Middle East Tensions: ਹੁਣ ਹੋਰਮੁਜ਼ ਤੋਂ ਗੁਜ਼ਰਨਾ ਹੋਇਆ ਮੁਸ਼ਕਲ, ਈਰਾਨ ਵਸੂਲ ਰਿਹਾ ਹੈ ਕਰੋੜਾਂ ਦੀ ਫੀਸ!

Monday, Mar 23, 2026 - 08:18 AM (IST)

Middle East Tensions: ਹੁਣ ਹੋਰਮੁਜ਼ ਤੋਂ ਗੁਜ਼ਰਨਾ ਹੋਇਆ ਮੁਸ਼ਕਲ, ਈਰਾਨ ਵਸੂਲ ਰਿਹਾ ਹੈ ਕਰੋੜਾਂ ਦੀ ਫੀਸ!

ਇੰਟਰਨੈਸ਼ਨਲ ਡੈਸਕ : ਮੱਧ ਪੂਰਬ ਵਿੱਚ ਜਾਰੀ ਜੰਗ ਅਤੇ ਤਣਾਅ ਦੌਰਾਨ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਕਿ ਈਰਾਨ ਹੁਣ ਹੋਰਮੁਜ਼ ਜਲਡਮਰੂਮੱਧ (Strait of Hormuz) ਵਰਗੇ ਅਹਿਮ ਸਮੁੰਦਰੀ ਮਾਰਗ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਭਾਰੀ ਫੀਸ ਵਸੂਲ ਰਿਹਾ ਹੈ। ਰਿਪੋਰਟਾਂ ਮੁਤਾਬਕ, ਈਰਾਨੀ ਸੰਸਦ ਮੈਂਬਰ ਅਲਾਊਦੀਨ ਬੋਰੂਜੇਰਦੀ ਨੇ ਦਾਅਵਾ ਕੀਤਾ ਹੈ ਕਿ ਕੁਝ ਵਪਾਰਕ ਜਹਾਜ਼ਾਂ ਤੋਂ ਲਗਭਗ 20 ਲੱਖ ਡਾਲਰ (ਕਰੀਬ 16-17 ਕਰੋੜ ਰੁਪਏ) ਤੱਕ ਦੀ ਫੀਸ ਲਈ ਜਾ ਰਹੀ ਹੈ। ਉਨ੍ਹਾਂ ਨੇ ਇਸ ਕਾਰਵਾਈ ਨੂੰ ਈਰਾਨ ਦੀ "ਸੱਤਾ ਅਤੇ ਨਿਯੰਤਰਣ" ਦਾ ਪ੍ਰਦਰਸ਼ਨ ਕਰਾਰ ਦਿੱਤਾ ਹੈ। 

ਤੇਲ ਦੀ ਸਪਲਾਈ ਲਈ ਬੇਹੱਦ ਅਹਿਮ ਹੈ ਇਹ ਰਸਤਾ 

ਹੋਰਮੁਜ਼ ਜਲਡਮਰੂਮੱਧ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਹੈ, ਕਿਉਂਕਿ ਦੁਨੀਆ ਦਾ ਲਗਭਗ 20 ਫੀਸਦੀ ਤੇਲ ਅਤੇ ਐੱਲ.ਐੱਨ.ਜੀ. (LNG) ਇੱਥੋਂ ਹੀ ਗੁਜ਼ਰਦਾ ਹੈ। ਇਹ ਏਸ਼ੀਆ, ਯੂਰਪ ਅਤੇ ਅਮਰੀਕਾ ਲਈ ਊਰਜਾ ਸਪਲਾਈ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ। ਈਰਾਨ-ਇਜ਼ਰਾਈਲ-ਅਮਰੀਕਾ ਤਣਾਅ ਕਾਰਨ ਇਸ ਮਾਰਗ 'ਤੇ ਆਵਾਜਾਈ ਲਗਭਗ ਠੱਪ ਹੋ ਗਈ ਹੈ, ਜਿਸ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ।

