ਸਾਊਦੀ ਅਰਬ ''ਚ ਰਹਿ ਰਹੇ ਪਾਕਿਸਤਾਨੀਆਂ ਨੇ ਦਰਜ ਕਰਵਾਈਆਂ ਸਭ ਤੋਂ ਵਧ ਸ਼ਿਕਾਇਤਾਂ

01/15/2020 2:37:35 PM

ਰਿਆਦ— ਸਾਊਦੀ ਅਰਬ 'ਚ ਰਹਿਣ ਵਾਲੇ ਪਾਕਿਸਤਾਨੀ ਸ਼ਿਕਾਇਤਾਂ ਕਰਨ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ। ਉਨ੍ਹਾਂ ਇਸ ਸਾਲ ਆਪਣੇ ਦੇਸ਼ ਦੇ ਸਿਟੀਜ਼ਨ ਪੋਰਟਲ 'ਚ 21 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਉਹ ਵਿਦੇਸ਼ਾਂ 'ਚ ਰਹਿਣ ਵਾਲੇ ਪਾਕਿਸਤਾਨੀਆਂ 'ਚ ਸਭ ਤੋਂ ਜ਼ਿਆਦਾ ਹਨ। ਇਸ ਮਾਮਲੇ 'ਚ ਬ੍ਰਿਟੇਨ 'ਚ ਰਹਿਣ ਵਾਲੇ ਪਾਕਿਸਤਾਨੀ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ 7000 ਤੋਂ ਜ਼ਿਆਦਾ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਇਹ ਖੁਲ੍ਹਾਸਾ ਵਿਦੇਸ਼ਾਂ 'ਚ ਰਹਿਣ ਵਾਲੇ ਪਾਕਿਸਤਾਨੀਆਂ ਨਾਲ ਜੁੜੀ 'ਪਾਕਿਸਤਾਨ ਡਿਲਵਰੀ ਯੂਨਿਟ' ਦੀ ਤਾਜ਼ਾ ਰਿਪੋਰਟ 'ਚ ਹੋਇਆ ਹੈ। ਮੰਗਲਵਾਰ ਨੂੰ ਜਾਰੀ ਇਸ ਰਿਪੋਰਟ ਮੁਤਾਬਕ ਹੋਰ ਦੇਸ਼ਾਂ 'ਚ ਰਹਿਣ ਵਾਲੇ ਪਾਕਿਸਤਾਨੀਆਂ ਨੇ 2019 'ਚ 85 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ ਕਰਵਾਈਆਂ। ਇੰਨੀ ਵੱਡੀ ਗਿਣਤੀ 'ਚ ਸ਼ਿਕਾਇਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਜ਼ਿਆਦਾਤਰ ਪਾਸਪੋਰਟ ਜਾਂ ਇਮੀਗ੍ਰੇਸ਼ਨ ਨਾਲ ਜੁੜੀਆਂ ਹਨ ਪਰ ਅਜਿਹਾ ਨਹੀਂ ਹੈ। ਰਿਪੋਰਟ ਮੁਤਾਬਕ 85 ਹਜ਼ਾਰ ਸ਼ਿਕਾਇਤਾਂ 'ਚ ਸਭ ਤੋਂ ਜ਼ਿਆਦਾ 31 ਹਜ਼ਾਰ ਸ਼ਿਕਾਇਤਾਂ ਨਗਰ ਪਾਲਿਕਾ ਸੇਵਾਵਾਂ ਨਾਲ ਜੁੜੀਆਂ ਹਨ। ਇਨ੍ਹਾਂ 'ਚ 7 ਹਜ਼ਾਰ ਤੋਂ ਜ਼ਿਆਦਾ ਨਵੇਂ ਕੁਨੈਕਸ਼ਨ ਲਗਾਉਣ 'ਚ ਹੋਣ ਵਾਲੀ ਦੇਰੀ ਅਤੇ ਉਚਿਤ ਰੱਖ-ਰਖਾਅ ਨਾ ਹੋਣ ਦੀਆਂ ਸ਼ਿਕਾਇਤਾਂ ਦਰਜ ਹਨ। ਪਾਕਿਸਤਾਨੀ ਮੂਲ ਦੇ ਲੋਕਾਂ ਨੇ 5 ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤਾਂ ਉਨ੍ਹਾਂ ਦੇਸ਼ਾਂ 'ਚ ਕਾਨੂੰਨ ਵਿਵਸਥਾ ਭਾਵ ਲਾਅ ਐਂਡ ਆਰਡਰ ਅਤੇ ਏਅਰਪੋਰਟ ਸਕਿਓਰਿਟੀ ਫੋਰਸ ਖਿਲਾਫ ਦਰਜ ਕਰਵਾਈਆਂ ਹਨ।


Related News