ਪਾਰਟੀ ''ਚ ਕਿਰਪਾਨ ਪਾ ਕੇ ਜਾਣ ਵਾਲੇ ਸਿੱਖ ਅਧਿਆਪਕ ਦੇ ਮਸਲੇ ਦਾ ਹੱਲ ਸਮਝੌਤੇ ਰਾਹੀਂ ਹੋਇਆ

09/08/2017 5:03:13 PM

ਲੰਡਨ(ਰਾਜਵੀਰ ਸਮਰਾ)— ਕਾਵੈਂਟਰੀ 'ਚ ਇਕ ਪਾਰਕ ਵਿਚ ਹੋ ਰਹੀ ਬੱਚਿਆਂ ਦੀ ਪਾਰਟੀ ਵਿਚ ਕਿਰਪਾਨ ਪਾ ਕੇ ਆਏ ਇਕ ਸਿੱਖ ਅਧਿਆਪਕ ਦੇ ਦਾਖਲੇ 'ਤੇ ਮਨਾਹੀ ਦਾ ਮਸਲਾ ਤੂਲ ਫੜ ਜਾਣ ਬਾਅਦ ਸਮਝੌਤੇ ਰਾਹੀਂ ਖਤਮ ਗਿਆ ਹੈ। ਸੂਚਨਾ ਅਨੁਸਾਰ ਜੂਨ ਮਹੀਨੇ ਵਿਚ ਟੈਮਵਰਥ ਥੀਮ ਪਾਰਕ ਵਿਖੇ ਹੋ ਰਹੀ ਬੱਚਿਆਂ ਦੀ ਇਕ ਪਾਰਟੀ ਵਿਚ ਇਕ ਸਿੱਖ ਅਧਿਆਪਕ ਦਾ ਦਾਖਲਾ ਇਸ ਲਈ ਰੋਕ ਦਿੱਤਾ ਗਿਆ ਕਿ ਉਸ ਨੇ ਕਿਰਪਾਨ ਪਾਈ ਹੋਈ ਸੀ।|ਕਾਵੈਂਟਰੀ ਵਾਸੀ ਇਸ ਅਧਿਆਪਕ ਨੂੰ ਇਸ ਘਟਨਾ ਕਾਰਨ ਕਾਫੀ ਦੁੱਖ ਹੋਇਆ ਕਿ ਉਸ ਦੇ ਸਿੱਖ ਧਰਮ ਨਾਲ ਜੁੜੇ ਇਕ ਚਿੰਨ੍ਹ ਦਾ ਨਿਰਾਦਰ ਕੀਤਾ ਗਿਆ ਸੀ। ਇਸ ਸਬੰਧੀ ਸ਼ਿਕਾਇਤ ਦਰਜ ਹੋਈ ਅਤੇ ਸਿੱਖ ਕੌਂਸਲ ਯੂ.ਕੇ ਬੁਲਾਰੇ ਜਸਵੀਰ ਸਿੰਘ ਨੇ ਸਿੱਖ ਪ੍ਰੈਸ ਐਸੋਸੀਏਸ਼ਨ ਵੱਲੋਂ ਬੋਲਦਿਆਂ ਦੱਸਿਆ ਕਿ ਉਕਤ ਘਟਨਾ ਸਬੰਧੀ ਡ੍ਰੇਨਰ ਮੈਨਰ ਪ੍ਰਬੰਧਕਾਂ ਕੋਲ ਸ਼ਿਕਾਇਤ ਕੀਤੀ ਗਈ ਸੀ। ਡ੍ਰੇਟਨ ਮੈਨਰ ਪਾਰਕ ਇਕ ਪਰਿਵਾਰਕ ਕਾਰੋਬਾਰ ਹੈ। ਜਿਥੇ ਹਰ ਧਰਮ ਅਤੇ ਵਰਗ ਦੇ ਲੋਕ ਆਉਂਦੇ ਹਨ। ਸਿੱਖ ਕੌਂਸਲ ਯੂ. ਕੇ ਵੱਲੋਂ ਡ੍ਰੇਟਨ ਮੈਨਰ ਨੂੰ ਲਿਖਿਆ ਗਿਆ ਕਿ ਅਮ੍ਰਿੰਤਧਾਰੀ ਸਿੱਖ ਲਈ ਹਰ ਸਮੇਂ ਕਿਰਪਾਨ ਪਾਈ ਰੱਖਣਾ ਲਾਜ਼ਮੀ ਹੁੰਦਾ ਹੈ। ਡ੍ਰੇਟਨ ਮੈਨਰ ਪ੍ਰਬੰਧਕਾਂ ਨੇ ਆਪਣੀ ਨੀਤੀ ਬਾਰੇ ਮੁੜ ਵਿਚਾਰ ਕੀਤਾ ਕਿ, ਕੀ ਕਿਰਪਾਨ ਪਾ ਕੇ ਪਾਰਟੀ ਅੰਦਰ ਦਾਖਲ ਹੋਣਾ ਖ਼ਤਰਨਾਕ ਸੀ। ਦੋਵਾਂ ਧਿਰਾਂ ਨੇ ਆਪਸੀ ਸਮਝੌਤਾ ਕੀਤਾ ਕਿ ਭਵਿੱਖ ਵਿਚ ਆਉਣ ਵਾਲੇ ਸਮੇਂ ਕ੍ਰਿਪਾਨ ਦੀ ਜਾਂਚ ਕੀਤੀ ਜਾਵੇਗੀ ਕਿ ਇਹ 6 ਇੰਚ ਤੋਂ ਲੰਮੀ ਨਾ ਹੋਵੇ ਅਤੇ ਇਸ ਨੂੰ ਕੱਪੜਿਆਂ ਹੇਠ ਲੁਕਾ ਕੇ ਪਾਇਆ ਜਾਵੇ। ਸਿੱਖ ਕੌਂਸਲ ਯੂ. ਕੇ ਵੱਲੋਂ ਇਸ ਫੈਸਲੇ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ ਹੈ।


Related News