ਪਾਪੂਆ ਨਿਊ ਗਿਨੀ ਨੇ ਏਸ਼ੀਆ ਤੋਂ ਆਉਣ ਵਾਲੇ ਯਾਤਰੀਆਂ ''ਤੇ ਲਾਈ ਪਾਬੰਦੀ
Wednesday, Jan 29, 2020 - 02:11 PM (IST)

ਪੋਰਟ ਮੋਰਸੇਬੇ- ਪਾਪੂਆ ਨਿਊ ਗਿਨੀ ਨੇ ਘਾਤਕ ਕੋਰੋਨਾਵਾਇਰਸ ਤੋਂ ਬਚਾਅ ਦੇ ਲਈ ਅਹਤਿਆਤ ਦੇ ਤੌਰ 'ਤੇ ਏਸ਼ੀਆ ਤੋਂ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਦੇ ਲਈ ਬੁੱਧਵਾਰ ਨੂੰ ਆਪਣੇ ਹਵਾਈ ਅੱਡੇ ਤੇ ਬੰਦਰਗਾਹਾਂ ਰੋਕ ਦਿੱਤੀਆਂ ਹਨ। ਏਅਰਲਾਈਨਾਂ ਤੇ ਕਿਸ਼ਤੀ ਸੰਚਾਲਕਾਂ ਨੂੰ ਭੇਜੇ ਗਏ ਸੰਦੇਸ਼ ਵਿਚ ਇਮੀਗ੍ਰੇਸ਼ਨ ਮੰਤਰਾਲਾ ਨੇ ਕਿਹਾ ਕਿ ਏਸ਼ੀਆਈ ਹਵਾਈ ਅੱਡਿਆਂ ਤੇ ਬੰਦਰਗਾਹਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਅੱਜ ਤੋਂ ਦੇਸ਼ ਵਿਚ ਦਾਖਲਾ ਨਹੀਂ ਦਿੱਤਾ ਜਾਵੇਗਾ।
ਮੰਤਰਾਲਾ ਨੇ ਐਲਾਨ ਕੀਤਾ ਕਿ ਪਾਪੂਆ ਨਿਊ ਗਿਨੀ ਦੀ ਇਕਲੌਤੀ ਅਧਿਕਾਰਿਤ ਜ਼ਮੀਨੀ ਸਰਹੱਦ ਵੀਰਵਾਰ ਤੋਂ ਸੀਲ ਕਰ ਦਿੱਤੀ ਜਾਵੇਗੀ। ਪਾਪੂਆ ਨਿਊ ਗਿਨੀ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ ਇੰਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਏਸ਼ੀਆਈ ਦੇਸ਼ਾਂ ਤੋਂ ਪਰਤਣ ਵਾਲੇ ਪਾਪੂਆ ਨਿਊ ਗਿਨੀ ਦੇ ਲੋਕਾਂ ਨੂੰ 14 ਦਿਨਾਂ ਤੱਕ ਮੈਡੀਕਲ ਰੂਪ ਵਿਚ ਵੱਖ ਰੱਖਿਆ ਜਾਵੇਗਾ।