ਲਾਰਡ ਨਜ਼ੀਰ ਅਹਿਮਦ ਨੂੰ ਬੱਚਿਆਂ ਦੇ ਯੌਨ ਸ਼ੋਸ਼ਣ ਦੇ ਦੋਸ਼ ''ਚ ਹੋਈ ਸਾਢੇ ਪੰਜ ਸਾਲ ਦੀ ਜੇਲ੍ਹ
Friday, Feb 04, 2022 - 11:09 PM (IST)
ਲੰਡਨ-ਭਾਰਤੀ ਵਿਰੋਧੀ ਮੁਹਿੰਮ ਅਤੇ ਕਸ਼ਮੀਰੀ ਵੱਖਵਾਦ ਦੇ ਪੋਸਟਰ ਬੁਆਏ ਲਾਰਡ ਨਜ਼ੀਰ ਅਹਿਮਦ ਨੂੰ ਬ੍ਰਿਟੇਨ 'ਚ ਸ਼ੇਫੀਲਡ ਕ੍ਰਾਊਨ ਕੋਰਟ 'ਚ ਦੋ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਹੈ। ਲਾਰਡ ਨਜ਼ੀਰ ਅਹਿਮਦ ਬ੍ਰਿਟਿਸ਼ ਸੰਸਦ ਦੇ ਉੱਚ ਸਦਨ ਹਾਊਸ ਆਫ਼ ਲਾਰਡਸ 'ਚ ਆਜੀਵਨ ਮੈਂਬਰ ਨਿਯੁਕਤ ਹੋਇਆ ਪਹਿਲਾ ਮੁਸਲਿਮ ਸੰਸਦ ਮੈਂਬਰ ਹਨ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਤੇ ਮਾਫੀਆ ਦਾ ਖਾਤਮਾ ਕਰਕੇ ਦੇਸ਼ 'ਚ ਇਮਾਨਦਾਰ ਸ਼ਾਸਨ ਦੀ ਮਿਸਾਲ ਕਾਇਮ ਕਰਾਂਗੇ-ਭਗਵੰਤ ਮਾਨ
ਉਨ੍ਹਾਂ ਨੂੰ ਇਕ ਨਾਬਾਲਿਗ ਲੜਕੇ ਦਾ ਯੋਨ ਸ਼ੋਸ਼ਣ ਅਤੇ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ 'ਚ ਦੋਸ਼ੀ ਪਾਇਆ ਗਿਆ ਸੀ ਅਤੇ ਅੱਜ ਸ਼ੇਫੀਲਡ ਕ੍ਰਾਊਨ ਕੋਰਟ ਵੱਲੋਂ ਉਨ੍ਹਾਂ ਨੂੰ ਸਾਢੇ ਪੰਜਾ ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੇਈਏ ਕਿ ਇਹ ਮਾਮਲਾ 1970 ਦੇ ਦਹਾਕੇ ਦਾ ਹੈ, ਜਦੋਂ ਨਜ਼ੀਰ ਦੀ ਉਮਰ ਲਗਭਗ 17 ਸਾਲ ਸੀ। ਜ਼ਿਕਰਯੋਗ ਹੈ ਕਿ ਨਜ਼ੀਰ ਦਾ ਵੱਡਾ ਭਰਾ ਮੁਹੰਮਦ ਫਾਰੂਕ (71) ਅਤੇ ਮੁਹੰਮਦ ਤਾਰਿਕ (65) ਇਕ ਨਾਲਾਬਗ ਲੜਕੇ ਨਾਲ ਦੁਰਵਿਵਹਾਰ ਦੇ ਮਾਮਲੇ 'ਚ ਇਕੱਠੇ ਦੋਸ਼ੀ ਸਨ। ਹਾਲਾਂਕਿ ਦੋਵਾਂ ਨੂੰ ਮੁਕੱਦਮਾ ਚਲਾਉਣ ਦੇ ਯੋਗ ਨਹੀਂ ਮੰਨਿਆ ਗਿਆ।
ਇਹ ਵੀ ਪੜ੍ਹੋ : ਕੈਪਟਨ ਵਾਂਗ ਚੰਨੀ, ਸਿੱਧੂ ਅਤੇ ਰੰਧਾਵਾ ਵੀ ਨਹੀਂ ਦੇ ਸਕੇ ਬੇਅਦਬੀਆਂ ਦਾ ਇਨਸਾਫ਼ : ਹਰਪਾਲ ਚੀਮਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।