ਪੀਟਰ ਡਟਨ ਲਿਬਰਲ ਪਾਰਟੀ ਦੇ ਅਗਲੇ ਨੇਤਾ ਵਜੋਂ ਬਿਨਾਂ ਮੁਕਾਬਲਾ ਹੋਣਗੇ ਖੜ੍ਹੇ
Thursday, May 26, 2022 - 01:09 PM (IST)
ਪਰਥ (ਪਿਆਰਾ ਸਿੰਘ ਨਾਭਾ): ਪੀਟਰ ਡਟਨ ਦੇ ਲਿਬਰਲ ਪਾਰਟੀ ਦੇ ਅਗਲੇ ਨੇਤਾ ਵਜੋਂ ਬਿਨਾਂ ਮੁਕਾਬਲਾ ਖੜ੍ਹੇ ਹੋਣ ਦੀ ਆਸ ਹੈ। ਪਾਰਟੀ ਦੀ ਇਕ ਸੀਨੀਅਰ ਮੈਂਬਰ ਨੇ ਕਿਹਾ ਕਿ ਸ਼ਨੀਵਾਰ ਦੀਆਂ ਫੈਡਰਲ ਚੋਣਾਂ ਵਿਚ ਹਾਰ ਪਿੱਛੋਂ ਸਕੌਟ ਮੌਰੀਸਨ ਵੱਲੋਂ ਖਾਲੀ ਕੀਤੇ ਅਹੁਦੇ ਲਈ ਸਾਬਕਾ ਰੱਖਿਆ ਮੰਤਰੀ ਦੇ ਸੰਭਾਵਿਤ ਵਿਰੋਧੀ ਪਾਸੇ ਹਟ ਗਏ ਹਨ। ਖੁਦ ਵੱਲੋਂ ਡਿਪਟੀ ਲੀਡਰ ਵਜੋਂ ਸੇਵਾ ਕਰਨ ਦੀ ਸੰਭਾਵਨਾ ਰੱਦ ਕਰਦਿਆਂ ਗ੍ਰਹਿ ਮਾਮਲਿਆਂ ਦੀ ਸਾਬਕਾ ਮੰਤਰੀ ਕੈਰਨ ਐਂਡਰਿਊਸ ਨੇ ਕਿਹਾ ਕਿ ਡਟਨ ਇਕ ਇਕ ਉਮੀਦਵਾਰ ਹੋਣਗੇ। ਪਾਰਟੀ ਖ਼ਿਲਾਫ਼ ਔਰਤ ਵੋਟਰਾਂ ਦੀ ਵੱਡੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਸਾਬਕਾ ਵਾਤਾਵਰਣ ਮੰਤਰੀ ਸੂਸਨ ਲੇਅ ਦੇ ਡਿਪਟੀ ਬਣਨ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ ਨੇ ਆਪਣੀ ਮਾਂ ਨੂੰ ਕੀਤਾ ਯਾਦ
ਮਿਸ ਐਂਡਰਿਊਸ ਨੇ ਉਹਨਾਂ ਨੂੰ ਇਸ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਆਖਿਆ ਹੈ। ਐਂਡਰਿਊਸ ਉਨ੍ਹਾਂ ਚਾਰ ਸਾਬਕਾ ਲਿਬਰਲ ਮੰਤਰੀਆਂ ਵਿੱਚੋਂ ਇਕ ਸੀ, ਜਿਨ੍ਹਾਂ ਨੇ ਲੀਡਰਸ਼ਿਪ ਦੌੜ ਵਿਚ ਸ਼ਾਮਿਲ ਹੋਣ ਦਾ ਸੰਕੇਤ ਦਿੱਤਾ ਸੀ। ਦੂਸਰੇ ਪਾਰਟੀ ਮੈਂਬਰ ਵਪਾਰ ਮੰਤਰੀ ਡੈਨ ਜੇਹਨ, ਸਾਬਕਾ ਊਰਜਾ ਮੰਤਰੀ ਐਂਗੁਸ ਟੇਲਰ ਅਤੇ ਸੰਚਾਰ ਮੰਤਰੀ ਪਾਲ ਫਲੈਚਰ ਹਨ ਜੋ ਅਹੁਦੇ ਤੋਂ ਹਟ ਰਹੇ ਹਨ। ਡਟਨ ਰਾਜਨੀਤੀ ਵਿਚ ਦੂਸਰੀ ਧਿਰ ਦੇ ਉਮੀਦਵਾਰਾਂ ਤੋਂ ਘੱਟ ਮਸ਼ਹੂਰ ਹਨ ਅਤੇ ਉਨ੍ਹਾਂ ਨੇ ਹਾਈ ਪ੍ਰੋਫਾਈਲ ਲੇਬਰ ਪ੍ਰੀਮੀਅਰਾਂ ਤੋਂ ਇਸ ਹਫ਼ਤੇ ਹਮਲਿਆਂ ਦਾ ਸਾਹਮਣਾ ਕੀਤਾ ਹੈ। ਵਿਕਟੋਰੀਆ ਪ੍ਰੀਮੀਅਰ ਡੇਨੀਅਲ ਐਂਡਰਿਊਸ ਨੇ ਕਿਹਾ ਕਿ ਉਹ ਡਟਨ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਪਰ ਆਪਣੇ ਸੂਬੇ ਬਾਰੇ ਅਪਮਾਨਜਨਕ ਟਿੱਪਣੀਆਂ ਨੂੰ ਨਹੀਂ ਭੁੱਲੇ।