ਪਾਕਿਸਤਾਨੀ ਔਰਤਾਂ ਨੇ ਕੱਢਿਆ ''ਆਜ਼ਾਦੀ ਮਾਰਚ'', ਕੱਟਡ਼ਪੰਥੀਆਂ ਨੇ ਵਰ੍ਹਾਏ ਬੂਟ ਤੇ ਪੱਥਰ

03/09/2020 10:20:30 PM

ਇਸਲਾਮਾਬਾਦ - ਪਾਕਿਸਤਾਨ ਦੇ ਕੱਟਡ਼ਪੰਥੀਆਂ ਦੀ ਧਮਕੀ ਨੂੰ ਇਕ ਪਾਸੇ ਰੱਖ ਐਤਵਾਰ ਨੂੰ ਔਰਤਾਂ ਨੇ ਆਜ਼ਾਦੀ ਮਾਰਚ ਕੱਢਿਆ। ਮਹਿਲਾ ਦਿਵਸ ਮੌਕੇ ਇਸ ਔਰਤ ਆਜ਼ਾਦੀ ਮਾਰਚ ਵਿਚ ਦੇਸ਼ ਭਰ ਦੀਆਂ ਔਰਤਾਂ ਨੇ ਹਿੱਸਾ ਲਿਆ। ਔਰਤਾਂ ਦਾ ਇਹ ਮਾਰਚ ਸ਼ਾਂਤੀਪੂਰਣ ਚੱਲ ਰਿਹਾ ਸੀ ਕਿ ਰਾਜਧਾਨੀ ਇਸਲਾਮਾਬਾਦ ਵਿਚ ਮੁਸਲਿਮ ਕੱਟਡ਼ਪੰਥੀਆਂ ਨੇ ਈਟਾਂ ਅਤੇ ਬੂਟ-ਚੱਪਲਾਂ ਨਾਲ ਹਮਲਾ ਕਰ ਦਿੱਤਾ। ਆਓ ਤਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ --

ਔਰਤਾਂ ਨੇ ਕੀਤਾ ਐਲਾਨ-ਏ-ਜੰਗ
ਦੁਨੀਆ ਭਰ ਵਿਚ ਮਹਿਲਾ ਦੀ ਆਜ਼ਾਦੀ ਲਈ ਨਰਕ ਬਣ ਚੁੱਕੇ ਪਾਕਿਸਤਾਨ ਵਿਚ ਐਤਵਾਰ ਨੂੰ ਔਰਤਾਂ ਨੇ ਐਲਾਨ-ਏ-ਜੰਗ ਕਰ ਦਿੱਤਾ। ਅਕਸਰ, ਘਰੇਲੂ ਹਿੰਸਾ, ਬਲਾਤਕਾਰ, ਯੌਨ ਉਤਪੀਡ਼ਣ ਅਤੇ ਜ਼ਬਰਨ ਵਿਆਹ ਕੀਤੇ ਜਾਣ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਨੇ ਪੂਰੇ ਦੇਸ਼ ਵਿਚ ਪ੍ਰਦਰਸ਼ਨ ਕੀਤਾ। ਔਰਤ ਮਾਰਚ ਵਿਚ ਮਹਿਲਾਵਾਂ ਨੇ 'ਮੇਰਾ ਜਿਸਮ, ਮੇਰੀ ਮਰਜ਼ੀ, ਤੁਹਾਡਾ ਜੰਗ ਦਾ ਮੈਦਾਨ ਨਹੀਂ' ਦੇ ਨਾਅਰੇ ਲਗਾਏ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਕੋਲ ਸਵਰਗੀ ਆਸਮਾਂ ਜਹਾਂਗੀਰ ਦੀਆਂ ਤਸਵੀਰਾਂ ਸਨ। ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਲਈ ਲੱਡ਼ਣ ਵਾਲਿਆਂ ਵਿਚ ਉਨ੍ਹਾਂ ਦਾ ਨਾਂ ਤਰਜ਼ੀਹ ਨਾਲ ਲਿਆ ਜਾਂਦਾ ਹੈ।

NBT

ਕੱਟਡ਼ਪੰਥੀਆਂ ਨੇ ਵਰ੍ਹਾਏ ਬੂਟ
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਹੈ। ਪਾਕਿਸਤਾਨੀ ਔਰਤਾਂ ਜਦ ਇਸਲਾਮਾਬਾਦ ਵਿਚ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਉਸ ਵੇਲੇ ਵੱਡੀ ਗਿਣਤੀ ਵਿਚ ਮੁਸਲਿਮ ਕੱਟਡ਼ਪੰਥੀਆਂ ਨੇ ਈਟਾਂ ਅਤੇ ਬੂਟਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਕਈ ਔਰਤਾਂ ਨੂੰ ਸੱਟਾ ਲੱਗੀਆਂ ਹਨ। ਇਸ ਦੌਰਾਨ ਉਥੇ ਤਾਇਨਾਤ ਸੁਰੱਖਿਆ ਕਰਮੀ ਵੀ ਕੱਟਡ਼ਪੰਥੀਆਂ ਦੇ ਸਾਹਮਣੇ ਬੇਵੱਸ ਨਜ਼ਰ ਆਏ। ਉਨ੍ਹਾਂ ਨੇ ਕਿਸੇ ਤਰ੍ਹਾਂ ਨਾਲ ਰਸਤਾ ਬੰਦ ਕਰਕੇ ਕੱਟਡ਼ਪੰਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

NBT

ਔਰਤ ਆਜ਼ਾਦੀ ਮਾਰਚ ਬਨਾਮ ਹਯਾ ਮਾਰਚ
ਮੁਸਲਿਮ ਕੱਟਡ਼ਪੰਥੀ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਦੇ ਸੰਗਠਨ ਨੇ ਜਿਥੇ ਔਰਤ ਮਾਰਚ ਹੋ ਰਿਹਾ ਸੀ, ਉਸ ਦੇ ਬਿਲਕੁਲ ਨੇਡ਼ੇ ਹਯਾ ਮਾਰਚ ਦਾ ਆਯੋਜਨ ਕੀਤਾ। ਹਯਾ ਮਾਰਚ ਵਿਚ ਇਕ ਮੌਲਾਨਾ ਨੇ ਔਰਤਾਂ ਨੂੰ ਆਖਿਆ ਕਿ ਤੇਰਾ ਜਿਸਮ ਨਹੀਂ, ਰੱਬ ਦੀ ਅਮਾਨਤ ਹੈ। ਜ਼ਿਕਰਯੋਗ ਹੈ ਕਿ ਔਰਤ ਮਾਰਚ ਅਤੇ ਹਯਾ ਮਾਰਚ ਵਿਚ ਸ਼ਾਮਲ ਲੋਕਾਂ ਦੇ ਆਹਮੋ-ਸਾਹਮਣੇ ਆ ਜਾਣ ਤੋਂ ਬਾਅਦ ਮੁਸਲਿਮ ਕੱਟਡ਼ਪੰਥੀਆਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਔਰਤ ਮਾਰਚ ਵਿਚ ਸ਼ਾਮਲ ਔਰਤਾਂ ਨੇ ਵੀ ਪਲਟਵਾਰ ਕੀਤਾ। ਜ਼ਿਕਰਯੋਗ ਹੈ ਕਿ ਕੱਟਡ਼ਪੰਥੀ ਔਰਤ ਮਾਰਚ ਵਿਚ ਸ਼ਾਮਲ ਮਹਿਲਾਵਾਂ ਦੀ ਭਾਰੀ ਭੀਡ਼ ਦੇਖ ਕੇ ਪਰੇਸ਼ਾਨ ਹੋ ਗਏ ਸਨ।

NBT

ਬੁਰਕਾ ਪਾ ਔਰਤ ਮਾਰਚ ਵਿਚ ਵਡ਼ੇ ਮਰਦ
ਔਰਤ ਮਾਰਚ ਦੌਰਾਨ ਇਕ ਮਜ਼ੇਦਾਰ ਨਜ਼ਾਰਾ ਦੇਖਣ ਨੂੰ ਮਿਲਿਆ। ਖੁਦ ਨੂੰ ਪਾਕਿਸਤਾਨ ਦੇ ਕਬਾਇਲੀ ਇਲਾਕੇ ਫਾਟਾ ਦਾ ਦੱਸਣ ਵਾਲਾ ਇਕ ਵਿਅਕਤੀ ਬੁਰਕਾ ਪਾ ਕੇ ਔਰਤਾਂ ਦੇ ਮਾਰਚ ਵਿਚ ਵੱਡ਼ ਗਿਆ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਪਛਾਣ ਲਿਆ ਅਤੇ ਫੱਡ਼ ਲਿਆ। ਫਡ਼ੇ ਗਏ ਵਿਅਕਤੀ ਦੀ ਪਛਾਣ ਓਸਮਾਨ ਦੇ ਨਾਂ ਨਾਲ ਹੋਈ। ਪਾਕਿਸਤਾਨੀ ਮੀਡੀਆ ਮੁਤਾਬਕ ਔਰਤਾਂ 'ਤੇ ਹਮਲਾ ਕਰਨ ਵਾਲਿਆਂ ਵਿਚ ਪਾਕਿਸਤਾਨ ਦੀ ਕੁਖਆਤ ਲਾਲ ਮਸਜਿਦ ਦੇ ਕੱਟਡ਼ਪੰਥੀ ਸ਼ਾਮਲ ਸਨ। ਇਨ੍ਹਾਂ ਦਾ ਆਖਣਾ ਹੈ ਕਿ ਔਰਤ ਮਾਰਚ ਇਸਲਾਮੀ ਅਸੂਲਾਂ ਦੇ ਖਿਲਾਫ ਹੈ। ਇਸ ਦਾ ਏਜੰਡਾ ਅਸ਼ਲੀਲਤਾ ਅਤੇ ਨਫਰਤ ਫੈਲਾਉਣਾ ਹੈ। ਇਸ ਨੂੰ ਰਾਜ ਵਿਰੋਧੀ ਤੱਤਾਂ ਦਾ ਸਮਰਥਨ ਹਾਸਲ ਹੈ, ਜਿਨ੍ਹਾਂ ਦਾ ਉਦੇਸ਼ ਸਿਰਫ ਅਰਾਜਕਤਾ ਫੈਲਾਉਣਾ ਹੈ।

NBT

ਮੌਲਾਨਾ ਫਲਜ਼ੂਰ ਰਹਿਮਾਨ ਨੇ ਦਿੱਤੀ ਸੀ ਧਮਕੀ
ਇਸ ਤੋਂ ਪਹਿਲਾਂ ਜ਼ਮੀਅਤ-ਏ-ਓਲੇਮਾ-ਏ-ਇਸਲਾਮ ਫਜ਼ਲ ਦੇ ਨੇਤਾ ਮੌਲਾਨਾ ਫਜ਼ਲ ਓਰ ਰਹਿਮਾਨ ਨੇ ਧਮਕੀ ਦਿੱਤੀ ਸੀ ਕਿ ਉਹ ਇਸ ਔਰਤ ਮਾਰਚ ਨੂੰ ਕਿਸੇ ਵੀ ਕੀਮਤ 'ਤੇ ਰੋਕਣਗੇ। ਉਨ੍ਹਾਂ ਆਖਿਆ ਸੀ ਕਿ ਜਦ ਕਦੇ ਵੀ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਦੇਖੋ, ਸੁਰੱਖਿਆ ਕਰਮੀਆਂ ਨੂੰ ਇਨ੍ਹਾਂ ਦੇ ਬਾਰੇ ਵਿਚ ਅਲਰਟ ਕਰੋ ਅਤੇ ਜੇਕਰ ਸੁਰੱਖਿਆ ਕਰਮੀ ਇਨ੍ਹਾਂ ਨੂੰ ਹੀ ਸੁਰੱਖਿਆ ਦੇ ਰਹੇ ਹੋਣ ਤਾਂ ਤਾਕਤ ਦੇ ਜ਼ੋਰ 'ਤੇ ਇਨ੍ਹਾਂ ਨੂੰ ਰੋਕਣ ਲਈ ਆਪਣੀ ਕੁਰਬਾਨੀ ਦੀ ਜ਼ਰੂਰਤ ਪਵੇਗੀ। ਉਥੇ, ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮਾਮਲਿਆਂ ਦੀ ਮੰਤਰੀ ਸ਼ੀਰੀਨ ਮਜ਼ਾਰੀ ਨੇ ਔਰਤ ਮਾਰਚ ਦਾ ਖੁਲ ਕੇ ਸਮਰਥਨ ਕੀਤਾ ਸੀ। ਪਾਕਿਸਤਾਨ ਵਿਚ ਸਭ ਤੋਂ ਪਹਿਲਾਂ ਔਰਤ ਮਾਰਚ ਦੀ ਸ਼ੁਰੂਆਤ ਸਾਲ 2018 ਵਿਚ ਹੋਈ ਸੀ। ਅਸੀਂ ਔਰਤਾਂ, ਨਾਂ ਦੇ ਇਕ ਨਾਰੀਵਾਦੀ ਸਮੂਹ ਨੇ ਇਸ ਦਾ ਆਯੋਜਨ ਕੀਤਾ ਸੀ।

NBT

93 ਫੀਸਦੀ ਔਰਤਾਂ ਦੇ ਨਾਲ ਯੌਨ ਉਤਪੀਡ਼ਣ
ਪਾਕਿਸਤਾਨ ਵਿਚ ਔਰਤਾਂ ਦੀ ਸਥਿਤੀ ਬੇਹੱਦ ਦਰਦਨਾਕ ਹੈ। ਬੈਨਜ਼ੀਰ ਭੂਟੋ ਦੇ ਪੀ. ਐਮ. ਬਣਨ ਤੋਂ ਬਾਅਦ ਵੀ ਪਾਕਿਸਤਾਨੀ ਕੱਟਡ਼ਪੰਥੀ ਔਰਤਾਂ ਨੂੰ ਅੱਗੇ ਵਧਦਾ ਨਹੀਂ ਦੇਖਣਾ ਚਾਹੁੰਦੇ ਹਨ। ਔਰਤ ਮਾਰਚ ਦੇ ਆਯੋਜਕਾਂ ਮੁਤਾਬਕ ਪਾਕਿਸਤਾਨ ਵਿਚ 93 ਫੀਸਦੀ ਔਰਤਾਂ ਦੇ ਨਾਲ ਯੌਨ ਉਤਪੀਡ਼ਣ ਹੁੰਦਾ ਹੈ। ਇਨ੍ਹਾਂ ਵਿਚੋਂ ਕਰੀਬ 70 ਫੀਸਦੀ ਯੌਨ ਉਤਪੀਡ਼ਣ ਨੂੰ ਖੁਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹੀ ਕਰਦੇ ਹਨ। ਇਨ੍ਹਾਂ ਔਰਤਾਂ ਨੇ ਹੁਣ ਐਲਾਨ-ਏ-ਜੰਗ ਕਰ ਦਿੱਤਾ ਹੈ ਅਤੇ ਘਰ, ਸਕੂਲਾਂ, ਦਫਤਰਾਂ ਅਤੇ ਸਰਕਾਰੀ ਸੰਸਥਾਨਾਂ ਵਿਚ ਯੌਨ ਉਤਪੀਡ਼ਣ ਰੋਕਣ ਦੀ ਮੰਗ ਕਰ ਰਹੀਆਂ ਹਨ।


Khushdeep Jassi

Content Editor

Related News