜੂਰੀ ਦਾ ਸਵਾਗਤ ਕਰਦੇ ਹੋਏ ਟਵਿਟਰ ’ਤੇ ਕਿਹਾ ਇਹ ਕੋਵਿਡ-19 ਖ਼ਿਲਾਫ਼ ਜੰਗ ਲਈ ਨਿਰਣਾਇਕ ਕਦਮ ਹੈ। ਕੁਮਾਰਨ ਨੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ‘ਈ.ਯੂ.ਏ. ਨੇ ਕੋਵੈਕਸਿਨ ਦੀ ਮਨਜੂਰੀ ਦਿੱਤੀ ਹੈ। ਭਾਰਤ ਬਾਇਓਟੈਕ ਨੂੰ ਵਧਾਈ। ਫਿਲੀਪੀਜ਼ ਦੀ ਐਫ.ਡੀ.ਏ. ਦਾ ਧੰਨਵਾਦ।’

PunjabKesari

ਫਿਲੀਪੀਨਜ਼ ਨੇ ਸੋਮਵਾਰ ਨੂੰ ਐਸਟ੍ਰਾਜੇਨੇਕਾ ਵੈਕਸੀਨ ਨਾਲ 60 ਅਤੇ ਉਸ ਤੋਂ ਘੱਟ ਉਮਰ ਦੇ ਨਾਗਰਿਕਾਂ ਲਈ ਟੀਕਾਕਰਨ ਨੂੰ ਫਿਰ ਤੋਂ ਸ਼ੁਰੂ ਕੀਤਾ। ਅਪ੍ਰੈਲ ਵਿਚ ਫਿਲੀਪੀਨਜ਼ ਦੇ ਸਿਹਤ ਮੰਤਰਾਲਾ ਦੀ ਸਿਫਾਰਿਸ਼ ’ਤੇ ਐਸਟ੍ਰਾਜੇਨੇਕਾ ਟੀਕੇ ਨੂੰ ਲਗਾਉਣ ਦੇ ਬਾਅਦ ਖੂਨ ਦੇ ਥੱਕੇ ਬਣਨ ਅਤੇ ਹੋਰ ਮਾੜੇ ਪ੍ਰਭਾਵ ਦੀ ਸ਼ਿਕਾਇਤ ਦੇ ਕਾਰਨ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਹ ਟੀਕਾ ਲਗਾਉਣ ’ਤੇ ਰੋਕ ਲਗਾ ਦਿੱਤੀ ਗਈ ਸੀ। ਫਿਲੀਪੀਨਜ਼ ਨੇ ਭਾਰਤ ਬਾਇਓਟੈਕ ਦੇ ਟੀਕੇ ਦੇ ਇਲਾਵਾ ਜਾਨਸਨ ਐਂਡ ਜਾਨਸਨ, ਫਾਈਜ਼ਰ, ਰੂਸ ਦੇ ਸਪੂਤਨਿਕ-ਵੀ ਅਤੇ ਚੀਨ ਦੇ ਸਿਨਾਵੈਕ ਟੀਕ ਨੂੰ ਵੀ ਮਨਜੂਰੀ ਦੇ ਦਿੱਤੀ ਹੇ।
 


cherry

Content Editor

Related News