ਪਾਕਿਸਤਾਨੀ ਰੁਪਇਆ ਬਣਿਆ ਦੁਨੀਆ ਦੀ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਕਰੰਸੀ
Sunday, Oct 09, 2022 - 10:37 AM (IST)
ਕਰਾਚੀ–ਪਾਕਿਸਤਾਨ ਦਾ ਅਸਥਿਰ ਰੁਪਇਆ (ਪੀ. ਕੇ. ਆਰ.) 7 ਅਕਤੂਬਰ ਨੂੰ ਸਮਾਪਤ ਹਫਤੇ ’ਚ ਦੁਨੀਆ ਦੀ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਗਿਆ ਕਿਉਂਕਿ ਇਸ ਨੇ ਅਹਿਮ ਵਿਦੇਸ਼ੀ ਮੁਦਰਾ ਪ੍ਰਵਾਹ ਦੀ ਉਮੀਦ ’ਚ ਪੰਜ ਕੰਮ ਦੇ ਦਿਨਾਂ ’ਚ 3.9 ਫੀਸਦੀ ਦੀ ਸਭ ਤੋਂ ਵੱਡੀ ਬੜ੍ਹਤ 219.92 ਪੀ. ਕੇ. ਆਰ. ਪ੍ਰਤੀ ਡਾਲਰ ਕਰ ਦਿੱਤੀ। ਆਰਿਫ ਹਬੀਬ ਲਿਮਟਿਡ ਦੇ ਖੋਜ ਮੁਖੀ ਤਾਹਿਰ ਅੱਬਾਸ ਮੁਤਾਬਕ ਹਫਤਾ-ਦਰ-ਹਫਤਾ ਦੇ ਆਧਾਰ ’ਤੇ ਰੁਪਇਆ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਬਣਿਆ ਰਿਹਾ।
ਸ਼ੁੱਕਰਵਾਰ ਨੂੰ ਪਾਕਿਸਾਨੀ ਰੁਪਏ ਲਈ ਲਗਾਤਾਰ 11ਵਾਂ ਕੰਮਕਾਜੀ ਦਿਨ ਸੀ ਜਦੋਂ ਮੌਜੂਦਾ ਵਿੱਤ ਮੰਤਰੀ ਇਸ਼ਾਕ ਡਾਰ ਨੇ ਪਿਛਲੇ ਮਹੀਨੇ 5 ਸਾਲਾਂ ਦੀ ਸਵੈ-ਨਿਰਲਾਪਿਤ ਜਲਾਵਤਨੀ ਨੂੰ ਖਤਮ ਕਰ ਕੇ ਦੇਸ਼ ’ਚ ਵਾਪਸੀ ਦੇ ਐਲਾਨ ਤੋਂ ਬਾਅਦ ਜਿੱਤ ਦਾ ਸਿਲਸਿਲਾ ਬਣਾਈ ਰੱਖਿਆ। ਜ਼ਾਹਰ ਹੈ ਕਿ ਅਹੁਦਾ ਸੰਭਾਲਣ ਤੋਂ ਬਾਅਦ ਡਾਰ ਨੇ ਅਮਰੀਕੀ ਡਾਲਰ ਦੇ ਹਮਲੇ ਖਿਲਾਫ ਰੁਪਏ ਦੀ ਰੱਖਿਆ ਕਰਨ ਦੀ ਆਪਣੀ ਪੁਰਾਣੀ ਨੀਤੀ ਨੂੰ ਮੁੜ ਸ਼ੁਰੂ ਕੀਤਾ।
ਉਨ੍ਹਾਂ ਨੇ ਦੇਖਿਆ ਕਿ ਰੁਪਇਆ ਜੁਲਾਈ ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 240 ਡਾਲਰ ਪ੍ਰਤੀ ਡਾਲਰ ’ਤੇ ਹੇਠਲੇ ਪੱਧਰ ’ਤੇ ਸੀ ਅਤੇ ਉਨ੍ਹਾਂ ਨੇ ਸ਼ੱਕ ਜਤਾਇਆ ਕਿ ਵਪਾਰਕ ਬੈਂਕਾਂ ਨੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਰੁਪਏ ਦੀ ਕੀਮਤ ’ਚ ਹੇਰਾਫੇਰੀ ਕੀਤੀ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।