ਜਰਮਨੀ ਵਿਖੇ ਰੇਲਗੱਡੀ ’ਚ ਕਈ ਯਾਤਰੀਆਂ ਨੂੰ ਚਾਕੂ ਨਾਲ ਵਿੰਨ੍ਹਿਆ, 2 ਦੀ ਮੌਤ

01/26/2023 2:06:03 AM

ਬਰਲਿਨ (ਭਾਸ਼ਾ)- ਜਰਮਨੀ ’ਚ ਇਕ ਵਿਅਕਤੀ ਨੇ ਰੇਲ ਗੱਡੀ ’ਚ ਕਈ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਪੀੜਤਾਂ ’ਚੋਂ 2 ਦੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਨਹਿਰ 'ਚੋਂ ਨਿਕਲੀ ਨੌਜਵਾਨ ਦੀ ਮੋਟਰਸਾਈਕਲ ਨਾਲ ਬੰਨ੍ਹੀ ਹੋਈ ਲਾਸ਼, ਕੈਨੇਡਾ ਰਹਿੰਦੀ ਪਤਨੀ ਸਣੇ 4 ਖ਼ਿਲਾਫ਼ ਕੇਸ ਦਰਜ

ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਉੱਤਰੀ ਜਰਮਨੀ 'ਚ ਇਕ ਵਿਅਕਤੀ ਨੇ ਰੇਲ ਗੱਡੀ 'ਚ ਸਵਾਰ ਕਈ ਲੋਕਾਂ ਨੂੰ ਚਾਕੂ ਨਾਲ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹੋਏ ਵਿਅਕਤੀਆਂ 'ਚੋਂ 2 ਨੇ ਦਮ ਤੋੜ ਦਿੱਤਾ। ਪੁਲਸ ਨੇ ਹਮਲਾਵਰ ਨੂੰ ਹਿਰਾਸਤ ’ਚ ਲੈ ਲਿਆ ਹੈ। ਮੁੱਢਲੀ ਜਾਂਚ ’ਚ 7 ਲੋਕ ਜ਼ਖਮੀ ਹੋਣ ਦਾ ਪਤਾ ਲੱਗਾ ਹੈ। ਸ਼ੱਕੀ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News