ਫਾਈਜ਼ਰ ਯੂਰਪ ’ਚ ਆਪਣੇ ਕੋਵਿਡ-19 ਟੀਕੇ ਦੀ ਸਪਲਾਈ ਅਸਥਾਈ ਤੌਰ ’ਤੇ ਕਰ ਰਹੀ ਘੱਟ : ਨਾਰਵੇ

Saturday, Jan 16, 2021 - 02:08 AM (IST)

ਫਾਈਜ਼ਰ ਯੂਰਪ ’ਚ ਆਪਣੇ ਕੋਵਿਡ-19 ਟੀਕੇ ਦੀ ਸਪਲਾਈ ਅਸਥਾਈ ਤੌਰ ’ਤੇ ਕਰ ਰਹੀ ਘੱਟ : ਨਾਰਵੇ

ਕੋਪਨਹੇਗਨ-ਨਾਰਵੇ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਦੀ ਫਾਰਮਾ ਕੰਪਨੀ ਫਾਈਜ਼ਰ ਕੰਪਨੀ ਉਤਪਾਦਨ ਸਮਰੱਥਾ ਨੂੰ ਪੈਦਾ ਕਰਨ ਦੀ ਲੜੀ ’ਚ ਯੂਰਪ ’ਚ ਆਪਣੇ ਕੋਵਿਡ-19 ਟੀਕੇ ਦੀ ਸਪਲਾਈ ਅਸਥਾਈ ਤੌਰ ’ਤੇ ਘੱਟ ਕਰ ਰਹੀ ਹੈ। ਦੇਸ਼ ਦੇ ਪਬਲਿਕ ਹੈਲਥ ਇੰਸਟੀਚਿਊਟ ’ਚ ਇਨਫੈਕਸ਼ਨ ਕੰਟਰੋਲ ਵਿਭਾਗ ਦੇ ਡਾਇਰੈਕਟਰ ਗੀਰ ਬੁਕਹੋਮ ਨੇ ਕਿਹਾ ਕਿ ‘ਸਾਨੂੰ ਅੱਜ ਇਹ ਸੰਦੇਸ਼ ਮਿਲਿਆ।’’

ਇਹ ਵੀ ਪੜ੍ਹੋ -ਚੀਨ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝੱਟਕਾ, ਯਾਤਰੀਆਂ 'ਤੇ ਲਾਇਆ ਬੈਨ

ਉਨ੍ਹਾਂ ਨੇ ਕਿਹਾ ਕਿ ਅਸੀਂ ਕਿਹਾ ਸੀ ਕਿ ਸਾਨੂੰ ਤਿੰਨ ਹਫਤਿਆਂ ’ਚ ਫਾਈਜ਼ਰ ਦੇ ਟੀਕੇ ਦੀਆਂ 43,875 ਖੁਰਾਕਾਂ ਮਿਲਣਗੀਆਂ ਪਰ ਹੁਣ ਅਜਿਹਾ ਲੱਗਦਾ ਹੈ ਕਿ ਸਾਨੂੰ 36,075 ਖੁਰਾਕਾਂ ਹੀ ਮਿਲਣਗੀਆਂ। ਵਿਭਾਗ ਨੇ ਕਿਹਾ ਕਿ ਸਪਲਾਈ ’ਚ ਕਮੀ ਅਗਲੇ ਹਫਤੇ ਤੋਂ ਸ਼ੁਰੂ ਹੋਵੇਗੀ ਅਤੇ ਇਹ ਇਸ ਲਈ ਹੋ ਰਿਹਾ ਹੈ ਤਾਂ ਕਿ ਫਾਈਜ਼ਰ ਮੌਜੂਦਾ ਸਮੇਂ ’ਚ 1.3 ਅਰਬ ਖੁਰਾਕ ਤੋਂ ਆਪਣੀ ਉਤਪਾਦਨ ਸਮਰੱਥਾ ਨੂੰ ਹਰ ਸਾਲ ਦੋ ਅਰਬ ਤੱਕ ਕਰ ਸਕੀਏ। ਇਸ ਨੇ ਕਿਹਾ ਕਿ ਇਸ ਅਸਥਾਈ ਕਮੀ ਨਾਲ ਸਾਰੇ ਯੂਰਪੀਅਨ ਦੇਸ਼ ਪ੍ਰਭਾਵਿਤ ਹੋਣਗੇ। ਨਾਰਵੇ ਯੂਰਪੀਅਨ ਸੰਘ ਦਾ ਹਿੱਸਾ ਨਹੀਂ ਹਨ। ਹਾਲਾਂਕਿ ਨਾ ਤਾਂ ਫਾਈਜ਼ਰ ਨੇ ਅਤੇ ਨਾ ਹੀ ਇਸ ਦੀ ਜਰਮਨੀ ਸਾਂਝੇਦਾਰ ਬਾਇਓਨਟੈੱਕ ਨੇ ਸਪਲਾਈ ’ਚ ਕਮੀ ਦੀ ਅਜੇ ਕੋਈ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ -ਚੀਨ ’ਚ ਫਿਰ ਕੋਰੋਨਾ ਦਾ ਕਹਿਰ, ਤਿੰਨ ਦਿਨਾਂ ’ਚ ਬਣੇਗਾ 3 ਹਜ਼ਾਰ ਬੈੱਡਾਂ ਵਾਲਾ ‘ਹਸਪਤਾਲ’

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News