ਇਹ ਵੀ ਪੜ੍ਹੋ : ਟਰੰਪ ਦੀ ਚਿਤਾਵਨੀ 'ਤੇ ਈਰਾਨ ਦਾ ਪਲਟਵਾਰ, ਕਿਹਾ- 'ਅਸੀਂ ਪਾਗਲਪਨ ਵਾਲੀਆਂ ਧਮਕੀਆਂ ਤੋਂ ਨਹੀਂ ਡਰਦੇ'

ਸਿਰਫ਼ 'ਮਿੱਤਰ ਦੇਸ਼ਾਂ' ਨੂੰ ਮਿਲ ਰਹੀ ਹੈ ਇਜਾਜ਼ਤ

ਈਰਾਨ ਨੇ ਸੰਕੇਤ ਦਿੱਤੇ ਹਨ ਕਿ ਉਹ ਸਿਰਫ ਆਪਣੇ ਮਿੱਤਰ ਦੇਸ਼ਾਂ ਜਾਂ ਨਿਰਪੱਖ ਜਹਾਜ਼ਾਂ ਨੂੰ ਹੀ ਲੰਘਣ ਦੀ ਇਜਾਜ਼ਤ ਦੇ ਰਿਹਾ ਹੈ। ਜਾਣਕਾਰੀ ਅਨੁਸਾਰ, ਕੁਝ ਭਾਰਤੀ ਜਹਾਜ਼ਾਂ ਅਤੇ ਇੱਕ ਪਾਕਿਸਤਾਨੀ ਤੇਲ ਟੈਂਕਰ ਨੂੰ ਪਹਿਲਾਂ ਹੀ ਲੰਘਣ ਦੀ ਮਨਜ਼ੂਰੀ ਮਿਲ ਚੁੱਕੀ ਹੈ। 

ਟਰੰਪ ਦਾ ਅਲਟੀਮੇਟਮ ਅਤੇ ਈਰਾਨ ਦੀ ਚਿਤਾਵਨੀ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਈਰਾਨ ਨੂੰ 48 ਘੰਟਿਆਂ ਦੇ ਅੰਦਰ ਇਹ ਸਮੁੰਦਰੀ ਰਸਤਾ ਖੋਲ੍ਹਣ ਦਾ ਅਲਟੀਮੇਟਮ ਦਿੱਤਾ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਫੌਜੀ ਕਾਰਵਾਈ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਈਰਾਨ ਨੇ ਵੀ ਪਲਟਵਾਰ ਕਰਦਿਆਂ ਕਿਹਾ ਹੈ ਕਿ ਜੇਕਰ ਉਸ ਦੇ ਊਰਜਾ ਟਿਕਾਣਿਆਂ 'ਤੇ ਹਮਲਾ ਹੋਇਆ ਤਾਂ ਉਹ ਪੂਰੇ ਖੇਤਰ ਵਿੱਚ ਵੱਡਾ ਜਵਾਬੀ ਹਮਲਾ ਕਰੇਗਾ ਅਤੇ ਇਸ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਸਕਦਾ ਹੈ। ਇਸ ਰਸਤੇ ਦੇ ਬੰਦ ਹੋਣ ਨਾਲ ਵਿਸ਼ਵ ਵਪਾਰ ਅਤੇ ਕਈ ਦੇਸ਼ਾਂ ਦੀ ਆਰਥਿਕਤਾ 'ਤੇ ਬਹੁਤ ਮਾੜਾ ਅਸਰ ਪੈਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਨੂੰ ਵੱਡਾ ਝਟਕਾ ! ਹੁਣ ਮਰਜ਼ੀ ਨਾਲ ਕਿਰਾਇਆ ਵਧਾ ਸਕਣਗੀਆਂ Airlines, ਸਰਕਾਰ ਨੇ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News