ਹੂਤੀਆਂ ਨੇ ਆਰਮੀ ਬੇਸ ''ਤੇ ਦਾਗ਼''ਤੀਆਂ ਮਿਜ਼ਾਈਲਾਂ ! 20 ਫ਼ੌਜੀਆਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ

Monday, Oct 19, 2026 - 05:00 PM (IST)

ਹੂਤੀਆਂ ਨੇ ਆਰਮੀ ਬੇਸ ''ਤੇ ਦਾਗ਼''ਤੀਆਂ ਮਿਜ਼ਾਈਲਾਂ ! 20 ਫ਼ੌਜੀਆਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਦੀ ਜੰਗ ਲਗਾਤਾਰ ਲੰਬੀ ਖਿਚਦੀ ਜਾ ਰਹੀ ਹੈ। ਇਸੇ ਇਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਨੇ ਸੋਮਵਾਰ ਨੂੰ ਦੱਖਣੀ ਯਮਨ 'ਚ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਯਮਨ ਸਰਕਾਰ ਦੇ ਇੱਕ ਅਹਿਮ ਫ਼ੌਜੀ ਕੈਂਪ 'ਤੇ ਭਿਆਨਕ ਮਿਜ਼ਾਈਲ ਹਮਲਾ ਕਰ ਦਿੱਤਾ ਹੈ। ਇਸ ਹਮਲੇ 'ਚ ਘੱਟੋ-ਘੱਟ 20 ਫੌਜੀ ਮਾਰੇ ਗਏ ਹਨ, ਜਦਕਿ 24 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।

ਜਾਣਕਾਰੀ ਅਨੁਸਾਰ ਹੂਤੀ ਬਾਗ਼ੀਆਂ ਨੇ ਦੱਖਣੀ ਸੂਬੇ ਸ਼ਬਵਾ ਦੇ 'ਅਲ-ਅਲਮ' ਆਰਮੀ ਟ੍ਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਹਮਲੇ ਦੌਰਾਨ ਕੈਂਪ 'ਚ ਮੌਜੂਦ 20 ਫੌਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 24 ਤੋਂ ਵੱਧ ਜ਼ਖਮੀ ਜਵਾਨਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ 'ਚ ਇਰਾਨ-ਅਮਰੀਕਾ ਜੰਗ ਅਤੇ ਲਾਲ ਸਾਗਰ ਸੰਕਟ ਦੇ ਚਲਦਿਆਂ ਯਮਨ 'ਚ ਹੂਤੀ ਬਾਗ਼ੀਆਂ ਅਤੇ ਸਰਕਾਰੀ ਫੌਜਾਂ ਵਿਚਾਲੇ ਜੰਗ ਇੱਕ ਵਾਰ ਫਿਰ ਤੋਂ ਬੇਹੱਦ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ, ਜਿਸ ਕਾਰਨ ਮਿਡਲ ਈਸਟ 'ਚ ਜੰਗ ਦੇ ਸੰਕਟ ਹੋਰ ਸੰਘਣੇ ਹੋ ਗਏ ਹਨ।

ਇਹ ਵੀ ਪੜ੍ਹੋ- 'ਕਿਸੇ ਨੂੰ ਨਹੀਂ ਬਖ਼ਸ਼ਾਂਗੇ..!' ਭੰਨ੍ਹ-ਤੋੜ ਤੇ ਹਿੰਸਾ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰਪਤੀ ਮੈਕਰੋਂ ਨੇ ਦੇ'ਤੀ Warning

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News