ਬੰਗਲਾਦੇਸ਼ ''ਚ ਹੜ੍ਹ ਕਾਰਨ 7 ਲੱਖ ਲੋਕਾਂ ਨੂੰ ਛੱਡਣੇ ਪਏ ਘਰ

Tuesday, Jul 14, 2020 - 10:03 PM (IST)

ਬੰਗਲਾਦੇਸ਼ ''ਚ ਹੜ੍ਹ ਕਾਰਨ 7 ਲੱਖ ਲੋਕਾਂ ਨੂੰ ਛੱਡਣੇ ਪਏ ਘਰ

ਢਾਕਾ- ਬੰਗਲਾਦੇਸ਼ ਵਿਚ ਤੇਜ਼ ਮੀਂਹ ਦੇ ਬਾਅਦ ਅਚਾਨਕ ਆਏ ਹੜ੍ਹ ਕਾਰਨ 7 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਜਦਕਿ ਸੈਂਕੜੇ ਪਿੰਡ ਪਾਣੀ ਵਿਚ ਡੁੱਬ ਗਏ ਹਨ। ਇਸ ਦੇ ਨਾਲ ਹੀ 14 ਨਦੀਆਂ ਪਾਣੀ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। 

ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਬੰਗਲਾਦੇਸ਼ ਦੇ ਉੱਤਰੀ ਅਤੇ ਉੱਤਰੀ-ਪੂਰਬੀ ਖੇਤਰਾਂ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹ ਨਾਲ ਹਾਲਾਤ ਬਹੁਤ ਖਰਾਬ ਹੋ ਗਏ ਹਨ, ਜਿਨ੍ਹਾਂ ਵਿਚੋਂ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਸਬੰਧੀ ਜਾਣਕਾਰੀ ਦੇਣ ਵਾਲੇ ਕੇਂਦਰ ਮੁਤਾਬਕ ਸੋਮਵਾਰ ਨੂੰ 14 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਸਨ। 
ਜਮਾਲਪੁਰ, ਕੁਰੀਗ੍ਰਾਮ ਅਤੇ ਗੈਬੰਧ ਵਿਚ ਮੰਗਲਵਾਰ ਸਵੇਰ ਤਕ 5 ਲੱਖ ਤੋਂ ਵਧੇਰੇ ਲੋਕ ਘਰੋਂ-ਬੇਘਰ ਹੋ ਕੇ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਮਜਬੂਰ ਹਨ। ਇਸ ਦੇ ਚੱਲਦੇ ਲੋਕਾਂ ਅਤੇ ਘਰੇਲੂ ਪਸ਼ੂਆਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ। ਬੰਗਲਾਦੇਸ਼ ਵਿਚ ਜਮੁਨਾ ਆਖੀ ਜਾਣ ਵਾਲੀ ਬ੍ਰਹਮਪੁੱਤਰ ਨਦੀ, ਜਮਾਲਪੁਰ ਦੇ ਬਹਾਦਰਪੁਰ ਪੁਆਇੰਟ 'ਤੇ ਖਤਰੇ ਦੇ ਨਿਸ਼ਾਨ ਤੋਂ 99 ਸੈਂਟੀਮੀਟਰ ਉੱਪਰ ਵਗ ਰਹੀ ਹੈ।  


author

Sanjeev

Content Editor

Related News