ਓਂਟਾਰੀਓ ਸਰਕਾਰ ਨੇ ਪੀਲ ਰੀਜਨ ''ਚ ਲਾਗੂ ਕੀਤਾ ''ਲਾਕਡਾਊਨ''

11/07/2020 9:56:32 AM

ਪੀਲ ਰੀਜਨ- ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਤੇ ਸਭ ਤੋਂ ਵੱਧ ਮਾਮਲੇ ਪੀਲ ਰੀਜਨ ਵਿਚ ਦੇਖਣ ਨੂੰ ਮਿਲੇ ਹਨ। ਇਸੇ ਲਈ ਸੂਬਾ ਸਰਕਾਰ ਨੇ ਇਸ ਖੇਤਰ ਨੂੰ ਰੈੱਡ ਜ਼ੋਨ ਵਿਚ ਰੱਖ ਦਿੱਤਾ ਹੈ। ਇੱਥੇ ਤਾਲਾਬੰਦੀ ਦੇ ਨਿਯਮ ਲਾਗੂ ਕਰ ਦਿੱਤੇ ਗਏ ਹਨ ਯਾਨੀ ਕਿ ਹੁਣ ਵਪਾਰਕ ਅਦਾਰੇ ਤਾਂ ਖੁੱਲ੍ਹਣਗੇ ਪਰ ਇੱਥੇ ਬਹੁਤ ਸੀਮਤ ਗਿਣਤੀ ਵਿਚ ਲੋਕ ਇਕੱਠੇ ਹੋ ਸਕਣਗੇ।

ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਸੀ ਕਿ ਇਸ ਹਫਤੇ ਪੀਲ ਰੀਜਨ, ਯਾਰਕ ਅਤੇ ਓਟਾਵਾ ਵਿਚ ਸ਼ਨੀਵਾਰ ਤੋਂ ਦੂਜੀ ਸਟੇਜ ਦੀਆਂ ਪਾਬੰਦੀਆਂ ਲਾਗੂ ਹੋਣਗੀਆਂ। ਤਿੰਨੋਂ ਖੇਤਰਾਂ ਵਿਚ ਵਿਚ ਓਂਰੰਜ ਜ਼ੋਨ ਲਾਗੂ ਕੀਤਾ ਗਿਆ ਸੀ ਭਾਵ 50 ਲੋਕਾਂ ਨੂੰ ਇਨਡੋਰ ਡਿਨਰ ਅਤੇ ਜਿੰਮ ਵਿਚ ਇਕੱਠੇ ਹੋਣ ਦੀ ਇਜਾਜ਼ਤ ਸੀ ਪਰ ਹੁਣ ਪੀਲ ਰੀਜਨ ਨੂੰ ਰੈੱਡ ਜ਼ੋਨ ਵਿਚ ਕਰ ਦਿੱਤਾ ਗਿਆ ਹੈ । ਇੱਥੇ ਕੋਰੋਨਾ ਦੇ ਮਾਮਲੇ ਸਭ ਤੋਂ ਵੱਧ ਹੋਣ ਕਾਰਨ ਸਖਤਾਈ ਹੋਰ ਵਧਾ ਦਿੱਤੀ ਗਈ ਹੈ। 

ਇਸ ਸ਼੍ਰੇਣੀ ਵਿਚ ਕਾਰੋਬਾਰਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਪਰ ਬਾਰਾਂ, ਰੈਸਟੋਰੈਂਟਾਂ, ਜਿੰਮ, ਬੈਠਕਾਂ ਦੀਆਂ ਥਾਵਾਂ ਅਤੇ ਕੈਸੀਨੋ ਵਿਚ ਸਿਰਫ 10 ਲੋਕਾਂ ਨੂੰ ਇਨਡੋਰ ਬੈਠਣ ਦੀ ਇਜਾਜ਼ਤ ਹੈ। ਇਸ ਦੌਰਾਨ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਅਜੇ ਇਜਾਜ਼ਤ ਨਹੀਂ ਹੋਵੇਗੀ। 


Lalita Mam

Content Editor

Related News