ਪਾਕਿ ’ਚ ਕੋਵਿਡ-19 ਮਹਾਮਾਰੀ ਨੂੰ ਫਰਜ਼ੀ ਦੱਸਣ ਵਾਲੇ ਵਿਅਕਤੀ ਨੂੰ ਪਿਆ ਜੁਰਮਾਨਾ
Wednesday, Dec 23, 2020 - 08:18 PM (IST)
ਲਾਹੌਰ-ਪਾਕਿਸਤਾਨ ਦੀ ਇਕ ਅਦਾਲਤ ਨੇ ਇਕ ਵਿਅਕਤੀ ’ਤੇ ਦੋ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ ਜਿਸ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਕਿ ਕੋਵਿਡ-19 ਮਹਾਮਾਰੀ ਮੌਜੂਦ ਨਹੀਂ ਹੈ ਇਸ ਲਈ ਸਰਕਾਰ ਨੂੰ ਇਸ ਦੇ ਲਈ ਟੀਕੇ ਨਹੀਂ ਖਰੀਦਣਾ ਚਾਹੀਦੇ। ਲਾਹੌਰ ਹਾਈ ਕੋਰਟ ਨੇ ਮੰਗਲਵਾਰ ਨੂੰ ਪਟੀਸ਼ਨਕਰਤਾ ਅਜ਼ਹਰ ਅੱਬਾਸ ’ਤੇ ਜੁਰਮਾਨਾ ਲਾਇਆ ਅਤੇ ਭਵਿੱਖ ’ਚ ਅਜਿਹੀ ਪਟੀਸ਼ਨ ਦਾਇਰ ਕਰਨ ਦੇ ਪ੍ਰਤੀ ਉਸ ਨੂੰ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ -ਅਮਰੀਕਾ ’ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ ਹਫਤੇ ਹਰ 33 ਸੈਕਿੰਡ ’ਚ ਗਈ ਇਕ ਦੀ ਜਾਨ
ਏ.ਸੀ. ਮੁਰਮੰਤ ਕਰਨ ਦਾ ਕੰਮ ਵਾਲੇ ਅੱਬਾਸ ਨੇ ਪਟੀਸ਼ਨ ’ਚ ਕਿਹਾ ਸੀ ਕਿ ਕੋਰੋਨਾ ਵਾਇਰਸ ਇਕ ਅੰਤਰਰਾਸ਼ਟਰੀ ਸਾਜਿਸ਼ ਹੈ ਅਤੇ ਲੋਕਾਂ ਦੇ ਹੱਥ ਮਿਲਾਉਣ ਤੋਂ ਇਹ ਫੈਲਦਾ ਹੈ। ਉਸ ਨੇ ਕਿਹਾ ਕਿ ਕੋਵਿਡ-19 ਦੇ ਲੱਛਣ ਦਹਾਕੇ ਪਹਿਲਾਂ ਤੋਂ ਹੀ ਮੌੌਜੂਦ ਹਨ ਅਤੇ ਇਹ ਜਾਨਲੇਵਾ ਨਹੀਂ ਹਨ। ਚੀਫ ਜਸਟਿਸ ਮੁਹੰਮਦ ਕਾਸਿਨ ਖਾਨ ਨੇ ਪਟੀਸ਼ਨਕਰਤਾ ਨੂੰ ਵਾਰ-ਵਾਰ ਕਿਹਾ ਕਿ ਉਹ ਹਵਾਈ ਗੱਲਾਂ ਕਰਨ ਦੀ ਥਾਂ ਆਪਣੀ ਦਲੀਲ ਦੇ ਸਮਰਥਨ ’ਚ ਡਾਕਟਰੀ ਸੂਬਤ ਪੇਸ਼ ਕਰਨ। ਅੱਬਾਸ ਕੋਈ ਤਕਰਪੂਰਨ ਜਵਾਬ ਦੇਣ ’ਚ ਅਸਫਲ ਰਿਹਾ ਅਤੇ ਕਹਿੰਦਾ ਰਿਹਾ ਕਿ ਇਹ ਮੁਸਲਮ ਦੇ ਪ੍ਰਤੀ ਇਕ ਅੰਤਰਰਾਸ਼ਟਰੀ ਸਾਜਿਸ਼ ਹੈ।
ਇਹ ਵੀ ਪੜ੍ਹੋ -‘ਸਿਰਫ ਮਾਸਕ ਪਾਉਣ ਨਾਲ ਨਹੀਂ ਹੋਵੇਗਾ ਕੋਰੋਨਾ ਤੋਂ ਬਚਾਅ’
ਉਸ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਕੋਰੋਨਾ ਵਾਇਰਸ ਦਾ ਟੀਕਾ ਖਰੀਦਣ ਤੋਂ ਰੋਕੇ। ਚੀਫ ਜਸਟਿਸ ਨੇ ਪਟੀਸ਼ਨ ਖਾਰਿਜ ਕਰ ਦਿੱਤੀ ਅਤੇ ਪਟੀਸ਼ਨਕਰਤਾ ’ਤੇ 2 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਲਾਇਆ। ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਪਟੀਸ਼ਨਕਰਤਾ ਨੇ ਸਮਾਜ ’ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।