ਪਾਪੁਆ ਨਿਊ ਗਿਨੀ ''ਚ ਲੱਗੇ ਭੂਚਾਲ ਦੇ ਝਟਕੇ
Wednesday, Aug 05, 2020 - 08:56 AM (IST)
ਨਿਊਯਾਰਕ (ਵਾਰਤਾ) : ਪ੍ਰਸ਼ਾਂਤ ਮਹਾਸਾਗਰ ਵਿਚ ਸਥਿਤ ਦੇਸ਼ ਪਾਪੁਆ ਨਿਊ ਗਿਨੀ ਵਿਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਵਿਭਾਗ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾ ਦੀ ਤੀਬਰਤਾ 5.4 ਮਾਪੀ ਗਈ।
ਭੂਚਾਲ ਦੇ ਇਹ ਝਟਕੇ ਫਿਨਸ਼ਾਫੇਨ ਤੋਂ 102 ਕਿਲੋਮੀਟਰ ਉਤਰ-ਪੂਰਬ ਵਿਚ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 5.7775 ਡਿਗਰੀ ਦੱਖਣੀ ਅਤੇ 148.3394 ਡਿਗਰੀ ਪੂਰਬ ਵਿਚ ਜ਼ਮੀਨ ਦੀ ਸਤਿਹ ਤੋਂ 170.85 ਕਿਲੋਮੀਟਰ ਦੀ ਡੂੰਘਾਈ ਵਿਚ ਸੀ।