ਹੈਰਾਨੀਜਨਕ : ਰੋਜ਼ 10 ਲਿਟਰ ''ਪੈਪਸੀ'' ਪੀਂਦਾ ਸੀ ਇਹ ਸ਼਼ਖ਼ਸ, ਹੁਣ 20 ਸਾਲ ਬਾਅਦ ਪੀਤਾ ''ਪਾਣੀ''

Tuesday, Jun 21, 2022 - 01:34 PM (IST)

ਹੈਰਾਨੀਜਨਕ : ਰੋਜ਼ 10 ਲਿਟਰ ''ਪੈਪਸੀ'' ਪੀਂਦਾ ਸੀ ਇਹ ਸ਼਼ਖ਼ਸ, ਹੁਣ 20 ਸਾਲ ਬਾਅਦ ਪੀਤਾ ''ਪਾਣੀ''

ਲੰਡਨ (ਬਿਊਰੋ): ਇਨਸਾਨ ਦੇ ਜ਼ਿਉਂਦੇ ਰਹਿਣ ਲਈ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਪਾਣੀ ਹੈ। ਕੋਈ ਵਿਅਕਤੀ ਪਾਣੀ ਤੋਂ ਬਿਨਾਂ ਕੁਝ ਦਿਨ ਹੀ ਰਹਿ ਸਕਦਾ ਹੈ ਪਰ ਬ੍ਰਿਟੇਨ 'ਚ ਰਹਿਣ ਵਾਲਾ ਇਕ ਵਿਅਕਤੀ 20 ਸਾਲਾਂ ਤੋਂ ਬਿਨਾਂ ਪਾਣੀ ਪੀਤੇ ਜ਼ਿੰਦਾ ਹੈ। 20 ਸਾਲਾਂ ਬਾਅਦ ਉਸ ਨੇ ਪਹਿਲੀ ਵਾਰ ਪਾਣੀ ਪੀਤਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਉਹ ਇੰਨੇ ਸਾਲ ਬਿਨਾਂ ਪਾਣੀ ਦੇ ਕਿਵੇਂ ਰਿਹਾ। ਜਵਾਬ ਹੈ ਕਿ ਉਹ ਪਾਣੀ ਦੀ ਬਜਾਏ ਸਿਰਫ਼ ਪੈਪਸੀ ਹੀ ਪੀਂਦਾ ਸੀ। 20 ਸਾਲਾਂ ਤੱਕ ਉਹ ਹਰ ਰੋਜ਼ ਪੈਪਸੀ ਦੇ 30 ਕੈਨ ਪੀਂਦਾ ਸੀ।

ਨਾਰਥ ਵੇਲਜ਼ ਦੇ ਰਹਿਣ ਵਾਲੇ 41 ਸਾਲਾ ਐਂਡੀ ਕੂਰੀ ਨੇ 20 ਸਾਲ ਦੀ ਉਮਰ ਵਿੱਚ ਪੈਪਸੀ ਪੀਣੀ ਸ਼ੁਰੂ ਕਰ ਦਿੱਤੀ ਸੀ। ਉਹ ਪੈਪਸੀ ਦਾ ਇੰਨਾ ਆਦੀ ਹੋ ਗਿਆ ਕਿ ਪਾਣੀ ਪੀਣਾ ਵੀ ਭੁੱਲ ਗਿਆ। ਉਹ ਰੋਜ਼ਾਨਾ ਕਰੀਬ 30 ਕੈਨ ਪੈਪਸੀ ਪੀਂਦਾ ਸੀ। ਉਹ ਹਰ ਸਾਲ ਪੈਪਸੀ 'ਤੇ ਲਗਭਗ 7000 ਯੂਰੋ (ਲਗਭਗ 6.7 ਲੱਖ ਰੁਪਏ) ਖਰਚ ਕਰਦਾ ਸੀ। ਉਹ ਹਰ ਰੋਜ਼ ਕਰੀਬ 2000 ਰੁਪਏ ਦੀ ਪੈਪਸੀ ਪੀਂਦਾ ਸੀ। ਐਂਡੀ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਨੇ ਪੈਪਸੀ ਪੀਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਉਸ ਨੇ ਪੈਪਸੀ ਦੇ 219,000 ਕੈਨ ਪੀ ਲਏ ਹਨ।

ਖੰਡ ਖਾਣ ਦੀ ਬਣ ਗਈ ਸੀ ਆਦਤ
ਐਂਡੀ ਨੇ ਦਾਅਵਾ ਕੀਤਾ ਕਿ ਦੋ ਸਾਲਾਂ ਦੇ ਆਨਲਾਈਨ ਹਿਪਨੋਥੈਰੇਪੀ ਸੈਸ਼ਨਾਂ ਤੋਂ ਬਾਅਦ ਉਹ ਠੀਕ ਹੋਇਆ ਹੈ ਅਤੇ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਪਾਣੀ ਪੀਤਾ ਹੈ। ਐਂਡੀ ਨੇ ਕਿਹਾ ਕਿ ਮੈਨੂੰ ਹਮੇਸ਼ਾ ਠੰਡੀ ਪੈਪਸੀ ਪੀਣਾ ਪਸੰਦ ਰਿਹਾ ਹੈ। ਇਸ ਤੋਂ ਇਲਾਵਾ ਮੈਨੂੰ ਕੁਝ ਵੀ ਪਸੰਦ ਨਹੀਂ ਸੀ। ਮੈਂ ਇਸ ਦਾ ਆਦੀ ਸੀ। ਮੈਂ ਰਾਤ ਨੂੰ ਕੰਮ ਕਰਦਾ ਹਾਂ, ਇਸ ਲਈ ਮੈਨੂੰ ਖੰਡ ਪਸੰਦ ਹੈ। ਮੈਂ ਰੋਜ਼ਾਨਾ ਦੋ ਲੀਟਰ ਪੈਪਸੀ ਦੀਆਂ 4-5 ਬੋਤਲਾਂ ਪੀਂਦਾ ਸੀ। ਕਿਉਂਕਿ ਮੈਂ ਇੱਕ ਸੁਪਰਮਾਰਕੀਟ ਵਿੱਚ ਕੰਮ ਕਰਦਾ ਹਾਂ, ਇਸ ਲਈ ਮੇਰੇ ਲਈ ਇਸ ਨੂੰ ਖਰੀਦਣਾ ਅਤੇ ਇਸਨੂੰ ਸਿੱਧਾ ਘਰ ਲਿਆਉਣਾ ਬਹੁਤ ਆਸਾਨ ਸੀ।

