ਸੋਸ਼ਲ ਕੇਅਰ ਤੋਂ ਦੂਰ ਭੱਜ ਰਹੇ ਨੇ ਲੋਕ, ਘੱਟ ਤਨਖ਼ਾਹ ਕਾਰਨ ਨੌਕਰੀ ਤੋਂ ਹਨ ਨਾਰਾਜ਼
Tuesday, Mar 28, 2023 - 12:51 AM (IST)
ਇੰਟਰਨੈਸ਼ਲ ਡੈਸਕ: ਇੰਗਲੈਂਡ ਵਿਚ ਹੁਣ ਲੋਕਾਂ ਦਾ ਸੋਸ਼ਲ ਕੇਅਰ ਖੇਤਰ ਵਿਚ ਕਰੀਅਰ ਬਣਾਉਣ ਤੋਂ ਮੋਹ ਭੰਗ ਹੋ ਰਿਹਾ ਹੈ। ਇਸ ਖੇਤਰ ਵਿਚ ਮਿਲਣ ਵਾਲੀ ਘੱਟ ਤਨਖ਼ਾਹ ਅਤੇ ਖ਼ਰਾਬ ਸਿਖਲਾਈ ਕਾਰਨ ਅਜਿਹੀ ਸਥਿਤੀ ਬਣੀ ਹੈ।ਬ੍ਰਿਟੀਸ਼ ਸੋਸ਼ਲ ਐਟੀਟਿਊਡ ਸਰਵੇਖਣ ਦੇ ਵਿਸ਼ਲੇਸ਼ਣ ਵਿਚ ਸਾਹਮਣੇ ਆਇਆ ਕਿ ਸੋਸ਼ਲ ਕੇਅਰ ਦੀ ਵਰਤੋਂ ਕਰਨ ਵਾਲੇ ਦੋ-ਤਿਹਾਈ ਲੋਕਾਂ ਵਿਚ ਵੀ ਨੌਕਰੀ ਨੂੰ ਲੈ ਕੇ ਨਾਰਾਜ਼ਗੀ ਹੈ।
ਇਹ ਖ਼ਬਰ ਵੀ ਪੜ੍ਹੋ - ਜੋਸ਼ੀਮੱਠ ਪੀੜਤਾਂ ਦੀ ਵਧੀ ਮੁਸ਼ਕਲ, ਪਹਿਲਾਂ ਘਰੋਂ ਹੋਏ ਬੇਘਰ, ਹੁਣ ਹੋਟਲਾਂ ਨੇ ਵੀ ਦੇ ਦਿੱਤਾ ਅਲਟੀਮੇਟਮ
ਨੈਫੀਲਡ ਟਰੱਸਟ ਤੇ ਕਿੰਗਜ਼ ਫੰਡ ਜਿਹੇ ਮੋਹਰੀ ਸਿਹਤ ਥਿੰਕਟੈਂਕਾਂ ਵੱਲੋਂ ਹੋਏ ਸਰਵੇਖਣ ਵਿਚ ਸਾਹਮਣਾ ਆਇਆ ਕਿ 2018 ਤੋਂ ਇਸ ਖੇਤਰ ਵਿਚ ਫੰਡਿਗ ਤੇ ਲਾਪਰਵਾਹੀ ਦੀਆਂ ਸਿਕਾਇਤਾਂ ਵੱਧ ਰਹੀਆਂ ਹਨ। ਇੰਗਲੈਂਡ ਵਿਚ ਪਿਛਲੇ ਸਾਲ ਇਸ ਖੇਤਰ ਵਿਚ ਤਕਰੀਬਨ ਡੇਢ ਲੱਖ ਤੋਂ ਵੀ ਜ਼ਿਆਦਾ ਅਸਾਮੀਆਂ ਖ਼ਾਲੀ ਸਨ।
ਇਹ ਖ਼ਬਰ ਵੀ ਪੜ੍ਹੋ - ਕੂਨੋ ਨੈਸ਼ਨਲ ਪਾਰਕ 'ਚ ਚੀਤੇ ਦੀ ਹੋਈ ਮੌਤ, ਪਿਛਲੇ ਸਾਲ ਨਮੀਬੀਆ ਤੋਂ ਲਿਆਂਦੀ ਗਈ ਸੀ 'ਸਾਸ਼ਾ'
ਸਰਵੇ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੋਸ਼ਲ ਕੇਅਰ ਦੇ ਖੇਤਰ ਵਿਚ 7 'ਚੋਂ ਮਹਿਜ਼ 1 ਮੁਲਾਜ਼ਮ ਹੀ ਆਪਣੀ ਨੌਕਰੀ ਤੋਂ ਖ਼ੁਸ਼ ਹੈ। ਇਹੀ ਵਜ੍ਹਾ ਹੈ ਕਿ ਇੰਗਲੈਂਡ ਵਿਚ ਸੋਸ਼ਲ ਕੇਅਰ ਖੇਤਰ ਜਿਵੇਂ ਕਿ ਬਜ਼ੁਰਗਾਂ ਦੀ ਦੇਖ਼ਭਾਲ ਲਈ ਮੁਲਾਜ਼ਮ ਨਹੀਂ ਮਿਲ਼ ਰਹੇ। ਬਜ਼ੁਰਗਾਂ ਦੀ ਗਿਣਤੀ ਤਾਂ ਵੱਧਦੀ ਜਾ ਰਹੀ ਹੈ ਪਰ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਲੋਕਾਂ ਦੀ ਕਮੀ ਆ ਰਹੀ ਹੈ। ਅਧਿਕਾਰੀਆਂ ਮੁਤਾਬਕ ਕੌਮੀ ਭਰਤੀ ਮੁਹਿੰਮ ਰਾਹੀਂ ਖਾਲੀ ਅਹੁਦਿਆਂ ਨੂੰ ਭਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਵੀ ਵੀਜ਼ਾ ਛੇਤੀ ਦਿੱਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।