ਕੈਨੇਡਾ ਦੇ ਵੈਨਕੂਵਰ ''ਚ ਨਹੀਂ ਰੁਕ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ, ਦੁਕਾਨਦਾਰ ਤੇ ਸਟਾਫ ਹੋਏ ਪ੍ਰੇਸ਼ਾਨ

11/14/2023 4:49:41 PM

ਇੰਟਰਨੈਸ਼ਨਲ ਡੈਸਕ : ਵੈਨਕੂਵਰ ਦੇ ਪੂਰਬੀ ਇਲਾਕੇ 'ਚ ਮਸ਼ਹੂਰ ਫੂਡ ਸਟੋਰ 'ਦ ਗੌਰਮੇਟ ਵੇਅਰਹਾਉਸ' 'ਚ ਹੁਣ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਤੇ ਨਾਲ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਐਂਟੀ-ਥੈਫਟ ਸ਼ਟਰ ਵੀ ਲਗਾ ਦਿੱਤੇ ਗਏ ਹਨ। 1998 'ਚ ਇਹ ਸਟੋਰ ਖੋਲ੍ਹਣ ਵਾਲੇ ਕੈਰਨ ਮਕਸ਼ੈਰੀ ਨੇ ਦੱਸਿਆ ਕਿ ਦੁਕਾਨਾਂ ਤੇ ਲੁੱਟਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਮ ਤੌਰ 'ਤੇ ਮਿਕਸਰ ਤੇ ਬਲੈਂਡਰ ਵਰਗੇ ਮਹਿੰਗੇ ਉਪਕਰਨਾਂ ਤੇ ਵਸਤੂਆਂ ਨੂੰ ਹੀ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਦਾ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ ਤੇ ਇਸ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ। ਇਹ ਦਿਨੋ-ਦਿਨ ਵਧਦਾ ਕਿਉਂ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਤੇ ਵਾਰਦਾਤਾਂ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਛੋਟੇ ਅਤੇ ਵੱਡੇ ਹਰ ਤਰ੍ਹਾਂ ਦੀਆਂ ਦੁਕਾਨਾਂ ਅਤੇ ਰੈਸਟਰਾਂ 'ਚ ਹੋ ਰਹੀਆਂ ਹਨ। 

ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮਾਰ'ਤਾ ਬਜ਼ੁਰਗ

ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਪ੍ਰਭਾਵਿਤ ਦੁਕਾਨਾਂ ਦੇ ਮਾਲਿਕ ਕਹਿੰਦੇ ਹਨ ਕਿ ਉਹ ਇਸ ਮਾਮਲੇ ਬਾਰੇ ਜ਼ਿਆਦਾ ਬੋਲ ਕੇ ਇਸ ਨੂੰ ਹਵਾ ਨਹੀਂ ਦੇਣਾ ਚਾਹੁੰਦੇ, ਸਗੋਂ ਇਸ ਦੇ ਹੱਲ ਲੱਭਣ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਵਾਰਦਾਤਾਂ ਨੂੰ ਸਰਕਾਰ ਦੀ ਮਦਦ ਤੋਂ ਬਿਨਾਂ ਰੋਕਣਾ ਬਹੁਤ ਔਖਾ ਹੈ। ਪਰ ਜੇਕਰ ਸਰਕਾਰ ਇਸ ਬਾਰੇ ਗੌਰ ਨਾਲ ਕਾਰਵਾਈ ਕਰੇ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈ। ਕੁਝ ਦੁਕਾਨਦਾਰ ਤਾਂ ਇਸ ਸਮੱਸਿਆ ਤੋਂ ਤੰਗ ਆ ਕੇ ਸ਼ਹਿਰ ਛੱਡ ਕੇ ਹੋਰ ਪਾਸੇ ਜਾ ਕੇ ਦੁਕਾਨਾਂ ਖੋਲ੍ਹਣ ਦਾ ਵਿਚਾਰ ਕਰ ਰਹੇ ਹਨ। ਉਨ੍ਹਾਂ ਮੁਤਾਬਕ ਲੁਟੇਰੇ ਤਾਂ ਇੱਥੇ ਪੁਲਸ ਵਾਲਿਆਂ ਨੂੰ ਵੀ ਨਹੀਂ ਛੱਡਦੇ, ਉਨ੍ਹਾਂ ਨੂੰ ਵੀ ਲੁੱਟ ਲੈਂਦੇ ਹਨ, ਉਨ੍ਹਾਂ ਨੂੰ ਘੇਰਦੇ ਹਨ, ਕੁੱਟਮਾਰ ਕਰਦੇ ਹਨ, ਤਾਂ ਅਜਿਹੇ 'ਚ ਉਨ੍ਹਾਂ ਲਈ ਇੱਥੇ ਕੰਮ ਕਰਨਾ ਔਖਾ ਹੈ। ਉਨ੍ਹਾਂ ਮੁਤਾਬਕ, ਜੇਕਰ ਲੋਕਾਂ ਦੀ ਆਮਦਨੀ ਵਧਾਈ ਜਾਵੇ ਤੇ ਆਮ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਸਸਤਾ ਕੀਤਾ ਜਾਵੇ ਤਾਂ ਲੋਕਾਂ ਨੂੰ ਅਜਿਹੇ ਕੰਮ ਕਰ ਕੇ ਲੁੱਟ-ਖੋਹ ਕਰਨ ਦੀ ਲੋੜ ਹੀ ਨਹੀਂ ਪਵੇਗੀ, ਸਗੋਂ ਉਹ ਵੀ ਆਮ ਲੋਕਾਂ ਵਾਂਗ ਕੰਮ ਕਰ ਕੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣਗੇ। 

ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News