ਪੰਜਾਬ ਦੇ ਪਾਣੀਆਂ ''ਤੇ CM ਮਾਨ ਦਾ ਵੱਡਾ ਬਿਆਨ ਤੇ ਕੈਨੇਡਾ ਚੋਣਾਂ ''ਚ ਕਿਸ ਨੇ ਮਾਰੀ ਬਾਜ਼ੀ, ਅੱਜ ਦੀਆਂ ਟੌਪ-10 ਖਬਰਾਂ
Tuesday, Apr 29, 2025 - 06:04 PM (IST)

ਜਲੰਧਰ - ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇਕ ਹੋਰ ਕੋਝੀ ਚਾਲ ਚੱਲੀ ਜਾ ਰਹੀ ਹੈ। ਅਸੀਂ ਕਿਸ ਵੀ ਕੀਮਤ 'ਤੇ ਇਸ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਉੱਥੇ ਹੀ ਦੂਜੇ ਪਾਸੇ ਜੇਕਰ ਵਿਦੇਸ਼ ਜਗਤ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣਾਂ ਪੂਰੀਆਂ ਹੋ ਗਈਆਂ ਹਨ। ਇਸ ਦੇ ਨਾਲ ਹੀ ਚੋਣ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ। ਇਸ ਚੋਣ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਇਲੀਵਰੇ ਵਿਚਕਾਰ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ ਦੇ ਪਾਣੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ
ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇਕ ਹੋਰ ਕੋਝੀ ਚਾਲ ਚੱਲੀ ਜਾ ਰਹੀ ਹੈ। ਅਸੀਂ ਕਿਸ ਵੀ ਕੀਮਤ 'ਤੇ ਇਸ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਪਾਣੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ
2. ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ਦੇ ਹਰ ਪਿੰਡ ਵਿਚ...
ਸੂਬੇ ਵਿਚ ਨਸ਼ਿਆਂ ਦੇ ਖ਼ਤਰੇ 'ਤੇ ਅੰਤਿਮ ਅਤੇ ਫੈਸਲਾਕੁਨ ਹਮਲੇ ਲਈ ਤਿਆਰੀ ਵਿੱਢਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਕਾਰਵਾਈ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜੋ ਮਈ ਅਤੇ ਜੂਨ 2025 ਦੇ ਮਹੀਨਿਆਂ ਵਿਚ ਸੂਬੇ ਦੇ ਹਰ ਪਿੰਡ ਅਤੇ ਵਾਰਡ ਤੱਕ ਪਹੁੰਚ ਕਰੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ਦੇ ਹਰ ਪਿੰਡ ਵਿਚ...
