ਪਾਕਿਸਤਾਨੀ ਲਾਚਾਰ, ਪੈਟਰੋਲ ਦੀ ਕੀਮਤ ਨੇ ਕੀਤਾ 117 ਦਾ ਅੰਕੜਾ ਪਾਰ

09/12/2019 6:05:53 PM

ਇਸਲਾਮਾਬਾਦ— ਤੱਥਾਂ ਦੀ ਜਾਂਚ ਕਰਨ ਵਾਲੀ ਸੰਸਥਾ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਦੇ ਉਸ ਬਿਆਨ 'ਤੇ ਸੱਚਾਈ ਦੀ ਮੁਹਰ ਲਗਾ ਦਿੱਤੀ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ 'ਚ ਪੈਟਰੋਲ ਦੀਆਂ ਕੀਮਤਾਂ ਇਤਿਹਾਸ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ।

ਪਿਛਲੇ ਮਹੀਨੇ ਵਿਰੋਧੀ ਧਿਰ ਦੇ ਨੇਤਾ ਬਿਲਾਵਲ ਭੁੱਟੋ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਇਮਰਾਨ ਖਾਨ ਦੀ ਸਰਕਾਰ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅੱਜ ਪੈਟਰੋਲ ਦੀ ਕੀਮਤ ਸਭ ਤੋਂ ਉੱਚੇ ਪੱਧਰ 'ਤੇ ਹੈ। ਹੁਣ, ਇਕ ਸੁਤੰਤਰ ਥਿੰਕ ਟੈਂਕ, ਪਾਕਿਸਤਾਨ ਇੰਸਟੀਚਿਊਟ ਆਫ ਲੈਜਿਸਲੇਟਿਵ ਡਿਵਲੈਪਮੈਂਟ ਐਂਡ ਟਰਾਂਸਪੇਰੈਂਸੀ (ਪੀ.ਆਈ.ਐੱਲ.ਡੀ.ਏ.ਟੀ.) ਨੇ ਇਸ ਬਿਆਨ ਨੂੰ ਸਹੀ ਦੱਸਿਆ ਹੈ। ਇਸ ਦੌਰਾਨ ਇਹ ਪਤਾ ਲੱਗਿਆ ਕਿ ਪਾਕਿਸਤਾਨੀ ਸਰਕਾਰ ਨੇ 31 ਜੁਲਾਈ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ ਤੇ ਇਸ ਤੋਂ ਬਾਅਦ ਪੈਟਰੋਲ (ਅਲਟਰੋਨ ਪ੍ਰੀਮੀਅਮ) ਦੀ ਕੀਮਤ 117.83 ਰੁਪਏ (ਪਾਕਿਸਤਾਨੀ) ਪ੍ਰਤੀ ਲੀਟਰ ਹੋ ਗਈ।

ਸੰਗਠਨ ਨੇ ਪਾਕਿਸਤਾਨ ਸਟੇਟ ਆਇਲ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 1 ਜਨਵਰੀ 2006 ਤੋਂ 1 ਅਗਸਤ 2019 ਤੱਕ ਪੈਟਰੋਲ ਦੀਆਂ ਕੀਮਤਾਂ ਕਦੇ 117.83 ਰੁਪਏ ਦੇ ਅੰਕੜੇ ਨੂੰ ਨਹੀਂ ਛੂਹ ਸਕੀਆਂ ਸਨ।


Baljit Singh

Content Editor

Related News