ਆਰਮੇਨੀਆ ਦੇ ਖਿਲਾਫ ਅਜਰਬੈਜਾਨ ਵਲੋਂ ਲੜ ਰਹੇ ਪਾਕਿਸਤਾਨੀ ਜਵਾਨ, ਹੋਇਆ ਖੁਲਾਸਾ
Wednesday, Sep 30, 2020 - 07:52 AM (IST)
ਯੇਰੇਵਾਨ , (ਏ. ਐੱਨ. ਆਈ.)-ਆਰਮੇਨੀਆ ਨਾਲ ਛਿੜੀ ਜੰਗ ’ਚ ਅਜਰਬੈਜਾਨ ਵਲੋਂ ਪਾਕਿਸਤਾਨ ਦੇ ਜਵਾਨ ਵੀ ਲੜਾਈ ’ਚ ਹਿੱਸਾ ਲੈ ਰਹੇ ਹਨ। ਇਹ ਖੁਲਾਸਾ ਉਥੇ 2 ਲੋਕਾਂ ਦੀ ਫੋਨ ’ਤੇ ਹੋਈ ਗੱਲਬਾਤ ਨਾਲ ਹੋਇਆ ਹੈ। ਇਸ ਗੱਲਬਾਤ ਫ੍ਰੀ ਨਿਊਜ਼ ਏ. ਐੱਮ. ਨੇ ਪੋਸਟ ਕੀਤਾ ਹੈ। ਇਸ ਦੇ ਮੁਤਾਬਕ ਅਜਰਬੈਜਾਨ ਦੇ ਹੀ 2 ਲੋਕਾਂ ਵਿਚਾਲੇ ਇਸ ਤਰ੍ਹਾਂ ਦੀ ਗੱਲਬਾਤ ਹੋਈ ਸੀ, ਜਿਸ ਵਿਚ ਪਾਕਿਸਤਾਨ ਦੇ ਜਵਾਨਾਂ ਦੀ ਕਥਿਤ ਤੌਰ ’ਤੇ ਮੌਜੂਦਗੀ ਬਾਰੇ ਦੱਸਿਆ ਗਿਆ ਸੀ।
ਗੱਲਬਾਤ ਦੇ ਅੰਸ਼-
ਪਹਿਲਾ ਵਿਅਕਤੀ - ਮੈਂ ਕਿਵੇਂ ਲਿਖ ਸਕਦਾ ਹਾਂ ਮੇਰੇ ਕੋਲ ਪੈਸੇ ਨਹੀਂ ਹਨ।
ਦੂਸਰਾ ਵਿਅਕਤੀ - ਮੈਂ ਠੀਕ ਹਾਂ। ਚਿੰਤਾ ਨਾ ਕਰੋ। 7 ਤੋਂ 8 ਪਿੰਡ ਆਜ਼ਾਦ ਹੋ ਗਏ ਹਨ, ਚਿੰਤਾ ਨਾ ਕਰੋ।
ਪਹਿਲਾ ਵਿਅਕਤੀ - ਹਾਂ, ਮੈਂ ਜਾਣਦਾ ਹਾਂ ਇੰਸਟਾਗ੍ਰਾਮ ’ਤੇ ਦੇਖਿਆ ਹੈ ਕਿ ਫਿਜੂਲੀ ਅਤੇ ਅਗਦਮ ਨੂੰ ਵਿਰੋਧੀਆਂ ਤੋਂ ਆਜ਼ਾਦ ਕਰਵਾ ਲਿਆ ਗਿਆ ਹੈ। ਸਾਨੂੰ ਮਾਰਵ ਪਹਾੜੀਆਂ ਵਿਚ ਲਿਜਾਇਆ ਜਾ ਰਿਹਾ ਹੈ। ਇੰਟਰਨੈੱਟ ਨੂੰ ਕੀ ਹੋ ਰਿਹਾ ਹੈ, ਇਹ ਕੰਮ ਕਿਉਂ ਨਹੀਂ ਕਰ ਰਿਹਾ ਹੈ।
ਦੂਸਰਾ ਵਿਅਕਤੀ - ਸਾਡੀ ਸਰਕਾਰ ਨੇ ਇੰਟਰਨੈੱਟ ਨੂੰ ਬੰਦ ਕਰ ਦਿੱਤਾ ਹੈ। ਇਥੇ ਬਹੁਤ ਕੁਝ ਹੋ ਰਿਹਾ ਹੈ। ਇਥੋਂ ਦੇ ਲੋਕ ਆਰਮੇਨੀਅੰਸ ਦੇ ਸੰਪਰਕ ’ਚ ਹਨ ਇਸ ਲਈ ਇਸ ਨੂੰ ਬੰਦ ਕਰ ਦਿੱਤਾ ਹੈ।
ਪਹਿਲਾ ਵਿਅਕਤੀ - ਜੇਕਰ ਗੋਲੀਆਂ ਚਲਣ ਤਾਂ ਦੂਸਰੀ ਕਿਸੇ ਥਾਂ ’ਤੇ ਚਲੇ ਜਾਣਾ।
ਦੂਸਰਾ ਵਿਅਕਤੀ - ਅਗਦਮ ਵੱਲ। ਉਨ੍ਹਾਂ ਨੇ ਉਥੇ ਪਾਕਿਸਤਾਨੀ ਜਵਾਨਾਂ ਨੂੰ ਇਕੱਠਾ ਕੀਤਾ ਹੈ ਅਤੇ ਉਹ ਉਨ੍ਹਾਂ ਨੂੰ ਅਗਦਮ ਵੱਲ ਲੈ ਕੇ ਜਾ ਰਹੇ ਹਨ।