3. ਹੁਣ ਪ੍ਰਤਾਪ ਸਿੰਘ ਬਾਜਵਾ ਪੁੱਜੇ ਹਾਈਕੋਰਟ, ਜਾਣੋ ਕਿਸ ਮਾਮਲੇ ਨੂੰ ਲੈ ਕੇ ਛਿੜਿਆ ਵਿਵਾਦ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ 50 ਬੰਬਾਂ ਦੇ ਇੰਟਰਵਿਊ ਦਾ ਮਾਮਲਾ ਇਕ ਵਾਰ ਫਿਰ ਭਖ ਗਿਆ ਹੈ। ਦਰਅਸਲ ਹੁਣ ਇਸ ਮਾਮਲੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਵਲੋਂ ਉਨ੍ਹਾਂ ਦੇ ਮੋਬਾਇਲ ਦਾ ਪਾਸਵਰਡ ਮੰਗਿਆ ਜਾ ਰਿਹਾ ਹੈ, ਜੋ ਕਿ ਉਨ੍ਹਾਂ ਦੀ ਨਿੱਜਤਾ ਦੀ ਉਲੰਘਣਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੁਣ ਪ੍ਰਤਾਪ ਸਿੰਘ ਬਾਜਵਾ ਪੁੱਜੇ ਹਾਈਕੋਰਟ, ਜਾਣੋ ਕਿਸ ਮਾਮਲੇ ਨੂੰ ਲੈ ਕੇ ਛਿੜਿਆ ਵਿਵਾਦ
4. ਟ੍ਰੇਨ 'ਚ ਸਫਰ ਕਰਨ ਵਾਲਿਆਂ ਲਈ ਖ਼ਤਰੇ ਦੀ ਘੰਟੀ, 22 ਅਪ੍ਰੈਲ 21 ਮਈ ਤੱਕ ਹੋ ਗਿਆ ਵੱਡਾ ਐਲਾਨ
ਰੇਲ ਮੰਡਲ ਫਿਰੋਜ਼ਪੁਰ ਇਨ੍ਹੀਂ ਦਿਨੀਂ ਇਕ ਮਹੀਨੇ ਦੀ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰਮ ਅਧੀਨ ਰੋਜ਼ਾਨਾ ਕਿਸੇ ਵੀ ਰੇਲ ਸੈਕਸ਼ਨ ਅਤੇ ਕਿਸੇ ਵੀ ਰੇਲਗੱਡੀ ਵਿਚ ਅਚਾਨਕ ਛਾਪਾ ਮਾਰ ਕੇ ਬੇਟਿਕਟ ਅਤੇ ਅਨਿਯਮਿਤ ਟਿਕਟ ਸਫਰ ਕਰਨ ਵਾਲਿਆਂ ਨੂੰ ਫੜਿਆ ਜਾ ਰਿਹਾ ਹੈ। ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਮੁਹਿੰਮ 22 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਹੈ ਜੋ 21 ਮਈ ਤੱਕ ਲਗਾਤਾਰ ਜਾਰੀ ਰਹੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਟ੍ਰੇਨ 'ਚ ਸਫਰ ਕਰਨ ਵਾਲਿਆਂ ਲਈ ਖ਼ਤਰੇ ਦੀ ਘੰਟੀ, 22 ਅਪ੍ਰੈਲ 21 ਮਈ ਤੱਕ ਹੋ ਗਿਆ ਵੱਡਾ ਐਲਾਨ
5. ਜਦੋਂ ਓਰਬਿਟ ਬੱਸ ਪਿੱਛੇ ਪੈ ਗਏ ਕੈਬਨਿਟ ਮੰਤਰੀ ਭੁੱਲਰ ਦੇ ਗੰਨਮੈਨ...
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨਜ਼ਦੀਕ ਬੱਸ ਸਟੈਂਡ ਦਾ ਅਚਾਨਕ ਮੁਆਇਨਾ ਕਰਨ ਮਗਰੋਂ ਜਲੰਧਰ ਬੱਸ ਸਟੈਂਡ ਫਲਾਈਓਵਰ ਹੇਠਾਂ ਪਹੁੰਚੇ, ਜਿੱਥੇ ਉਨ੍ਹਾਂ ਨਾਕਾਬੰਦੀ ਕਰ ਕੇ ਪ੍ਰਾਈਵੇਟ ਬੱਸਾਂ ਦੀ ਜਾਂਚ ਕੀਤੀ। ਇਸ ਦੌਰਾਨ ਟਰਾਂਸਪੋਰਟ ਮੰਤਰੀ ਨਾਲ ਆਰ. ਟੀ. ਓ. ਬਲਬੀਰ ਰਾਜ ਸਿੰਘ ਅਤੇ ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਬੱਸਾਂ ਦੇ ਪਰਮਿਟ, ਟੈਕਸ, ਆਰ. ਸੀ., ਡਰਾਈਵਿੰਗ ਲਾਇਸੈਂਸ ਸਮੇਤ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਜਦੋਂ ਓਰਬਿਟ ਬੱਸ ਪਿੱਛੇ ਪੈ ਗਏ ਕੈਬਨਿਟ ਮੰਤਰੀ ਭੁੱਲਰ ਦੇ ਗੰਨਮੈਨ...
