ਪਾਕਿਸਤਾਨੀ ਤਾਲਿਬਾਨ ਨੇ PML-N ਅਤੇ PPP ਦੇ ਚੋਟੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

Thursday, Jan 05, 2023 - 03:29 PM (IST)

ਇਸਲਾਮਾਬਾਦ (ਭਾਸ਼ਾ)- ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਬੁੱਧਵਾਰ ਨੂੰ ਧਮਕੀ ਦਿੱਤੀ ਕਿ ਜੇਗਰ ਸੱਤਾਧਿਰ ਗਠਜੋੜ ਦੀਆਂ ਦੋ ਮੁੱਖ ਸਿਆਸੀ ਪਾਰਟੀਆਂ ਨੇ ਅੱਤਵਾਦੀਆਂ ਖਿਲਾਫ਼ ਸਖ਼ਤ ਕਦਮ ਦਾ ਸਮਰਥਨ ਜਾਰੀ ਰੱਖਿਆ ਤਾਂ ਉਹ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਗੇ। ਟੀ. ਟੀ. ਪੀ. ਨੂੰ ਅਲਕਾਇਦਾ ਦਾ ਕਰੀਬੀ ਮੰਨਿਆ ਜਾਂਦਾ ਹੈ। ਉਸਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪਾਕਿਸਤਾਨ ਮੁਸਿਲਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਅਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪੁਲਸ ਪਾਰਟੀ (ਪੀ. ਪੀ. ਪੀ.) ਦੇ ਸੱਤਾਧਿਰ ਗਠਜੋੜ ਨੂੰ ਚਿਤਾਵਨੀ ਦਿੱਤੀ ਹੈ। ਅੱਤਵਾਦੀ ਸਮੂਹ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜੇਕਰ ਇਹ ਦੋਵੇਂ ਪਾਰਟੀਆਂ ਆਪਣੇ ਰੁਖ ’ਤੇ ਕਾਇਮ ਰਹਿਣ ਅਤੇ ਫੌਜ ਦੇ ਗੁਲਾਮ ਬਣੇ ਰਹੇ ਤਾਂ ਉਨ੍ਹਾਂ ਦੇ ਪ੍ਰਮੁੱਖ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਸਮੂਹ ਨੇ ਚਿਤਾਵਨੀ ਦਿੱਤੀ ਕਿ ਲੋਕਾਂ ਨੂੰ ਅਜਿਹੇ ਪ੍ਰਮੁੱਖ ਲੋਕਾਂ ਦੇ ਨੇੜੇ ਜਾਣ ਤੋਂ ਬਚਣਾ ਚਾਹੀਦਾ ਹੈ। ਇਸਨੇ ਦਾਅਵਾ ਕੀਤਾ ਕਿ ਟੀ. ਟੀ. ਪੀ. ਸਿਰਫ ਪਾਕਿਸਤਾਨ ਵਿਚ ‘ਜ਼ਿਹਾਦ’ ਚਲਾ ਰਿਹਾ ਸੀ ਅਤੇ ‘ਸਾਡਾ ਨਿਸ਼ਾਨਾ ਦੇਸ਼ ’ਤੇ ਕਬਜ਼ਾ ਕਰ ਰਹੀਆਂ ਸੁਰੱਖਿਆ ਏਜੰਸੀਆਂ ਹਨ। 

ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਵਿਸਫੋਟ, ਹਸਪਤਾਲ ਤੋਂ ਆਈਆਂ ਖ਼ੌਫਨਾਕ ਤਸਵੀਰਾਂ, ਕੁਰਸੀਆਂ 'ਤੇ ਆਕਸੀਜਨ ਲੈ ਰਹੇ ਮਰੀਜ਼

ਬਿਲਾਵਲ ਅਜੇ ਬੱਚਾ, ਇਸ ਵਿਚਾਰੇ ਨੇ ਅਜੇ ਤੱਕ ਜੰਗ ਨਹੀਂ ਦੇਖੀ

ਟੀ. ਟੀ. ਪੀ. ਨੇ ਖ਼ਾਸ ਤੌਰ ’ਤੇ ਵਿਦੇਸ਼ ਮੰਤਰੀ ਬਿਲਾਵਲ ਨੂੰ ਚਿਤਾਵਨੀ ਦਿੱਤੀ, ਜਿਨ੍ਹਾਂ ਦੀ ਮਾਂ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ 2007 ਵਿਚ ਇਕ ਅੱਤਵਾਦੀ ਹਮਲੇ ਵਿਚ ਮਾਰੀ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ ਬਿਲਾਵਲ ਅਜੇ ਬੱਚਾ ਹੈ, ਇਸ ਵਿਚਾਰੇ ਨੇ ਅਜੇ ਤੱਕ ਨਹੀਂ ਦੇਖਿਆ ਹੈ ਕਿ ਜੰਗ ਦੀ ਸਥਿਤੀ ਕੀ ਹੁੰਦੀ ਹੈ। ਨਾਲ ਹੀ ਇਸ ਵਿਚ ਕਿਹਾ ਗਿਆ ਹੈ ਕਿ ਪੀ. ਪੀ. ਪੀ. ਨੇਤਾ ਨੇ ਟੀ. ਟੀ. ਪੀ. ’ਤੇ ਇਕ ਖੁੱਲ੍ਹੀ ਜੰਗ ਦਾ ਐਲਾਨ ਕੀਤਾ ਸੀ। ਸਮੂਹ ਨੇ ਇਹ ਵੀ ਕਿਹਾ ਕਿ ਉਸਨੇ ਲੰਬੇ ਸਮੇਂ ਤੋਂ ਕਿਸੇ ਵੀ ਸਿਆਸੀ ਪਾਰਟੀ ਖਿਲਾਫ਼ ਕਾਰਵਾਈ ਨਹੀਂ ਕੀਤੀ ਸੀ ਪਰ ਬਦਕਿਸਮਤੀ ਨਾਲ ਬਿਲਾਵਲ ਭੁੱਟੋ ਜਰਦਾਰੀ ਨੇ ਮਾਂ ਦੇ ਆਪਣੇ ਪਿਆਰ ਦੀ ਪਿਆਸ ਬੁਝਾਉਣ ਲਈ ਅਮਰੀਕਾ ਨੂੰ ਮਾਂ ਦਾ ਦਰਜਾ ਦਿੱਤਾ।

