ਪੰਜਾਬੀ ਮੂਲ ਦੇ ਕੈਨੇਡੀਅਨ ਪੁਲਸ ਅਧਿਕਾਰੀ ਨੇ ਕੀਤਾ ਕਾਰਾ, ਲੱਗੇ ਇਹ ਗੰਭੀਰ ਦੋਸ਼

Tuesday, Aug 22, 2017 - 01:32 PM (IST)

ਪੰਜਾਬੀ ਮੂਲ ਦੇ ਕੈਨੇਡੀਅਨ ਪੁਲਸ ਅਧਿਕਾਰੀ ਨੇ ਕੀਤਾ ਕਾਰਾ, ਲੱਗੇ ਇਹ ਗੰਭੀਰ ਦੋਸ਼

ਓਨਟਾਰੀਓ— ਕੈਨੇਡੀਅਨ ਪੁਲਸ 'ਚ ਕੰਮ ਕਰ ਰਹੇ ਕਾਨਸਟੇਬਲ ਰਾਜਵੀਰ ਘੁੰਮਣ 'ਤੇ 3 ਅਪਰਾਧਕ ਦੋਸ਼ ਲਗਾ ਕੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੀਲ ਰੀਜਨਲ ਪੁਲਸ 'ਚ ਕੰਮ ਕਰ ਰਹੇ ਇਸ ਪੰਜਾਬੀ ਮੂਲ ਦੇ ਵਿਅਕਤੀ 'ਤੇ ਘਰੇਲੂ ਹਿੰਸਾ, ਜ਼ਬਰਦਸਤੀ ਕੈਦ ਕਰਨ ਅਤੇ 5000 ਡਾਲਰਾਂ ਤੋਂ ਵਧੇਰੇ ਦਾ ਘੁਟਾਲਾ ਕਰਨ ਦਾ ਦੋਸ਼ ਲੱਗਾ ਹੈ। ਓਨਟਾਰੀਓ ਪੁਲਸ ਸੇਵਾ ਮੁਤਾਬਕ ਉਸ ਨੂੰ ਤਨਖਾਹ ਸਮੇਤ ਸਸਪੈਂਡ ਕੀਤਾ ਗਿਆ ਹੈ। ਇਸ ਮਗਰੋਂ ਚੀਫ ਜੈਨੀਫਰ ਇਵਾਨਸ ਨੇ ਬਿਆਨ ਦਿੱਤਾ,''ਇਸ ਤਰ੍ਹਾਂ ਦਾ ਵਿਵਹਾਰ ਪੀਲ ਪੁਲਸ ਵਲੋਂ ਬਰਦਾਸ਼ਤ ਨਹੀਂਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ।''


Related News