ਵਾਸ਼ਿੰਗਟਨ ਡੀਸੀ ਦੀਆਂ ਸੜਕਾਂ 'ਤੇ ਗੋਲੀਬਾਰੀ, ਕਈ ਲੋਕਾਂ ਦੇ ਮਰਨ ਦਾ ਖਦਸ਼ਾ,ਵੀਡੀਓ

Friday, Sep 20, 2019 - 09:11 AM (IST)

ਵਾਸ਼ਿੰਗਟਨ ਡੀਸੀ ਦੀਆਂ ਸੜਕਾਂ 'ਤੇ ਗੋਲੀਬਾਰੀ, ਕਈ ਲੋਕਾਂ ਦੇ ਮਰਨ ਦਾ ਖਦਸ਼ਾ,ਵੀਡੀਓ

ਅਮਰੀਕਾ : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ 'ਚ ਵੀਰਵਾਰ ਦੇਰ ਰਾਤ ਗੋਲੀਬਾਰੀ ਦੀ ਸੂਚਨਾ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਚ ਸਥਾਨਕ ਸਮੇਂ ਮੁਤਾਬਕ ਬੀਤੀ ਰਾਤ ਲੱਗਭਗ 10 ਵਜੇ ਅੰਨ੍ਹੇਵਾਹ ਗੋਲੀਬਾਰੀ ਹੋਈ। ਇਸ ਹਾਦਸੇ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਥਾਨਕ ਮੀਡੀਆ ਮੁਤਾਬਕ ਇਸ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਪੰਜ ਲੋਕ ਜ਼ਖਮੀ ਹੋਏ ਹਨ। ਗੋਲੀਬਾਰੀ ਦਾ ਸਥਾਨ ਵ੍ਹਾਈਟ ਹਾਊਸ ਤੋਂ ਥੋੜ੍ਹੀ ਹੀ ਦੂਰੀ 'ਤੇ ਹੈ। ਜਿਸ ਜਗ੍ਹਾ ਗੋਲੀਬਾਰੀ ਹੋਈ ਹੈ ਉੱਥੇ ਸਥਾਨਕ ਪੁਲਸ ਪਹੁੰਚ ਚੁੱਕੀ ਹੈ। 

ਘਟਨਾ ਦੇ ਬਾਅਦ ਇਲਾਕੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਪੁਲਸ ਹਮਲਾਵਰ ਦੀ ਤਲਾਸ਼ ਕਰ ਰਹੀ ਹੈ। ਰਾਜਧਾਨੀ ਦੀਆਂ ਸੜਕਾਂ 'ਤੇ ਦੇਰ ਰਾਤ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣੀਆਂ ਗਈਆਂ। ਇਸ ਮਗਰੋਂ ਕਈ ਐਂਬੂਲੈਂਸਾਂ ਵਿਚ ਲੋਕਾਂ ਨੂੰ ਹਸਪਤਾਲ ਲਿਜਾਂਦੇ ਦੇਖਿਆ ਗਿਆ ਹੈ। ਸਥਾਨਕ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਾਦਸਾ ਵਾਸ਼ਿੰਗਟਨ ਦੇ ਨੌਰਥ ਵੈਸਟ ਵਿਚ ਕੋਲੰਬੀਆ ਰੋਡ 'ਤੇ ਹੋਇਆ ਹੈ। 


author

Babita

Content Editor

Related News