TikTok ਵੀਡੀਓ ਬਣਾਉਣ ਲਈ ਕੁੜੀ ਨੇ ਲਾਈ ਜੰਗਲ ਨੂੰ ਅੱਗ, ਕਿਹਾ- 'ਜਿੱਥੇ ਵੀ ਜਾਂਦੀ ਹਾਂ, ਅੱਗ ਲਗਾ ਦਿੰਦੀ ਹਾਂ'
Wednesday, May 18, 2022 - 04:31 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ 'ਚ ਇਨ੍ਹੀਂ ਦਿਨੀਂ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਅਜਿਹੇ 'ਚ ਜੇਕਰ ਕੋਈ ਜੰਗਲ ਨੂੰ ਅੱਗ ਲਗਾ ਦੇਵੇ ਤਾਂ ਕੀ ਹੋਵੇਗਾ? ਅਜਿਹਾ ਹੀ ਕੁੱਝ ਪਾਕਿਸਤਾਨ ਦੀ ਟਿਕ ਟੋਕਰ ਹੁਮਾਇਰਾ ਅਸਗਰ ਨੇ ਵੀਡੀਓ ਸ਼ੂਟ ਕਰਨ ਲਈ ਕੀਤਾ। ਦਰਅਸਲ ਅਸਗਰ ਨੇ ਵੀਡੀਓ ਸ਼ੂਟ ਕਰਨ ਲਈ ਜੰਗਲ ਨੂੰ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਹੁਣ ਇਹ ਸਟਾਰ ਕ੍ਰਿਕਟਰ ਕਰਨ ਜਾ ਰਿਹੈ ਬਾਲੀਵੁੱਡ 'ਚ ਡੈਬਿਊ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
This is a disturbing & disastrous trend on Tik Tok! Young people desperate 4 followers are setting fire to our forests during this hot & dry season! In Australia it is lifetime imprisonment for those who start wildfires. We need to introduce similar legislation @WildlifeBoard pic.twitter.com/RGMXnbG9f1
— Rina S Khan Satti (@rinasaeed) May 17, 2022
ਇੰਟਰਨੈੱਟ 'ਤੇ ਵਾਇਰਲ ਹੋਈ 15 ਸਕਿੰਟਾਂ ਦੀ ਵੀਡੀਓ ਵਿੱਚ ਹੁਮਾਇਰਾ ਅਸਗਰ ਗਾਊਨ ਪਾ ਕੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਦੇ ਪਿੱਛੇ ਪਹਾੜੀ 'ਤੇ ਜੰਗਲ ਦੇ ਇਕ ਹਿੱਸੇ ਨੂੰ ਅੱਗ ਲੱਗੀ ਹੋਈ ਹੈ। ਵੀਡੀਓ ਨੂੰ ਅਸਗਰ ਨੇ ਕੈਪਸ਼ਨ ਦਿੱਤੀ, "ਜਿੱਥੇ ਵੀ ਜਾਂਦੀ ਹਾਂ ਅੱਗ ਲਾ ਦਿੰਦੀ ਹਾਂ।" ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਸਟਾਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਪੋਸਟ 'ਤੇ ਸਖ਼ਤ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਵੀਡੀਓ ਨੂੰ ਹਟਾ ਦਿੱਤਾ ਗਿਆ ਹੈ। ਅਸਗਰ ਨੇ ਇੱਕ ਸਹਾਇਕ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੇ ਅੱਗ ਨਹੀਂ ਲਗਾਈ ਸੀ ਅਤੇ "ਵੀਡੀਓ ਬਣਾਉਣ ਵਿੱਚ ਕੋਈ ਨੁਕਸਾਨ ਨਹੀਂ ਹੋਇਆ"।
ਇਹ ਵੀ ਪੜ੍ਹੋ: ਅਜੀਬ ਸ਼ੌਂਕ, ਦੋ ਤਰ੍ਹਾਂ ਦੇ ਡਰਿੰਕ ਪੀਣ ਲਈ ਮਹਿਲਾ ਨੇ ਜੀਭ ਦੇ ਕਰਾਏ 2 ਹਿੱਸੇ (ਵੀਡੀਓ)
ਡੇਲੀ ਪਾਕਿਸਤਾਨ ਮੁਤਾਬਕ, ਇੱਕ ਵਾਤਾਵਰਣ ਕਾਰਕੁਨ ਅਤੇ ਇਸਲਾਮਾਬਾਦ ਵਾਈਲਡਲਾਈਫ ਮੈਨੇਜਮੈਂਟ ਬੋਰਡ ਦੀ ਚੇਅਰਪਰਸਨ ਰੀਨਾ ਸਈਦ ਖਾਨ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ਅੱਗ ਨੂੰ ਗਲੈਮਰਾਈਜ ਕਰਨ ਦੀ ਬਜਾਏ ਉਸ ਨੂੰ ਬੁਝਾਉਣ ਲਈ ਪਾਣੀ ਦੀ ਇੱਕ ਬਾਲਟੀ ਫੜਨੀ ਚਾਹੀਦੀ ਸੀ।"
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਬੱਚੇ ਨਾਲ ਸਕੂਲ 'ਚ ਬਦਸਲੂਕੀ, ਗੋਰੇ ਵਿਦਿਆਰਥੀ ਨੇ ਮਰੋੜੀ ਧੌਣ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।