ਪਾਕਿਸਤਾਨੀ ਸਾਲ 'ਚ ਪੀ ਗਏ 40 ਕਰੋੜ ਡਾਲਰ ਦੀ ਚਾਹ, ਹੁਣ ਮੰਤਰੀ ਨੇ ਦਿੱਤੀ ਇਹ ਸਲਾਹ
Wednesday, Jun 15, 2022 - 05:13 PM (IST)
ਇਸਲਾਮਾਬਾਦ (ਏਜੰਸੀ)- ਨਕਦੀ ਦੀ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਤੇਜ਼ੀ ਨਾਲ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ‘ਦੇਸ਼ ਵਾਸੀਆਂ’ ਨੂੰ ਘੱਟ ਚਾਹ ਪੀਣ ਲਈ ਕਿਹਾ ਹੈ। 'ਦਿ ਨਿਊਜ਼ ਇੰਟਰਨੈਸ਼ਨਲ' ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਦਾ ਇਹ ਬਿਆਨ ਵਿੱਤੀ ਸਾਲ 2021-22 'ਚ ਚਾਹ 'ਤੇ ਪਾਕਿਸਤਾਨੀਆਂ ਵੱਲੋਂ 83.88 ਅਰਬ ਰੁਪਏ (40 ਕਰੋੜ ਡਾਲਰ) ਖ਼ਰਚ ਕੀਤੇ ਜਾਣ ਦੌਰਾਨ ਆਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੂਰੀ ਦੁਨੀਆ 'ਚ ਚਾਹ ਦੇ ਸਭ ਤੋਂ ਅਯਾਤਕ ਦੇਸ਼ਾਂ ਵਿਚੋਂ ਇਕ ਹੈ ਅਤੇ ਹੁਣ ਉਸ ਨੂੰ ਚਾਹ ਆਯਾਤ ਕਰਨ ਲਈ ਕਰਜ਼ਾ ਚੁੱਕਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਰਿਪੋਰਟ 'ਚ ਖ਼ੁਲਾਸਾ, ਅਮਰੀਕਾ 'ਚ ਹਰ 5 'ਚੋਂ 1 ਔਰਤ ਨੇ ਕਰਾਇਆ ਗਰਭਪਾਤ
ਇਕਬਾਲ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, ''ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਚਾਹ ਦਾ ਸੇਵਨ ਇਕ ਤੋਂ ਦੋ ਕੱਪ ਘੱਟ ਕਰਨ। ਸਾਨੂੰ ਕਰਜ਼ਾ ਲੈ ਕੇ ਚਾਹ ਦਾ ਆਯਾਤ ਕਰਨਾ ਪੈ ਰਿਹਾ ਹੈ।” ਬਜਟ ਦਸਤਾਵੇਜ਼ਾਂ ਦੇ ਅਨੁਸਾਰ, ਪਾਕਿਸਤਾਨ ਦੀ ਸਰਕਾਰ ਵਿਚ ਚਾਲੂ ਵਿੱਤੀ ਸਾਲ ਵਿਚ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਚਾਹ ਦੇ ਆਯਾਤ 'ਤੇ 13 ਬਿਲੀਅਨ ਰੁਪਏ (6 ਕਰੋੜ ਡਾਲਰ) ਵੱਧ ਖ਼ਰਚ ਕੀਤੇ ਹਨ। ਹਾਲਾਂਕਿ, ਇਕਬਾਲ ਦੀ ਅਪੀਲ ਦਾ ਪਾਕਿਸਤਾਨ ਦੇ ਲੋਕਾਂ 'ਤੇ ਜ਼ਿਆਦਾ ਅਸਰ ਨਹੀਂ ਹੋਇਆ ਅਤੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਚੀਨ ਨੇ 2 ਸਾਲ ਪਹਿਲਾਂ ਭਾਰਤੀਆਂ ’ਤੇ ਲਾਈ ਕੋਵਿਡ ਵੀਜ਼ਾ ਪਾਬੰਦੀ ਹਟਾਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।