ਬੈਂਕ ਨੇ ਗਲਤੀ ਨਾਲ ਖਾਤੇ ''ਚ ਪਾਏ 86 ਲੱਖ ਰੁਪਏ, ਜੋੜੇ ਨੇ 77 ਲੱਖ ਕੀਤੇ ਖਰਚ

09/11/2019 3:48:31 PM

ਵਾਸ਼ਿੰਗਟਨ— ਬੈਂਕਾਂ ਰਾਹੀਂ ਗਲਤੀ ਨਾਲ ਦੂਜੇ ਦੇ ਖਾਤਿਆਂ 'ਚ ਪੈਸੇ ਪੈਣ ਦੀਆਂ ਘਟਨਾਵਾਂ ਆਮ ਹਨ ਪਰ ਅਮਰੀਕਾ 'ਚ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਪੇਨਸਿਲਵੇਨਿਆ 'ਚ ਰਹਿਣ ਵਾਲੇ ਇਕ ਜੋੜੇ ਰਾਬਰਟ ਅਤੇ ਟਿਫਨੀ ਵਿਲੀਅਮਜ਼ ਦੇ ਖਾਤੇ 'ਚ ਬੈਂਕ ਦੀ ਗਲਤੀ ਨਾਲ 86.29 ਲੱਖ ਰੁਪਏ (1,20,000 ਡਾਲਰ) ਟ੍ਰਾਂਸਫਰ ਹੋ ਗਏ। ਦਿਲਚਸਪ ਗੱਲ ਇਹ ਹੈ ਕਿ ਇਸ ਰਾਸ਼ੀ 'ਚੋਂ ਜੋੜੇ ਨੇ 77 ਲੱਖ ਰੁਪਏ ਖਰਚ ਵੀ ਕਰ ਦਿੱਤੇ। ਬੈਂਕ ਨੇ ਜਦ ਗੜਬੜੀ ਦੀ ਸੂਚਨਾ ਦਿੱਤੀ ਅਤੇ ਜੋੜੇ ਨੇ ਪੈਸੇ ਨਾ ਦਿੱਤੇ ਤਾਂ ਬੈਂਕ ਕੋਰਟ ਪੁੱਜ ਗਿਆ। ਉੱਥੇ ਮੈਜੀਸਟ੍ਰੇਟ ਨੇ ਜੋੜੇ ਖਿਲਾਫ ਚੋਰੀ ਦਾ ਕੇਸ ਚਲਾ ਦਿੱਤਾ।
ਕੇਸ ਦੀ ਪਹਿਲੀ ਸੁਣਵਾਈ ਸੋਮਵਾਰ ਨੂੰ ਹੋਈ। ਇਸ 'ਚ ਦੋਹਾਂ ਨੇ ਇਹ ਸਵਿਕਾਰ ਕੀਤਾ ਕਿ ਜੋ ਪੈਸਾ ਉਨ੍ਹਾਂ ਦੇ ਖਾਤੇ 'ਚ ਆਇਆ, ਉਹ ਉਨ੍ਹਾਂ ਦਾ ਨਹੀਂ ਸੀ ਪਰ ਉਹ ਉਸ ਰਾਸ਼ੀ 'ਚੋਂ 90 ਫੀਸਦੀ ਤਾਂ ਖਰਚ ਚੁੱਕੇ ਹਨ। ਟਿਫਨੀ ਨੇ ਦੱਸਿਆ ਕਿ ਖਾਤੇ 'ਚ ਆਏ ਪੈਸੇ ਨਾਲ ਉਨ੍ਹਾਂ ਨੇ ਇਸ ਐੱਸ. ਯੂ. ਵੀ. ਕਾਰ, ਇਕ ਕੈਂਪਰ, ਦੋ ਹੋਰ ਵਾਹਨ ਤੇ ਇਕ ਕਾਰ ਟ੍ਰੇਲਰ ਖਰੀਦ ਲਿਆ। ਕੁੱਝ ਪੈਸੇ ਹੋਰ ਚੀਜ਼ਾਂ ਦੇ ਬਿੱਲ ਚੁਕਾਉਣ ਲਈ ਖਰਚ ਹੋ ਗਏ। ਉਨ੍ਹਾਂ ਨੇ ਇਕ ਦੋਸਤ ਨੂੰ 10.7 ਲੱਖ ਰੁਪਏ ਉਧਾਰ ਵੀ ਦਿੱਤੇ।

ਟਿਫਨੀ ਨੇ ਇਹ ਵੀ ਦੱਸਿਆ ਕਿ ਜਦ ਬੈਂਕ ਨੇ ਉਨ੍ਹਾਂ ਨੂੰ ਗੜਬੜੀ ਦੀ ਗੱਲ ਦੱਸੀ ਤਾਂ ਉਹ ਬੈਂਕ ਤੋਂ ਰੀਪੇਮੈਂਟ ਐਗਰੀਮੈਂਟ ਸਾਈਨ ਕਰਨ ਲਈ ਤਿਆਰ ਹੋ ਗਏ ਹਾਲਾਂਕਿ ਉਨ੍ਹਾਂ ਨੇ ਇਸ ਦੇ ਬਾਅਦ ਤੋਂ ਬੈਂਕ ਨਾਲ ਦੁਬਾਰਾ ਸੰਪਰਕ ਹੀ ਨਹੀਂ ਕੀਤਾ। ਜੋੜੇ ਨੇ ਕਿਹਾ ਹੁਣ ਉਹ ਇਕੋਦਮ ਰਾਸ਼ੀ ਵਾਪਸ ਨਹੀਂ ਦੇ ਸਕਦੇ। ਕੋਰਟ ਨੇ ਅਗਲੀ ਸੁਣਵਾਈ ਤਕ ਦੋਹਾਂ ਨੂੰ ਤਕਰੀਬਨ 18 ਲੱਖ ਰੁਪਏ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਉੱਧਰ, ਵਿਲੀਅਮਜ਼ ਨੇ ਕਿਹਾ ਕਿ ਇਸ ਮਾਮਲੇ 'ਚ ਉਹ ਤੁਰੰਤ ਕੋਈ ਕੁਮੈਂਟ ਨਹੀਂ ਕਰ ਸਕਦਾ। ਹਾਲਾਂਕਿ ਉਸ ਨੇ ਕੁੱਝ ਲੋਕਾਂ ਦੀ ਕਾਨੂੰਨੀ ਸਲਾਹ ਲਈ ਹੈ। ਜੋੜੇ ਦੀ ਇਸ ਕਰਤੂਤ ਦਾ ਮੀਡੀਆ 'ਚ ਮਜ਼ਾਕ ਉੱਡ ਰਿਹਾ ਹੈ।


Related News