ਪੜ੍ਹੋ ਇਹ ਅਹਿਮ ਖ਼ਬਰ- ਯੋਗ ਦੀ ਸ਼ਕਤੀ ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਲਈ ਏਕਤਾ ਦੀ ਸ਼ਕਤੀ ਹੈ : UNGA ਪ੍ਰਧਾਨ

ਡਾਇਬੀਟੀਜ਼ ਦੇ ਮਰੀਜ ਬਣਨ ਵਾਲਾ ਸੀ ਐਂਡੀ
ਲੰਬੇ ਸਮੇਂ ਤੱਕ ਕੋਲਡ ਡਰਿੰਕ ਪੀਣ ਤੋਂ ਬਾਅਦ ਐਂਡੀ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਲੱਗੀਆਂ। ਇਸ ਨਾਲ ਐਂਡੀ ਨੇ ਮੰਨਿਆ ਕਿ ਉਸ ਨੇ ਬਹੁਤ ਸਾਰਾ ਪੈਸਾ ਬਰਬਾਦ ਕੀਤਾ ਹੈ। ਐਂਡੀ ਨੇ ਕਿਹਾ ਕਿ ਮੈਂ ਹਰ ਸਾਲ ਜਿੰਨੀ ਪੈਪਸੀ ਪੀਂਦਾ ਸੀ, ਉਸ ਨਾਲ ਮੈਂ ਹਰ ਸਾਲ ਇਕ ਨਵੀਂ ਕਾਰ ਖਰੀਦ ਸਕਦਾ ਸੀ। ਮੈਂ ਇਸ ਦਾ ਇੰਨਾ ਆਦੀ ਸੀ ਕਿ ਲੋਕ ਵਿਆਹਾਂ ਵਿਚ ਜਿੱਥੇ ਸ਼ੈਂਪੇਨ ਪੀਂਦੇ ਸਨ ਅਤੇ ਮੈਂ ਉਥੇ ਪੈਪਸੀ ਪੀ ਰਿਹਾ ਹੁੰਦਾ ਸੀ। ਉਸ ਦਾ ਵਜ਼ਨ 120 ਕਿਲੋਗ੍ਰਾਮ ਹੋ ਗਿਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਡਾਇਬਟੀਜ਼ ਹੋਣ ਦੀ ਚਿਤਾਵਨੀ ਦਿੱਤੀ ਸੀ। ਇਸ ਮਗਰੋਂ ਐਂਡੀ ਨੇ 12 ਕਿਲੋ ਭਾਰ ਘਟਾਇਆ ਪਰ ਉਹ ਪੈਪਸੀ ਪੀਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।

ਥੈਰੇਪਿਸਟ ਦੀ ਮਦਦ ਨਾਲ ਛੱਡੀ ਪੈਪਸੀ
ਆਪਣੀ ਪੈਪਸੀ ਦੀ ਆਦਤ ਨੂੰ ਛੱਡਣ ਲਈ, ਐਂਡੀ ਨੇ ਲੰਡਨ ਦੇ ਇੱਕ ਥੈਰੇਪਿਸਟ ਡੇਵਿਡ ਕਿਲਮੁਰੀ ਨਾਲ ਸੰਪਰਕ ਕੀਤਾ। ਉਸਨੇ ਐਂਡੀ ਦੀ ਸਮੱਸਿਆ ਨੂੰ ਇੱਕ ਪ੍ਰਤਿਬੰਧਿਤ ਭੋਜਨ ਲੈਣ ਵਾਲੇ ਵਿਕਾਰ (restrictive food intake disorder) ਵਜੋਂ ਪਛਾਣਿਆ। ਡਾਕਟਰ ਡੇਵਿਡ ਨੇ ਕਿਹਾ ਕਿ ਉਹ ਐਂਡੀ ਦੀ ਪੈਪਸੀ ਦੀ ਆਦਤ ਬਾਰੇ ਸੁਣਨ ਤੋਂ ਬਾਅਦ ਡਰ ਗਏ ਸਨ ਕਿਉਂਕਿ ਇਹ ਹੁਣ ਤੱਕ ਦੀ ਸਭ ਤੋਂ ਖਰਾਬ ਚੀਨੀ ਦੀ ਆਦਤ ਸੀ। ਐਂਡੀ ਦਾ ਭਾਰ ਵਧ ਗਿਆ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਸੀ, ਜਿਸ ਕਾਰਨ ਉਸ ਲਈ ਬੋਲਣਾ ਮੁਸ਼ਕਲ ਹੋ ਗਿਆ ਸੀ। ਕੁਝ ਥੈਰੇਪੀ ਸੈਸ਼ਨਾਂ ਤੋਂ ਬਾਅਦ ਐਂਡੀ ਦੀ ਪੈਪਸੀ ਦੀ ਆਦਤ ਛੁੱਟ ਗਈ।


author

Vandana

Content Editor

Related News