ਝਗੜੇ ਦੌਰਾਨ ਵਿਅਕਤੀ ਨੇ ਢਾਈ ਮਹੀਨਿਆਂ ਦੇ ਬੱਚੇ ਦੇ ਸਿਰ ''ਚ ਮਾਰਿਆ ਮੁੱਕਾ
Saturday, Mar 09, 2019 - 10:22 AM (IST)

ਪਰਥ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਦੋ ਵਿਅਕਤੀਆਂ ਵਿਚਕਾਰ ਕਾਰ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ। ਇਕ ਵਿਅਕਤੀ ਆਪਣੇ 10 ਹਫਤਿਆਂ ਦੇ ਮਾਸੂਮ ਨਾਲ ਪਬ ਦੀ ਕਾਰ ਪਾਰਕਿੰਗ 'ਚ ਗੱਡੀ ਖੜ੍ਹੀ ਕਰ ਰਿਹਾ ਸੀ। ਇਸ ਦੌਰਾਨ ਇਕ 27 ਸਾਲਾ ਨੌਜਵਾਨ ਵੀ ਕਾਰ ਪਾਰਕ ਕਰ ਰਿਹਾ ਸੀ ਅਤੇ ਦੋਹਾਂ ਵਿਚਕਾਰ ਝਗੜਾ ਹੋ ਗਿਆ। ਸਕਾਰਬੋਰੋਹ ਪੁਲਸ ਨੇ ਦੱਸਿਆ ਕਿ ਦੋਵੇਂ ਇਕ-ਦੂਜੇ ਨੂੰ ਬੋਲਦੇ ਰਹੇ ਤੇ ਫਿਰ 27 ਸਾਲਾ ਵਿਅਕਤੀ ਨੇ ਉਸ ਦੇ ਬੱਚੇ ਦੇ ਸਿਰ 'ਚ ਮੁੱਕਾ ਮਾਰਿਆ। ਬੱਚਾ ਦਰਦ ਨਾਲ ਤੜਫ ਉੁੱਠਿਆ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਹਲਕੀ ਸੱਟ ਲੱਗੀ ਹੈ ਅਤੇ ਉਸ ਦੀ ਜਾਂਚ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਝਗੜਾ ਐਤਵਾਰ ਨੂੰ ਦੁਪਹਿਰ 2.30 ਵਜੇ ਹੋਇਆ। ਸਕਾਰਬੋਰੋਹ ਪੁਲਸ ਨੇ ਦੋਸ਼ੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਨੂੰ ਪਰਥ ਮੈਜੀਸਟ੍ਰੇਟ ਕੋਰਟ 'ਚ 18 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਝਗੜੇ ਦੌਰਾਨ ਵਿਅਕਤੀ ਨੇ ਬੱਚੇ ਦੇ ਸਿਰ 'ਚ ਮੁੱਕਾ ਮਾਰਿਆ ਜੋ ਅਜੇ ਸਿਰਫ 10 ਮਹੀਨਿਆਂ ਦਾ ਹੀ ਹੈ ਅਤੇ ਇਸ ਕਾਰਨ ਉਸ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਸੀ।