ਪਾਕਿ ਦੇ ਲੋਕ ਵੀਜ਼ਾ ਲੈ ਕੇ ਅਰਬ ਦੇਸ਼ਾਂ 'ਚ ਭੀਖ ਮੰਗ ਕੇ ਆਪਣੇ ਰੋਜ਼ਗਾਰ ਨੂੰ ਕਰ ਰਹੇ ਪ੍ਰਫੂਲਿਤ
Thursday, Sep 28, 2023 - 06:41 PM (IST)
ਅੰਮ੍ਰਿਤਸਰ/ਇਸਲਾਮਾਬਾਦ (ਕੱਕੜ) - ਪਾਕਿਸਤਾਨ ਵਿਚ ਵਧਦੀ ਮਹਿੰਗਾਈ ਅਤੇ ਰੋਜ਼ਗਾਰ ਦੀ ਘਾਟ ਕਾਰਨ ਉਥੋਂ ਦੇ ਲੋਕ ਆਪਣਾ ਗੁਜ਼ਾਰਾ ਚਲਾਉਣ ਲਈ ਭੀਖ ਮੰਗਣ ਲਈ ਮਜਬੂਰ ਹਨ ਅਤੇ ਜ਼ਿਆਦਾਤਰ ਲੋਕ ਅਰਬ ਦੇਸਾਂ ’ਚ ਭੀਖ ਮੰਗ ਕੇ ਆਪਣੇ ਰੋਜ਼ਗਾਰ ਨੂੰ ਪ੍ਰਫੂਲਿਤ ਕਰ ਰਹੇ ਹਨ।
ਇਹ ਵੀ ਪੜ੍ਹੋ : 30 ਸਤੰਬਰ ਤੋਂ ਪਹਿਲਾਂ ਨਿਪਟਾ ਲਓ ਪੈਸਿਆਂ ਨਾਲ ਜੁੜੇ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋਵੇਗੀ ਪਰੇਸ਼ਾਨੀ
ਇਸ ਸਮੇਂ 10 ਲੱਖ ਦੇ ਕਰੀਬ ਪਾਕਿਸਤਾਨੀ ਲੋਕ ਵਿਦੇਸ਼ਾਂ ’ਚ ਹਨ, ਜਿਨ੍ਹਾਂ ’ਚੋਂ 80 ਫੀਸਦੀ ਤੋਂ ਜ਼ਿਆਦਾ ਲੋਕ ਭੀਖ ਮੰਗ ਰਹੇ ਹਨ। ਪਾਕਿਸਤਾਨ ਅੱਤਵਾਦ ਦੀ ਨਰਸਰੀ ਵਜੋਂ ਦੁਨੀਆ ਭਰ ’ਚ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। ਪਤਾ ਲੱਗਾ ਹੈ ਕਿ ਵਿਦੇਸ਼ਾਂ ’ਚ ਫੜੇ ਗਏ ਭਿਖਾਰੀਆਂ ’ਚੋਂ ਲਗਭਗ 90 ਫੀਸਦੀ ਪਾਕਿਸਤਾਨ ਦੇ ਨਾਗਰਿਕ ਹਨ ਅਤੇ ਪਾਕਿਸਤਾਨ ਦੇ ਨਾਗਰਿਕ ਖਾਸ ਤੌਰ ’ਤੇ ਅਰਬ ਦੇਸ਼ਾਂ ’ਚ ਭਿਖਾਰੀ ਵਜੋਂ ਰੋਜ਼ਗਾਰ ਪ੍ਰਾਪਤ ਕਰਨ ਲਈ ਜਾ ਰਹੇ ਹਨ।
ਇਹ ਵੀ ਪੜ੍ਹੋ : ਮਹਿੰਗੀ ਕਣਕ ਨੇ ਵਧਾਈ ਸਰਕਾਰ ਦੀ ਚਿੰਤਾ, ਕੀਮਤਾਂ 'ਤੇ ਕਾਬੂ ਪਾਉਣ ਲਈ ਕੀਤੇ ਕਈ ਵੱਡੇ ਐਲਾਨ
ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਿਊਜ਼ ਨੇ ਬੁੱਧਵਾਰ ਨੂੰ ਖਬਰ ਦਿੱਤੀ ਕਿ ਅਰਬ ਦੇਸ਼ਾਂ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ 'ਤੀਰਥ ਯਾਤਰੀਆਂ' ਦੀ ਆੜ 'ਚ ਆਪਣੇ ਭਿਖਾਰੀਆਂ ਨੂੰ ਆਪਣੇ ਦੇਸ਼ਾਂ 'ਚ ਨਾ ਭੇਜਣ।
ਨਿਊਜ਼ ਚੈਨਲ ਨੇ ਓਵਰਸੀਜ਼ ਪਾਕਿਸਤਾਨੀ ਮੰਤਰਾਲੇ ਦੇ ਸਕੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜ਼ਿਆਦਾਤਰ ਭਿਖਾਰੀ ਵਿਦੇਸ਼ ਜਾ ਰਹੇ ਹਨ।
ਓਵਰਸੀਜ਼ ਪਾਕਿਸਤਾਨੀਆਂ ਬਾਰੇ ਸੈਨੇਟ ਦੀ ਸਥਾਈ ਕਮੇਟੀ ਦੇ ਹਾਲ ਹੀ ਦੇ ਸੈਸ਼ਨ ਵਿੱਚ, ਓਵਰਸੀਜ਼ ਪਾਕਿਸਤਾਨੀਆਂ ਦੇ ਸਕੱਤਰ ਜੀਸ਼ਾਨ ਖਾਨਜ਼ਾਦਾ ਨੇ ਦੇਸ਼ ਦੀ ਪ੍ਰਵਾਸੀ ਆਬਾਦੀ ਦੇ ਸਬੰਧ ਵਿੱਚ ਕੁਝ ਪਰੇਸ਼ਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ।
ਉਸਨੇ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ਾਂ ਵਿੱਚ ਪਾਕਿਸਤਾਨੀ ਪ੍ਰਵਾਸੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਭੀਖ ਮੰਗਣ ਵਿੱਚ ਰੁੱਝਿਆ ਹੋਇਆ ਹੈ, ਜਿਸ ਨਾਲ ਕਈਆਂ ਲਈ ਕਾਨੂੰਨੀ ਪੇਚੀਦਗੀਆਂ ਪੈਦਾ ਹੁੰਦੀਆਂ ਹਨ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
ਮੀਟਿੰਗ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਫੜੇ ਗਏ ਭਿਖਾਰੀਆਂ ਵਿੱਚੋਂ 90% ਪਾਕਿਸਤਾਨ ਤੋਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8