ਭਾਰਤੀਆਂ ਨੂੰ ਵਤਨ ਮੁੜਦਿਆਂ ਦੇਖ ਪਾਕਿਸਤਾਨੀਆਂ ਨੇ ਇਮਰਾਨ ਸਰਕਾਰ ਨੂੰ ਪਾਈਆਂ ਲਾਹਣਤਾਂ

02/01/2020 11:10:40 PM

ਪੇਈਚਿੰਗ (ਏਜੰਸੀ)- ਚੀਨ ਵਿਚ ਕਰੋਨਾ ਵਾਇਰਸ ਦੇ ਕੇਂਦਰ ਵੁਹਾਨ ਵਿਚ ਪਾਕਿਸਤਾਨੀ ਵਿਦਿਆਰਥੀ ਫਸੇ ਹੋਏ ਹਨ, ਪਰ ਪਾਕਿ ਦੀ ਇਮਰਾਨ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਨਾ ਲਿਆਉਣ ਦਾ ਫੈਸਲਾ ਕੀਤਾ ਹੈ। ਆਪਣੀ ਸਰਕਾਰ ਦੀ ਅਨਦੇਖੀ ਤੋਂ ਇਨ੍ਹਾਂ ਵਿਦਿਆਰਥੀਆਂ ਦਾ ਦਿਲ ਕਿਸ ਤਰ੍ਹਾਂ ਟੁੱਟ ਗਿਆ ਹੈ ਇਸ ਦਾ ਅੰਦਾਜ਼ਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਕ ਵੀਡੀਓ ਰਾਹੀਂ ਸਮਝਾ ਸਕਦਾ ਹੈ। ਇਸ ਵੀਡੀਓ ਵਿਚ ਭਾਰਤੀ ਵਿਦਿਆਰਥੀ ਘਰ ਵਾਪਸੀ ਲਈ ਬੱਸ ਵਿਚ ਬੈਠਦੇ ਨਜ਼ਰ ਆ ਰਹੇ ਹਨ ਜਿਸ ਨੂੰ ਆਪਣੇ ਫੋਨ ਵਿਚ ਰਿਕਾਰਡ ਕਰ ਰਿਹਾ ਪਾਕਿ ਵਿਦਿਆਰਥੀ ਆਪਣੀ ਸਰਕਾਰ ਨੂੰ ਦੁਹਾਈਆਂ ਪਾ ਰਿਹਾ ਹੈ।

ਪਾਕਿ ਪੱਤਰਕਾਰ ਨਾਇਲਾ ਇਨਾਇਤ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਇਕ ਵਿਦਿਆਰਥੀ ਕਹਿ ਰਿਹਾ ਹੈ, ਇਹ ਲੋਕ ਭਾਰਤੀ ਵਿਦਿਆਰਥੀ ਹਨ ਜਿਨ੍ਹਾਂ ਨੂੰ ਲਿਆਉਣ ਲਈ ਉਨ੍ਹਾਂ ਦੇ ਸਫਾਰਤਖਾਨੇ ਨੇ ਬੱਸ ਭੇਜੀ ਹੈ। ਵੁਹਾਨ ਦੀ ਯੂਨੀਵਰਸਿਟੀ ਰਾਹੀਂ ਬੱਸ ਨੂੰ ਏਅਰਪੋਰਟ ਲਿਜਾਇਆ ਜਾਵੇਗਾ, ਫਿਰ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਬੰਗਲਾਦੇਸ਼ ਵਾਲੇ ਵੀ ਅੱਜ ਰਾਤ ਆਉਣਗੇ।
ਪਾਕਿ ਵਿਦਿਆਰਥੀ ਨੇ ਕਿਹਾ ਇਕ ਅਸੀਂ ਹਾ ਪਾਕਿਸਤਾਨੀ ਵਿਦਿਆਰਥੀ, ਜੋ ਫਸੇ ਹੋਏ ਹਾਂ ਜਿਸ ਦੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਜ਼ਿੰਦਾ ਰਹੋ, ਮਰੋ, ਵਾਇਰਸ ਹੁੰਦਾ ਹੈ ਤਾਂ ਹੋ ਜਾਵੇ, ਨਾ ਅਸੀਂ ਤੁਹਾਨੂੰ ਵਤਨ ਲਿਆਵਾਂਗੇ ਅਤੇ ਨਾ ਹੀ ਕੋਈ ਸਹੂਲਤ ਦਿਆਂਗੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਪਾਕਿ ਸਰਕਾਰ, ਤੁਹਾਨੂੰ ਭਾਰਤ ਤੋਂ ਕੁਝ ਸਿੱਖਣ ਦੀ ਲੋੜ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਨਾਗਰਿਕਾਂ ਦੀ ਮਦਦ ਕਰਦੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਿਹਤ ਮੰਤਰੀ ਨੇ ਚੀਨ ਤੋਂ ਆਪਣੇ ਵਿਦਿਆਰਥੀਆਂ ਨੂੰ ਲਿਆਉਣ ਦਾ ਫੈਸਲਾ ਕਰਦੇ ਹੋਏ ਕਿਹਾ ਕਿ ਜੇਕਰ ਅਸੀਂ ਲੋਕਾਂ ਨੂੰ ਇਥੋਂ ਕੱਢਣ ਦਾ ਗੈਰ-ਜ਼ਿੰਮੇਵਾਰਾਨਾ ਕੰਮ ਕਰਦੇ ਹਾਂ ਤਾਂ ਇਹ ਵਾਇਰਸ ਜੰਗਲ ਵਿਚ ਅੱਗ ਵਾਂਗ ਪੂਰੀ ਦੁਨੀਆ ਵਿਚ ਫੈਲ ਜਾਵੇਗਾ। ਹਾਲਾਂਕਿ ਇਸ ਨੇ ਚੀਨ ਜਾਣ ਅਤੇ ਉਥੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ 'ਤੇ 2 ਫਰਵਰੀ ਤੱਕ ਲਈ ਰੋਕ ਲਗਾ ਦਿੱਤੀ ਹੈ।

 


Sunny Mehra

Content Editor

Related News