ਫਿਲੀਪੀਨ : ਸ਼ੱਕੀ ਵਿਦਰੋਹੀਆਂ ਨੇ ਪੁਲਸ ਮੁਖੀ ਦਾ ਕੀਤਾ ਕਤਲ
Tuesday, Aug 30, 2022 - 08:20 PM (IST)
ਕੋਤਾਬਾਤੋ-ਫਿਲੀਪੀਨਜ਼ ਦੇ ਦੱਖਣ 'ਚ ਸਥਿਤ ਅਮਪਟੁਆਨ ਸ਼ਹਿਰ ਦੇ ਪੁਲਸ ਮੁਖੀ ਅਤੇ ਉਨ੍ਹਾਂ ਦੇ ਵਾਹਨ ਚਾਲਕ ਦਾ ਸ਼ੱਕੀ ਮੁਸਲਿਮ ਵਿਦਰੋਹੀਆਂ ਨੇ ਮੰਗਲਵਾਰ ਨੂੰ ਕਤਲ ਕਰ ਦਿੱਤਾ ਅਤੇ ਘਟੋ-ਘੱਟ ਤਿੰਨ ਹੋਰ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਗਿਆ ਜਦ ਉਹ ਇਕ ਸ਼ੱਕੀ ਨੂੰ ਗ੍ਰਿਫਤਾਰ ਕਰਨ ਜਾ ਰਹੇ ਸਨ। ਖੇਤਰੀ ਪੁਲਸ ਕਮਾਂਡਰ ਬ੍ਰਿਗੇਡੀਅਰ ਜਨਰਲ ਜਾਨ ਗਾਨੋ ਗੁਈਗੁਆਨ ਨੇ ਦੱਸਿਆ ਕਿ ਮਾਗੁਇੰਦਾਨਾਓ ਸੂਬੇ ਦੀ ਪੇਂਡੂ ਸੜਕ 'ਤੇ ਸਵੇਰੇ ਕਰੀਬ 10 ਹਥਿਆਰਬੰਦ ਲੋਕਾਂ ਨੇ ਅਮਪਟੁਆਨ ਸ਼ਹਿਰ ਦੇ ਪੁਲਸ ਮੁਖੀ ਲੈਫਟੀਨੈਂਟ ਰੇਨੋਲਡੋ ਸੈਮਸਨ ਦੇ ਵਾਹਨ ਚਾਲਕ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੇ ਰਾਸ਼ਟਰਪਤੀ ਵਿਕਰਮਸਿੰਘੇ ਨੇ ਸਿਆਸੀ ਪਾਰਟੀਆਂ ਨੂੰ ਸਰਬ ਪਾਰਟੀ ਸਰਕਾਰ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਉਨ੍ਹਾਂ ਦੱਸਿਆ ਕਿ ਇਸ ਹਮਲੇ 'ਚ ਵਾਹਨ 'ਚ ਸਵਾਰ ਤਿੰਨ ਹੋਰ ਅਧਿਕਾਰੀ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਨੇ ਗੋਲੀਬਾਰੀ ਦਾ ਜਵਾਬ ਦਿੱਤਾ ਸੀ। ਸਰਕਾਰੀ ਬਲ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਮਲਾਵਰ ਮੌਕੇ ਤੋਂ ਫਰਾਰ ਹੋਣ ਤੋਂ ਪਹਿਲਾਂ ਮਾਰੇ ਗਏ ਪੁਲਸ ਅਧਿਕਾਰੀਆਂ ਦੇ ਹਥਿਆਰ ਵੀ ਨਾਲ ਲੈ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਮੁਸਲਿਮ ਵਿਦਰੋਹੀ ਸਮੂਹ 'ਬੰਗਸਾਮੋਰੇ ਇਸਲਾਮਿਕ ਫ੍ਰੀਡਮ ਫਾਈਟਰਸ' ਦੇ ਮੈਂਬਰ ਹਨ, ਜੋ ਮਾਗੁਇੰਦਾਨਾਓ ਸੂਬੇ 'ਦੇ ਮੁਸਲਿਮ ਬਹੁਗਿਣਤੀ ਵਾਲੇ ਅਮਪਟੁਆਨ ਸ਼ਹਿਰ 'ਚ ਸਰਗਰਮ ਹਨ ਅਤੇ ਸਾਲਾਂ ਤੋਂ ਵੱਖਵਾਦੀ ਅੰਦਲੋਨ ਚਲਾ ਰਹੇ ਹਨ।
ਇਹ ਵੀ ਪੜ੍ਹੋ : IDBI ਬੈਂਕ ’ਚ ਹਿੱਸੇਦਾਰੀ ਵੇਚਣ ਲਈ ਅਗਲੇ ਮਹੀਨੇ ਸ਼ੁਰੂਆਤੀ ਬੋਲੀਆਂ ਮੰਗ ਸਕਦੀ ਹੈ ਸਰਕਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