''ਛੇਤੀ ਸਾਊਦੀ ਅਰਬ ਤੋਂ ਨਿਕਲ ਜਾਓ..!'', ਹੂਤੀਆਂ ਦੇ ਹਮਲਿਆਂ ਵਿਚਾਲੇ ਅਮਰੀਕਾ ਨੇ ਜਾਰੀ ਕੀਤੇ ਹੁਕਮ

Thursday, Oct 22, 2026 - 12:12 PM (IST)

''ਛੇਤੀ ਸਾਊਦੀ ਅਰਬ ਤੋਂ ਨਿਕਲ ਜਾਓ..!'', ਹੂਤੀਆਂ ਦੇ ਹਮਲਿਆਂ ਵਿਚਾਲੇ ਅਮਰੀਕਾ ਨੇ ਜਾਰੀ ਕੀਤੇ ਹੁਕਮ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਰਾਨ ਮਗਰੋਂ ਹੁਣ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਡਰੋਨ ਤੇ ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਾਊਦੀ ਅਰਬ ਸਥਿਤ ਆਪਣੇ ਦੂਤਾਵਾਸ ਦੇ ਗੈਰ-ਜ਼ਰੂਰੀ ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੁਰੰਤ ਦੇਸ਼ ਛੱਡਣ ਦੇ ਹੁਕਮ ਦਿੱਤੇ ਹਨ।

ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਟੌਮੀ ਪਿਗੋਟ ਨੇ 'X' 'ਤੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਹੂਤੀਆਂ ਵੱਲੋਂ ਲਗਾਤਾਰ ਸਾਊਦੀ ਅਰਬ ਦੇ ਸਿਵਲ ਏਅਰਪੋਰਟਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਅਮਰੀਕੀ ਨਾਗਰਿਕਾਂ ਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਮਿਡਲ ਈਸਟ 'ਚ ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਹੁਣ ਸਾਊਦੀ ਅਰਬ ਤੇ ਹੂਤੀਆਂ ਵਿਚਾਲੇ ਪ੍ਰੌਕਸੀ ਵਾਰ 'ਚ ਬਦਲ ਗਈ ਹੈ। ਬੁੱਧਵਾਰ ਨੂੰ ਯੂ.ਏ.ਈ. ਬਾਰਡਰ ਨੇੜੇ ਸਾਊਦੀ ਅਰਾਮਕੋ ਦੇ ਸ਼ਾਇਬਾਹ ਤੇਲ ਫੀਲਡ 'ਤੇ ਹੂਤੀ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ, ਪਰ ਉਸ ਦੇ ਡਿੱਗੇ ਮਲਬੇ ਕਾਰਨ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ, ਪੂਰਬੀ ਸਾਊਦੀ ਅਰਬ ਦੇ ਦਮਾਮ ਸਥਿਤ ਕਿੰਗ ਫਹਦ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਹਮਲੇ 'ਚ 1 ਵਿਅਕਤੀ ਦੀ ਮੌਤ ਅਤੇ 8 ਹੋਰ ਜ਼ਖਮੀ ਹੋ ਗਏ।

PunjabKesari

ਇਹ ਵੀ ਪੜ੍ਹੋ- ਮਿਡਲ ਈਸਟ ਜੰਗ 'ਚ ਹੁਣ ਬ੍ਰਿਟੇਨ ਦੀ ਵੀ ਹੋਈ ਐਂਟਰੀ ! ਟਰੰਪ ਦੇ 'ਇਨਕਾਰ' ਮਗਰੋਂ ਕੀਤਾ ਵੱਡਾ ਐਲਾਨ

ਰਿਪੋਰਟਾਂ ਅਨੁਸਾਰ ਅਮਰੀਕਾ ਨੇ ਸੰਭਾਵਿਤ ਖ਼ਤਰਿਆਂ ਨੂੰ ਦੇਖਦੇ ਹੋਏ ਸੰਯੁਕਤ ਅਰਬ ਅਮੀਰਾਤ (UAE), ਜਾਰਡਨ, ਕਤਰ ਅਤੇ ਬਹਿਰੀਨ 'ਚ ਤਾਇਨਾਤ ਡਿਪਲੋਮੈਟਾਂ ਦੇ ਪਰਿਵਾਰਾਂ ਨੂੰ ਵੀ ਚੌਕਸ ਰਹਿਣ ਅਤੇ ਖੇਤਰ ਛੱਡਣ ਦੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਜੂਨ 2026 'ਚ ਯਮਨ 'ਚ 4 ਸਾਲਾਂ ਤੋਂ ਚੱਲ ਰਿਹਾ ਸੀਜ਼ਫਾਇਰ ਖ਼ਤਮ ਹੋਣ ਤੋਂ ਬਾਅਦ ਹੂਤੀਆਂ ਅਤੇ ਸਾਊਦੀ ਵਿਚਾਲੇ ਜੰਗ ਮੁੜ ਭੜਕ ਉੱਠੀ ਹੈ। ਇਸ ਤੋਂ ਇਲਾਵਾ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਇਰਾਨ ਦੇ ਦੱਖਣੀ ਹੋਰਮੁਜ਼ਗਾਨ ਪ੍ਰਾਂਤ 'ਚ ਵੀ ਵੱਡੇ ਧਮਾਕਿਆਂ ਦੀ ਖ਼ਬਰ ਹੈ। ਇਰਾਨ ਵੱਲੋਂ ਹੋਰਮੁਜ਼ ਦੀ ਖਾੜੀ ਰਾਹੀਂ ਤੇਲ ਦੀ ਆਵਾਜਾਈ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅਮਰੀਕਾ ਨੇ ਵੀ ਇਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਕਰ ਦਿੱਤੀ ਹੈ, ਜਿਸ ਮਗਰੋਂ ਇਲਾਕੇ 'ਚ ਤਣਾਅ ਮੁੜ ਵਧ ਗਿਆ ਹੈ।

ਇਹ ਵੀ ਪੜ੍ਹੋ- ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ'ਤਾ 550 ਕਰੋੜ ਦਾ 'ਚੂਨਾ' ! ਹੋ ਸਕਦੀ ਐ 100 ਸਾਲ ਦੀ ਕੈਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News