ਇਹ ਵੀ ਪੜ੍ਹੋ: ਕੀ 2023 'ਚ ਕੋਰੋਨਾ ਮਹਾਮਾਰੀ ਤੋਂ ਮੁਕਤ ਹੋਵੇਗੀ ਦੁਨੀਆ? ਸਾਹਮਣੇ ਆਇਆ WHO ਦਾ ਵੱਡਾ ਦਾਅਵਾ

ਅੱਤਵਾਦੀ ਸੰਗਠਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ਼ਰੀਫ ਨੇ ਅਮਰੀਕਾ ਨੂੰ ਖੁਸ਼ ਕਰਨ ਲਈ ਟੀਟੀਪੀ ਦੇ ਖਿਲਾਫ਼ ਜੰਗ ਵਿੱਚ ਆਪਣੀ ਪੂਰੀ ਪਾਰਟੀ ਦੇ ਸਮਰਥਨ ਦਾ ਵਾਅਦਾ ਕੀਤਾ ਸੀ। ਟੀਟੀਪੀ ਨੇ ਧਾਰਮਿਕ ਸਿਆਸੀ ਪਾਰਟੀਆਂ ਨੂੰ ਬਖ਼ਸ਼ਦਿਆਂ ਕਿਹਾ ਕਿ ਟੀਟੀਪੀ ਦੀ ਨੀਤੀ ਵਿੱਚ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਕੋਈ ਗੁੰਜਾਇਸ਼ ਨਹੀਂ ਹੈ। ਹਾਲਾਂਕਿ, ਇਸ ਵਿਚ ਉਸ ਨੇ ਕਿਹਾ ਹੈ ਕਿ "ਅਸੀਂ ਤੁਹਾਨੂੰ (ਧਾਰਮਿਕ ਪਾਰਟੀਆਂ) ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਵਿਰੁੱਧ ਗਤੀਵਿਧੀਆਂ ਤੋਂ ਦੂਰ ਰਹਿਣ"। ਇਹ ਚੇਤਾਵਨੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਬੈਨਰ ਹੇਠ ਦੇਸ਼ ਦੀ ਸਿਵਲ-ਫੌਜੀ ਲੀਡਰਸ਼ਿਪ ਦੀ ਮੀਟਿੰਗ ਦੌਰਾਨ ਦੇਸ਼ ਵਿੱਚ ਅੱਤਵਾਦ ਪ੍ਰਤੀ “ਜ਼ੀਰੋ ਟੋਲਰੈਂਸ” ਦਿਖਾਉਣ ਦਾ ਸੰਕਲਪ ਲੈਣ ਤੋਂ ਕੁਝ ਦਿਨ ਬਾਅਦ ਆਈ ਹੈ। ਪ੍ਰਧਾਨ ਮੰਤਰੀ ਸ਼ਰੀਫ਼ ਨੇ ਐੱਨ.ਐੱਸ.ਸੀ. ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਬਾਗੀਆਂ ਖ਼ਿਲਾਫ਼ ਨਵੀਂ ਨੀਤੀ ਦੀ ਵਕਾਲਤ ਕਰਨ ਵਾਲੇ ਬਿਲਾਵਲ ਨੇ ਵੀ ਇਸ ਵਿੱਚ ਹਿੱਸਾ ਲਿਆ। ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਪ੍ਰਮੁੱਖ ਸੁਰੱਖਿਆ ਅਤੇ ਰਣਨੀਤਕ ਮਾਮਲਿਆਂ ਬਾਰੇ ਫੈਸਲਿਆਂ ਨੂੰ ਆਖਰੀ ਰੂਪ ਦੇਣ ਲਈ ਐੱਨ. ਐੱਸ. ਸੀ. ਸਰਵਉੱਚ ਸੰਸਥਾ ਹੈ। ਵਿਦੇਸ਼ ਮੰਤਰੀ ਨੇ ਪਹਿਲਾਂ ਵੀ ਅੱਤਵਾਦੀਆਂ ਨਾਲ ਗੱਲਬਾਤ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਸਰਕਾਰ ਤੁਸ਼ਟੀਕਰਨ ਦੀ ਨੀਤੀ ਨਹੀਂ ਅਪਣਾਏਗੀ। ਮੰਗਲਵਾਰ ਨੂੰ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਨੇ ਕਿਹਾ ਕਿ ਟੀ. ਟੀ. ਪੀ. ਜਾਂ ਕਿਸੇ ਹੋਰ ਅੱਤਵਾਦੀ ਸੰਗਠਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਅਮਰੀਕਾ ਨੇ ਤੋੜ ਦਿੱਤੇ ਰਿਕਾਰਡ, 1 ਲੱਖ 25 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


 


cherry

Content Editor

Related News