ਚੈੱਕ ਗਣਰਾਜ ''ਚ PM ਖਿਲਾਫ ਸੜਕਾਂ ''ਤੇ ਉਤਰੇ ਲੋਕ
Sunday, Nov 17, 2019 - 01:05 AM (IST)

ਪ੍ਰਾਗ - ਚੈੱਕ ਰਿਪਬਲਿਕ ਦੇ ਪ੍ਰਾਗ 'ਚ ਸ਼ਨੀਵਾਰ ਨੂੰ ਲੱਖਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਪ੍ਰਧਾਨ ਮੰਤਰੀ ਆਂਦ੍ਰੇਜ਼ ਬਾਬਿਸ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਸ ਮੁਤਾਬਕ ਇਸ ਵਿਰੋਧ ਪ੍ਰਦਰਸ਼ਨ ਰੈਲੀ 'ਚ 2 ਲੱਖ ਲੋਕ ਸ਼ਾਮਲ ਹੋਏ। ਇਹ ਲੋਕ ਸਮੁੱਚੇ ਦੇਸ਼ ਤੋਂ ਇਕੱਠੇ ਹੋਏ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਆਪਣਾ ਅਸਤੀਫਾ ਦੇਣ ਜਾਂ ਆਪਣੀ ਅਰਬਾਂ ਦੀ ਵਪਾਰ ਜਾਇਦਾਦ ਛੱਡਣ।