ਹੂਤੀ ਬਾਗੀਆਂ ਦੀ ਮਦਦ ਕਰ ਰਿਹਾ ਚੀਨ ! ਮਿਡਲ ਈਸਟ ''ਚ ਹੋਰ ਵਧ ਸਕਦੈ ਤਣਾਅ

Sunday, Oct 18, 2026 - 03:32 PM (IST)

ਹੂਤੀ ਬਾਗੀਆਂ ਦੀ ਮਦਦ ਕਰ ਰਿਹਾ ਚੀਨ ! ਮਿਡਲ ਈਸਟ ''ਚ ਹੋਰ ਵਧ ਸਕਦੈ ਤਣਾਅ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਅਮਰੀਕਾ ਦਾ ਮੁਕਾਬਲਾ ਕਰਨ ਅਤੇ ਮਿਡਲ ਈਸਟ 'ਚ ਉਸ ਦੇ ਪ੍ਰਭਾਵ ਨੂੰ ਘਟਾਉਣ ਲਈ ਚੀਨ ਵੱਲੋਂ ਯਮਨ ਦੇ ਹੂਤੀ ਬਾਗੀਆਂ ਨੂੰ ਮਦਦ ਦਿੱਤੀ ਜਾ ਰਹੀ ਹੈ।

ਰਿਪੋਰਟ ਅਨੁਸਾਰ, ਚੀਨ ਦੀਆਂ ਸੈਟੇਲਾਈਟ ਤੇ ਤਕਨੀਕੀ ਕੰਪਨੀਆਂ ਹੂਤੀਆਂ ਨੂੰ ਲਾਲ ਸਾਗਰ 'ਚ ਅਮਰੀਕੀ ਅਤੇ ਪੱਛਮੀ ਦੇਸ਼ਾਂ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਜ਼ਰੂਰੀ ਡਾਟਾ ਪ੍ਰਦਾਨ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਚੀਨ ਨੇ ਹੂਤੀਆਂ ਨਾਲ ਸਮਝੌਤਾ ਕਰ ਕੇ ਆਪਣੇ ਤੇਲ ਟੈਂਕਰਾਂ ਅਤੇ ਜਹਾਜ਼ਾਂ ਲਈ ਲਾਲ ਸਾਗਰ 'ਚੋਂ ਸੁਰੱਖਿਅਤ ਲੰਘਣ ਦਾ ਰਸਤਾ ਹਾਸਲ ਕਰ ਲਿਆ ਹੈ, ਜਦਕਿ ਹੋਰਨਾਂ ਦੇਸ਼ਾਂ ਦੇ ਜਹਾਜ਼ਾਂ 'ਤੇ ਹਮਲੇ ਜਾਰੀ ਹਨ। ਅਮਰੀਕੀ ਅਧਿਕਾਰੀਆਂ ਅਨੁਸਾਰ ਬੀਜਿੰਗ ਦੀ ਇਹ ਰਣਨੀਤੀ ਅਮਰੀਕਾ ਲਈ ਖੇਤਰ ਵਿੱਚ ਫੌਜੀ ਅਤੇ ਆਰਥਿਕ ਮੁਸ਼ਕਲਾਂ ਵਧਾਉਣ ਦੇ ਮਕਸਦ ਨਾਲ ਪ੍ਰੇਰਿਤ ਹੈ।

ਜੇਕਰ ਇਹ ਰਿਪੋਰਟਾਂ ਸਹੀ ਹੋਈਆਂ ਤਾਂ ਅਮਰੀਕਾ ਤੇ ਚੀਨ ਵਿਚਾਲੇ ਰਿਸ਼ਤੇ ਮਜ਼ਬੂਤ ਹੋਣ ਦੀ ਜਗ੍ਹਾ ਹੋਰ ਤਲਖ਼ ਹੋ ਸਕਦੇ ਹਨ। ਚੀਨ ਦੇ ਇਸ ਕਦਮ ਨਾਲ ਮਿਡਲ ਈਸਟ 'ਚ ਸ਼ਾਂਤੀ ਦੀ ਬਜਾਏ ਹਾਲਾਤ ਹੋਰ ਤਣਾਅਪੂਰਨ ਬਣ ਸਕਦੇ ਹਨ।


author

Harpreet SIngh

Content Editor

Related News