6. ਪਾਕਿ ਦਾ ਪੈਰਾ ਕਮਾਂਡੋ ਨਿਕਲਿਆ ਪਹਿਲਗਾਮ 'ਚ 26 ਬੇਕਸੂਰਾਂ ਦੀ ਜਾਨ ਲੈਣ ਵਾਲਾ 'ਮੂਸਾ'
ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਾਮਲ ਅੱਤਵਾਦੀਆਂ 'ਚੋਂ ਇਕ ਹਾਸ਼ਿਮ ਮੂਸਾ ਦੀ ਪਛਾਣ ਪਾਕਿਸਤਾਨੀ ਫ਼ੌਜ ਦੇ ਪੈਰਾ ਕਮਾਂਡੋ ਵਜੋਂ ਹੋਈ ਹੈ। ਇਸ ਹਮਲੇ ਦੇ ਸਿਲਸਿਲੇ 'ਚ ਹਿਰਾਸਤ 'ਚ ਲਏ ਸ਼ੱਕੀਆਂ ਤੋਂ ਪੁੱਛ-ਗਿੱਛ 'ਚ ਇਹ ਵੱਡਾ ਖੁਲਾਸਾ ਹੋਇਆ ਹੈ। ਪਹਿਲਗਾਮ ਦੇ ਗੁਨਾਹਗਾਰਾਂ ਦੇ ਸਕੈੱਚ ਜਾਰੀ ਕੀਤੇ ਗਏ। ਬਾਕੀ 2 ਅੱਤਵਾਦੀਆਂ ਦੀ ਪਛਾਣ ਅਲੀ ਭਾਈ ਅਤੇ ਆਦਿਲ ਹੁਸੈਨ ਥੋਕਰ ਵਜੋਂ ਹੋਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪਾਕਿ ਦਾ ਪੈਰਾ ਕਮਾਂਡੋ ਨਿਕਲਿਆ ਪਹਿਲਗਾਮ 'ਚ 26 ਬੇਕਸੂਰਾਂ ਦੀ ਜਾਨ ਲੈਣ ਵਾਲਾ 'ਮੂਸਾ'
7. ਕੈਨੇਡਾ ਚੋਣ ਨਤੀਜੇ : ਜਾਣੋ ਚੋਣਾਂ 'ਚ ਕਿਹੜੀ ਪਾਰਟੀ ਨੂੰ ਮਿਲ ਰਹੀ ਲੀਡ, ਭਾਰਤ 'ਤੇ ਕੀ ਅਸਰ
ਕੈਨੇਡਾ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣਾਂ ਪੂਰੀਆਂ ਹੋ ਗਈਆਂ ਹਨ। ਇਸ ਦੇ ਨਾਲ ਹੀ ਚੋਣ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ। ਇਸ ਚੋਣ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਇਲੀਵਰੇ ਵਿਚਕਾਰ ਹੈ। ਤੁਹਾਨੂੰ ਦੱਸ ਦਈਏ ਕਿ ਲਿਬਰਲ ਪਾਰਟੀ ਅੱਗੇ ਚੱਲ ਰਹੀ ਹੈ ਅਤੇ ਜਲਦ ਹੀ ਬਹੁਮਤ ਹਾਸਲ ਕਰ ਸਕਦੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕੈਨੇਡਾ ਚੋਣ ਨਤੀਜੇ : ਜਾਣੋ ਚੋਣਾਂ 'ਚ ਕਿਹੜੀ ਪਾਰਟੀ ਨੂੰ ਮਿਲ ਰਹੀ ਲੀਡ, ਭਾਰਤ 'ਤੇ ਕੀ ਅਸਰ
8. ਖ਼ਰੀਦਦਾਰੀ ਦਾ ਸੁਨਹਿਰੀ ਮੌਕਾ,ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਡਿੱਗੇ Gold ਦੇ ਭਾਅ, ਲਗਾਤਾਰ ਦੂਜੇ ਦਿਨ ਟੁੱਟੀਆਂ ਕੀਮਤਾਂ
ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਅਕਸ਼ੈ ਤ੍ਰਿਤੀਆ ਤੋਂ ਪਹਿਲਾਂ, ਅੱਜ (29 ਅਪ੍ਰੈਲ), ਲਗਾਤਾਰ ਦੂਜੇ ਦਿਨ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਐਮਸੀਐਕਸ 'ਤੇ ਸੋਨੇ ਦੀ ਕੀਮਤ 0.59 ਪ੍ਰਤੀਸ਼ਤ ਡਿੱਗ ਗਈ ਹੈ ਅਤੇ ਇਹ 95,462 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ, ਜਦੋਂ ਕਿ ਚਾਂਦੀ 0.24 ਪ੍ਰਤੀਸ਼ਤ ਡਿੱਗ ਕੇ 97,473 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਖ਼ਰੀਦਦਾਰੀ ਦਾ ਸੁਨਹਿਰੀ ਮੌਕਾ,ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਡਿੱਗੇ Gold ਦੇ ਭਾਅ, ਲਗਾਤਾਰ ਦੂਜੇ ਦਿਨ ਟੁੱਟੀਆਂ ਕੀਮਤਾਂ
9. 14 ਸਾਲਾਂ ਦਾ ਮੁੰਡਾ ਕਿੰਝ ਬਣ ਗਿਆ IPL ਦਾ ਉੱਭਰਦਾ ਸਿਤਾਰਾ? ਜਾਣੋ ਕਿਵੇਂ ਮਿਲਿਆ ਇੰਨਾ ਵੱਡਾ ਪਲੇਟਫ਼ਾਰਮ
ਵੈਭਵ ਸੂਰਯਵੰਸ਼ੀ ਨੇ ਰਾਜਸਥਾਨ ਰਾਇਲਜ ਨੇ ਗੁਜਰਾਤ ਖਿਲਾਫ ਮੈਚ 'ਚ ਆਈਪੀਐੱਲ ਇਤਿਹਾਸ 'ਚ ਆਪਣਾ ਨਾਂ ਸੁਨਹਿਰੀ ਅੱਖਰਾਂ 'ਚ ਦਰਜ ਕਰਵਾ ਲਿਆ। ਇਸ 14 ਸਾਲਾ ਬੱਲੇਬਾਜ਼ ਨੇ 11 ਛੱਕਿਆਂ ਤੇ 7 ਚੌਕਿਆਂ ਦੀ ਮਦਦ ਨਾਲ 35 ਗੇਂਦਾਂ 'ਚ ਸ਼ਾਨਦਾਰ ਸੈਂਕੜਾ ਲਗਾ ਕੇ ਰਾਜਸਥਾਨ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 14 ਸਾਲਾਂ ਦਾ ਮੁੰਡਾ ਕਿੰਝ ਬਣ ਗਿਆ IPL ਦਾ ਉੱਭਰਦਾ ਸਿਤਾਰਾ? ਜਾਣੋ ਕਿਵੇਂ ਮਿਲਿਆ ਇੰਨਾ ਵੱਡਾ ਪਲੇਟਫ਼ਾਰਮ
10. ਰੈਪਰ ਬਾਦਸ਼ਾਹ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ
ਮਸ਼ਹੂਰ ਰੈਪਰ ਬਾਦਸ਼ਾਹ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ‘Velvet Flow’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਗਾਣੇ ਦੇ ਕੁਝ ਹਿੱਸਿਆਂ ਨੂੰ ਲੈ ਕੇ ਈਸਾਈ ਭਾਈਚਾਰੇ ਵਿੱਚ ਡੂੰਘਾ ਗੁੱਸਾ ਦੇਖਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਵੱਲੋਂ ਰੈਪਰ ਖ਼ਿਲਾਫ਼ FIR ਵੀ ਦਰਜ ਕਰਵਾਈ ਗਈ ਹੈ ਅਤੇ ਸੋਸ਼ਲ ਮੀਡੀਆ ਤੋਂ ਗਾਣੇ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਰੈਪਰ ਬਾਦਸ਼ਾਹ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