ਕੈਨੇਡਾ ਦੇ ਇਨ੍ਹਾਂ ਹਵਾਈ ਅੱਡਿਆਂ ਤੋਂ ਚੜ੍ਹਨਾ ਹੈ ਜਹਾਜ਼ ਤਾਂ ਜਾਣ ਲਓ ਸਖ਼ਤ ਨਿਯਮ

09/30/2020 9:05:46 AM

ਟੋਰਾਂਟੋ- ਟਰਾਂਸਪੋਰਟ ਕੈਨੇਡਾ ਨੇ ਜਹਾਜ਼ ਚੜ੍ਹਨ ਵਾਲੇ ਯਾਤਰੀਆਂ ਲਈ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਲਈ ਲੋਕਾਂ ਨੂੰ ਇਸ ਦੀ ਪਾਲਣਾ ਜ਼ਰੂਰੀ ਤੌਰ 'ਤੇ ਕਰਨੀ ਪਵੇਗੀ। 

ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਕਈ ਹਵਾਈ ਅੱਡਿਆਂ 'ਤੇ ਤਾਪਮਾਨ ਜਾਂਚ ਕਰਵਾਉਣ ਅਤੇ ਮਾਸਕ ਪਾਉਣ ਵਾਲਿਆਂ ਨੂੰ ਹੀ ਹਵਾਈ ਜਹਾਜ਼ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸੈਂਟ ਜੋਨਜ਼ ਐੱਨ. ਐੱਲ. ਹੈਲੀਫਾਕਸ, ਕਿਊਬਿਕ ਸਿਟੀ, ਓਟਾਵਾ, ਟੋਰਾਂਟੋ (ਬਿਲੀ ਬਿਸ਼ਪ) ਵਿਨੀਪੈੱਗ, ਰੈਜੀਨਾ, ਸਸਕੈਚਵਨ, ਐਡਮਿੰਟਨ, ਕੈਲੋਵਨਾ, ਬ੍ਰਿਟਿਸ਼ ਕੋਲੰਬੀਆ ਤੇ ਵਿਕਟੋਰੀਆ ਵਿਚ ਤਾਪਮਾਨ ਜਾਂਚਣ ਦੀ ਸ਼ੁਰੂਆਤ ਹੋ ਗਈ ਹੈ। 

ਟਰਾਂਸਪੋਰਟ ਮੰਤਰੀ ਮਾਰਕ ਗਾਰਨੇਊ ਨੇ ਕਿਹਾ ਕਿ ਕੈਨੇਡੀਅਨਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਇਕੱਠੇ ਹੋ ਕੇ ਸਾਥ ਦਿੱਤਾ ਹੈ ਤੇ ਹਮੇਸ਼ਾ ਨਿਯਮਾਂ ਦੀ ਪਾਲਣਾ ਕੀਤੀ ਹੈ। ਕੋਰੋਨਾ ਫੈਲਣ ਤੋਂ ਬਚਾਅ ਲਈ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਮੰਨਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਵੀ ਯਾਤਰੀ ਨੂੰ ਬੁਖਾਰ ਹੋਵੇ ਅਤੇ ਉਹ ਬਿਨਾਂ ਮੈਡੀਕਲ ਸਰਟੀਫਿਕੇਟ ਦੇ ਹੋਵੇ ਤਾਂ ਉਸ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਵੇਗਾ। ਯਾਤਰੀ ਨੂੰ ਅਗਲੀ ਫਲਾਈਟ 14 ਦਿਨਾਂ ਤੋਂ ਬਾਅਦ ਹੀ ਬੁੱਕ ਕਰਵਾਉਣ ਲਈ ਕਿਹਾ ਜਾਵੇਗਾ। 
 


Lalita Mam

Content Editor

Related News