ਜਿਸਨੇ ਬੱਚਿਆਂ ਵਾਂਗ ਪਾਲਿਆ, ਉਸੇ ਮਾਲਕਣ ਨੂੰ ਨੋਚ-ਨੋਚ ਕੇ ਖਾ ਗਏ Cute Dog

Thursday, Jan 23, 2025 - 09:35 PM (IST)

ਜਿਸਨੇ ਬੱਚਿਆਂ ਵਾਂਗ ਪਾਲਿਆ, ਉਸੇ ਮਾਲਕਣ ਨੂੰ ਨੋਚ-ਨੋਚ ਕੇ ਖਾ ਗਏ Cute Dog

ਇੰਟਰਨੈਸ਼ਨਲ ਡੈਸਕ- ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਨੇੜੇ ਇਕ ਫਲੈਟ 'ਚ ਰਹਿਣ ਵਾਲੀ 34ਸਾਲਾ ਔਰਤ ਦੀ ਮੌਤ ਤੋਂ ਬਾਅਦ ਉਸਦੇ ਪਾਲਤੂ ਪਗ ਕੁੱਤਿਆਂ ਨੇ ਉਸਦੀ ਲਾਸ਼ ਨੂੰ ਖਾ ਲਿਆ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਪੁਲਸ ਨੇ 5 ਦਿਨਾਂ ਤੋਂ ਗਾਇਬ ਔਰਤ ਦੇ ਫਲੈਟ ਦਾ ਦਰਵਾਜ਼ਾ ਤੋੜਿਆ। 

ਮ੍ਰਿਤਕਾ, ਐਡਰੀਆਨਾ ਨੇਗਾਓ, ਜਿਸਨੂੰ ਐਂਡਾ ਸਾਸ਼ਾ ਵਜੋਂ ਜਾਣਿਆ ਜਾਂਦਾ ਸੀ, ਤਰਗੂ ਜੀਯੂ ਦੇ ਇੱਕ ਫਲੈਟ ਵਿੱਚ ਰਹਿੰਦੀ ਸੀ। ਉਸਦੇ ਪਰਿਵਾਰ ਦੇ ਇੱਕ ਮੈਂਬਰ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਹ ਨਾ ਤਾਂ ਫੋਨ ਦਾ ਜਵਾਬ ਦੇ ਰਹੀ ਹੈ ਅਤੇ ਨਾ ਹੀ ਦਰਵਾਜ਼ਾ ਖੋਲ੍ਹ ਰਹੀ ਹੈ।

ਫਾਇਰ ਬ੍ਰਿਗੇਡ ਦੀ ਮਦਦ ਨਾਲ ਤੋੜਿਆ ਗਿਆ ਦਰਵਾਜ਼ਾ

ਜਦੋਂ ਪੁਲਸ  ਅਤੇ ਉਨ੍ਹਾਂ ਦੇ ਰਿਸ਼ਤੇਦਾਰ ਫਲੈਟ ਪਹੁੰਚੇ ਤਾਂ ਦਰਵਾਜ਼ਾ ਬੰਦ ਮਿਲਿਆ। ਫਾਇਰ ਬ੍ਰਿਗੇਡ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਐਡਰੀਆਨਾ ਦੀ ਲਾਸ਼ ਫਲੈਟ 'ਚ ਪਈ ਹੋਈ ਸੀ ਅਤੇ ਉਸ ਕੋਲ ਦੋ ਪਾਲਤੂ ਪਗ ਕੁੱਤੇ ਸਨ। ਦੋਵੇਂ ਐਡਰੀਆਨਾ ਦੀ ਲਾਸ਼ ਨੂੰ ਖਾ ਰਹੇ ਸਨ। 

ਲਾਸ਼ ਨੂੰ ਨੋਚ-ਨੋਚ ਨੇ ਖਾ ਚੁੱਕੇ ਸਨ ਪਾਲਤੂ ਕੁੱਤੇ

ਪੁਲਸ ਨੇ ਪਾਇਆ ਕਿ ਦੋ ਪਾਲਤੂ ਕੁੱਤੇ, ਜੋ ਭੁੱਖੇ ਸਨ, ਦੋਵਾਂ ਨੇ ਲਾਸ਼ ਨੂੰ ਖਾ ਲਿਆ ਸੀ। ਮੌਕੇ 'ਤੇ ਪਹੁੰਚੀ ਐਂਬੂਲੈਂਸ ਨੇ ਐਡਰੀਆਨਾ ਦੀ ਮੌਤ ਦੀ ਪੁਸ਼ਟੀ ਕੀਤੀ। ਸਰੀਰ 'ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਨਿਸ਼ਾਨ ਨਹੀਂ ਮਿਲੇ। ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਐਡਰੀਆਨਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗੋਰਜ ਫੋਰੈਂਸਿਕ ਮੈਡੀਸਨ ਸੇਵਾ ਭੇਜ ਦਿੱਤਾ ਗਿਆ।

ਕਿਵੇਂ ਹੋਇਆ ਸ਼ੱਕ

ਪਰਿਵਾਰਕ ਮੈਂਬਰ ਨੇ ਦੱਸਿਆ ਕਿ ਐਡਰੀਆਨਾ 5 ਦਿਨਾਂ ਤੋਂ ਲਾਪਤਾ ਸੀ ਅਤੇ ਉਸਨੇ ਨਾ ਤਾਂ ਫੋਨ ਦਾ ਜਵਾਬ ਦਿੱਤਾ ਅਤੇ ਨਾ ਹੀ ਦਰਵਾਜ਼ਾ ਖੋਲ੍ਹਿਆ। ਪੁਲਸ ਨੇ ਕਿਹਾ ਕਿ ਜਿਸ ਹਾਲਤ ਵਿੱਚ ਲਾਸ਼ ਮਿਲੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਐਡਰੀਆਨਾ ਨੂੰ ਮਰੇ ਕਈ ਦਿਨ ਹੋ ਚੁੱਕੇ ਸਨ। ਸਰੀਰ ਵਿੱਚ ਕੈਡੇਵਰਿਕ ਲਿਊਕੋਟ੍ਰੀਨ (ਸਰੀਰ ਦੇ ਹੇਠਲੇ ਹਿੱਸੇ ਵਿੱਚ ਖੂਨ ਦਾ ਜੰਮਣਾ) ਦੇ ਲੱਛਣ ਦਿਖਾਈ ਦਿੱਤੇ।

ਪਾਲਤੂ ਕੁੱਤਿਆਂ ਨੂੰ ਕੀਤਾ ਗਿਆ ਰੈਸਕਿਊ

ਘਟਨਾ ਤੋਂ ਬਾਅਦ ਪਾਲਤੂ ਕੁੱਤਿਆਂ ਨੂੰ ਗੋਰਜ ਕਾਊਂਟੀ ਕਾਊਂਸਲ ਦੁਆਰਾ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ। ਐਡਰੀਆਨਾ ਦੀ ਭੈਣ ਮਾਰੀਆ ਅਲੈਗਜ਼ੈਂਡਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਭੈਣ ਦੇ ਦੇਹਾਂਤ ਦੀ ਪੁਸ਼ਟੀ ਕਰਦੇ ਹੋਏ ਲਿਖਿਆ ਕਿ ਇਕ ਹੋਰ ਪਰੀ ਸਵਰਗ ਚਲੀ ਗਈ। ਮੇਰੀ ਖੂਬਸੂਰਤ ਭੈਣ ਹੁਣ ਸਾਡੇ ਵਿਚਕਾਰ ਨਹੀਂ ਰਹੀ।


author

Rakesh

Content Editor

Related News