ਫਾਈਜ਼ਰ-ਬਾਇਓਨਟੈੱਕ ਦਾ ਦਾਅਵਾ-ਕੋਰੋਨਾ ਦੇ ਨਵੇਂ ਵੈਰੀਐਂਟ 'ਤੇ ਵੀ ਅਸਰ ਕਰੇਗੀ ਉਨ੍ਹਾਂ ਦੀ ਵੈਕਸੀਨ
Friday, Jan 29, 2021 - 12:45 AM (IST)
ਲੰਡਨ (ਸਮਰਾ)-ਫਾਈਜ਼ਰ ਅਤੇ ਬਾਇਓਨਟੈੱਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਦੇ ਨਵੇਂ ਕੋਰੋਨਾ ਵਾਇਰਸ 'ਤੇ ਵੀ ਅਸਰਦਾਰ ਸਾਬਤ ਹੋਵੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਪੁਰਾਣੇ ਵਾਇਰਸ ਅਤੇ ਨਵੇਂ ਵੈਰੀਐਂਟਸ 'ਚ ਜੋ ਕੁਝ ਬਦਲਾਅ ਦੇਖੇ ਗਏ ਹਨ ਉਨ੍ਹਾਂ ਕਾਰਣ ਅਜਿਹਾ ਨਹੀਂ ਹੋਵੇਗਾ ਕਿ ਵੈਕਸੀਨ ਦੀ ਪ੍ਰਭਾਵਸ਼ੀਲਤਾ ਘੱਟ ਹੋ ਜਾਵੇਗੀ। ਖੋਜਕਰਤਾਵਾਂ ਨੇ ਆਪਣੀ ਹੁਣ ਤੱਕ ਦੀ ਰਿਸਰਚ ਤੋਂ ਪਾਇਆ ਹੈ ਕਿ ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਲੜਨ ਲਈ ਕਿਸੇ ਵੀ ਤਰ੍ਹਾਂ ਦੀ ਦੂਜੀ ਵੈਕਸੀਨ ਦੀ ਜ਼ਰੂਰਤ ਨਹੀਂ ਹੈ। ਇਸ ਖੋਜ ਦੇ ਆਧਾਰ 'ਤੇ ਫਾਈਜ਼ਰ ਅਤੇ ਬਾਇਓਨਟੈੱਕ 'ਤੇ ਵੈਕਸੀਨ ਅਸਰ ਨਹੀਂ ਕਰੇਗੀ ਤਾਂ ਕੰਪਨੀ ਕੋਈ ਹੋਰ ਪ੍ਰਤੀਕਿਰਿਆ ਕਰੇਗੀ।
ਇਹ ਵੀ ਪੜ੍ਹੋ -ਅਮਰੀਕਾ ਨਾਲ ਤਣਾਅ ਦਰਮਿਆਨ ਦੱਖਣੀ ਚੀਨ ਸਾਗਰ 'ਚ ਅਭਿਆਸ ਕਰੇਗਾ ਚੀਨ
ਬਿਆਨ 'ਚ ਕਿਹਾ ਗਿਆ ਹੈ ਕਿ ਕੰਪਨੀ ਨਵੇਂ ਵਾਇਰਸ 'ਤੇ ਵੀ ਆਪਣੀ ਵੈਕਸੀਨ ਦੀ ਪ੍ਰਭਾਵਸ਼ੀਲਤਾ 'ਤੇ ਨਜ਼ਰ ਬਣਾਏ ਰੱਖੇਗੀ। ਫਾਈਜ਼ਰ ਅਤੇ ਬਾਇਓਨਟੈੱਕ ਦਾ ਇਹ ਮੰਨਣਾ ਹੈ ਕਿ ਜੇਕਰ ਵਾਇਰਸ ਦੇ ਨਵੇਂ ਵੈਰੀਐਂਟ ਨਾਲ ਲੜਨ ਲਈ ਦੂਜੀ ਵੈਕਸੀਨ ਦੀ ਜ਼ਰੂਰਤ ਪਈ ਤਾਂ ਉਨ੍ਹਾਂ ਦੀ ਵੈਕਸੀਨ ਪਲੇਟਫਾਰਮ ਇੰਨੀ ਲਚਕਦਾਰ ਹੈ ਕਿ ਉਹ ਦੂਜੀ ਵੈਕਸੀਨ ਜਲਦ ਤਿਆਰ ਕਰਨ ਲੈਣਗੇ। ਜ਼ਿਕਰਯੋਗ ਹੈ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਦੁਨੀਆ 'ਚ ਕੋਰੋਨਾ ਇਨਫੈਕਟਿਡ ਦੀ ਕੁੱਲ ਗਿਣਤੀ 10 ਕਰੋੜ ਤੋਂ ਵਧੇਰੇ ਹੋ ਚੁੱਕੀ ਹੈ।
ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।