ਪਿਛਲੀ ਕੋਰੋਨਾ ਦੀ ਲਾਗ ਇਨਫੈਕਸ਼ਨ ਬੱਚਿਆਂ ਨੂੰ ਓਮੀਕ੍ਰੋਨ ਵੇਰੀਐਂਟ ਤੋਂ ਨਹੀਂ ਬਚਾਏਗੀ : ਅਧਿਐਨ
Monday, May 30, 2022 - 06:47 PM (IST)
ਬੋਸਟਨ-ਇਕ ਨਵੇਂ ਅਧਿਐਨ ਮੁਤਾਬਕ ਜੋ ਬੱਚੇ ਪਹਿਲਾਂ ਕੋਰੋਨਾ ਇਨਫੈਕਟਿਡ ਹੋਏ ਸਨ, ਉਹ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਸੁਰੱਖਿਅਤ ਨਹੀਂ ਹਨ। ਹਾਲਾਂਕਿ ਅਧਿਐਨ 'ਚ ਕਿਹਾ ਗਿਆ ਹੈ ਕਿ ਟੀਕਾਕਰਨ ਤੋਂ ਸੁਰੱਖਿਆ ਮਿਲਦੀ ਹੈ। ਹਾਲ ਹੀ 'ਚ ਨੇਚਰ ਕਮਿਊਨੀਕੇਸ਼ਨ ਨਾਮਕ ਜਨਰਲ 'ਚ ਪ੍ਰਕਾਸ਼ਿਤ ਅਧਿਐਨ 'ਚ ਬਾਲਗਾਂ 'ਚ ਮਿਲੇ ਤੱਥਾਂ ਦੇ ਸਮਾਨ ਹੀ ਹਨ। ਸ਼ੋਧ ਪੱਤਰ 'ਚ ਸੀਨੀਅਰ ਲੇਖਕ ਅਤੇ ਬੋਸਟਨ ਚਿਲਡਰਲ ਹਸਪਤਾਲ, ਅਮਰੀਕਾ ਨਾਲ ਸਬੰਧ ਐਡ੍ਰਿਏਨ ਰੈਂਡੋਲਫ ਨੇ ਕਿਹਾ ਕਿ ਮੈਂ ਮਾਤਾ-ਪਿਤਾ ਨੂੰ ਇਹ ਕਹਿੰਦੇ ਹੋਏ ਸੁਣਿਆ, ਓਹ, ਮੇਰੇ ਬੱਚੇ ਨੂੰ ਪਿਛਲੇ ਸਾਲ ਕੋਰੋਨਾ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋਈ : ਅਸ਼ਵਨੀ ਸ਼ਰਮਾ
ਰੈਂਡੋਲਫ ਨੇ ਕਿਹਾ ਕਿ ਪਰ ਅਸੀਂ ਪਾਇਆ ਹੈ ਕਿ ਬੱਚਿਆਂ 'ਚ ਪਹਿਲਾਂ ਤੋਂ ਇਨਫੈਕਸ਼ਨ ਨਾਲ ਪੈਦਾ ਹੋਏ ਉਤਪਾਦਿਤ ਰੋਗ ਪ੍ਰਤੀਰੋਧਕ ਸਮਰਥਾ (ਐਂਟੀਬਾਡੀ) ਓਮੀਕ੍ਰੋਨ ਨੂੰ ਬੇਅਸਰ ਨਹੀਂ ਕਰਦੀ ਹੈ, ਇਸ ਦਾ ਅਰਥ ਹੈ ਕਿ ਬਿਨਾਂ ਟੀਕਾਕਰਨ ਵਾਲੇ ਬੱਚੇ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ 'ਚ ਵਧੇਰੇ ਸੰਵੇਦਸ਼ਨਸ਼ੀਲ ਹਨ। ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਸੁਰਿੰਦਰ ਖੁਰਾਣਾ ਸਮੇਤ ਹੋਰ ਖੋਜਕਰਤਾਵਾਂ ਨੇ ਕੋਰੋਨਾ ਦੇ ਗੰਭੀਰ ਇਨਫੈਕਸ਼ਨ ਕਾਰਨ ਹਸਤਪਾਲ 'ਚ ਦਾਖ਼ਲ ਹੋਏ 62 ਬੱਚਿਆਂ ਅਤੇ ਬਾਲਗਾਂ ਦੇ ਖੂਨ ਦੇ ਨਮੂਨੇ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ : ਗੈਂਗਵਾਰ ਕਾਰਨ ਪੰਜਾਬ ਨੇ ਇਕ ਹੋਰ ਪੁੱਤਰ ਗੁਆਇਆ : ਰਾਘਵ ਚੱਢਾ
ਉਨ੍ਹਾਂ ਨੇ 'ਐੱਮ.ਆਈ.ਐੱਸ.-ਸੀ' ਕਾਰਨ ਹਸਪਤਾਲ 'ਚ ਦਾਖਲ ਹੋਏ 65 ਬੱਚਿਆਂ,ਬਾਲਗਾਂ, ਹਲਕੇ ਕੋਵਿਡ-19 ਨਾਲ ਪੀੜਤ ਅਤੇ ਇਨਫੈਕਸ਼ਨ ਮੁਕਤ ਹੋ ਚੁੱਕੇ 50 ਰੋਗੀਆਂ ਦੀ ਜਾਣਕਾਰੀ ਵੀ ਇਕੱਠੀ ਕੀਤੀ। ਸਾਰੇ ਨਮੂਨੇ 2020 ਅਤੇ 2021 ਦੀ ਸ਼ੁਰੂਆਤ 'ਚ, ਓਮੀਕ੍ਰੋਨ ਵੇਰੀਐਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਕੱਠੇ ਕੀਤੇ ਗਏ ਸਨ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਕੀਤੀ ਨਿੰਦਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