ਵੱਖ-ਵੱਖ ਦੇਸ਼ਾਂ ਤੋਂ ਆਏ ਲੋਕਾਂ ਨੇ ਵਧਾਈ ਅਮਰੀਕਾ ਦੀ ਤਾਕਤ : ਮਰਕੇਲ

07/19/2019 7:46:04 PM

ਬਰਲਿਨ/ਵਾਸ਼ਿੰਗਟਨ - ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਸ਼ਵੇਤ ਡੈਮੋਕ੍ਰੇਟ ਮਹਿਲਾ ਸੰਸਦੀ ਮੈਂਬਰਾਂ 'ਤੇ ਕੀਤੀ ਗਈ ਟਿੱਪਣੀ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਉਹ ਉਸ ਧਾਰਾ ਦੇ ਉਲਟ ਜਾ ਰਹੇ ਹਨ ਜਿਸ ਨੂੰ ਉਹ ਅਮਰੀਕਾ ਦੀ ਤਾਕਤ ਸਮਝਦੇ ਹਨ। ਮਰਕੇਲ ਤੋਂ ਗਰਮੀਆਂ ਦੇ ਸਾਲਾਨਾ ਪੱਤਰਕਾਰ ਸੰਮੇਲਨ 'ਚ ਪੁੱਛਿਆ ਗਿਆ ਸੀ ਕਿ ਕਿ ਉਹ ਅਜੇ ਵੀ ਟਰੰਪ ਦੀ ਇਸ ਟਿੱਪਣੀ 'ਚ ਟਰੰਪ ਦੇ ਨਾਲ ਸਾਂਝਾ ਮੂਲਾਂ ਦਾ ਆਧਾਰ ਦੇਖਦੀ ਹੈ।

ਟਰੰਪ ਨੇ ਆਪਣੀ ਟਿੱਪਣੀ 'ਚ ਇਨਾਂ ਮਹਿਲਾ ਕਾਂਗਰਸ ਸੰਸਦੀ ਮੈਂਬਰਾਂ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਅਮਰੀਕਾ ਪਸੰਦ ਨਹੀਂ ਹੈ ਤਾਂ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਚਲੇ ਜਾਣਾ ਚਾਹੀਦਾ ਹੈ। ਮਰਕੇਲ ਨੇ ਆਖਿਆ ਕਿ ਵੱਖ-ਵੱਖ ਨਾਗਰਿਕਤਾ ਵਾਲੇ ਲੋਕਾਂ ਨੇ ਅਮਰੀਕਾ ਦੀ ਤਾਕਤ ਵਧਾਉਣ 'ਚ ਯੋਗਦਾਨ ਦਿੱਤਾ ਹੈ ਅਤੇ ਇਨਾਂ ਲੋਕਾਂ ਨੇ ਵੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਟਿੱਪਣੀ ਉਸ ਠੋਸ ਛਾਪ ਦੇ ਬਹੁਤ ਜ਼ਿਆਦਾ ਉਲਟ ਹੈ ਜੋ ਉਨ੍ਹਾਂ 'ਤੇ ਅੰਕਿਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਮਰੀਕਾ ਦੀ ਸ਼ਕਤੀ ਦੇ ਵਿਰੋਧ ਦੀ ਗੱਲ ਹੈ।


Khushdeep Jassi

Content Editor

Related News