ਕੈਨੇਡਾ ਦੇ ਬਰੈਂਪਟਨ ਤੋਂ ਲਾਪਤਾ ਹੋਇਆ ਪੰਜਾਬੀ ਨੌਜਵਾਨ ਪੁਲਸ ਨੂੰ ਇਸ ਹਾਲਤ ''ਚ ਲੱਭਾ

01/21/2017 12:24:11 PM

ਬਰੈਂਪਟਨ— ਕੈਨੇਡਾ ਦੇ ਬਰੈਂਪਟਨ ਤੋਂ ਲਾਪਤਾ ਹੋਇਆ 27 ਸਾਲਾ ਪੰਜਾਬੀ ਨੌਜਵਾਨ ਜਤਿੰਦਰ ਸਿੰਘ ਕੌਲ ਪੁਲਸ ਨੂੰ ਮਿਲ ਗਿਆ ਹੈ। ਜਤਿੰਦਰ 11 ਜਨਵਰੀ ਤੋਂ ਲਾਪਤਾ ਸੀ। ਉਸ ਨੂੰ ਆਖਰੀ ਵਾਰ ਡਿਕਸੀ ਰੋਡ ਵਿਖੇ ਸਥਿਤ ਉਸ ਦੇ ਘਰ ਵਿਚ ਆਖਰੀ ਵਾਰ ਦੇਖਿਆ ਗਿਆ ਸੀ। ਪੁਲਸ ਨੇ ਕਿਹਾ ਕਿ ਜਤਿੰਦਰ ਪੂਰੀ ਤਰ੍ਹਾਂ ਤੰਦਰੁਸਤ ਹੈ। 
ਪੀਲ ਰੀਜਨਲ ਪੁਲਸ ਨੇ ਜਤਿੰਦਰ ਨੂੰ ਲੱਭਣ ਲਈ ਲੋਕਾਂ ਤੋਂ ਸਹਾਇਤਾ ਮੰਗੀ ਸੀ। ਪੁਲਸ ਨੇ ਇਸ ਮਾਮਲੇ ਵਿਚ ਮਦਦ ਕਰਨ ਵਾਲੇ ਲੋਕਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ।

Kulvinder Mahi

News Editor

Related News