ਪਾਕਿ ਕਵਿੱਤਰੀ ਫਹਿਮੀਦਾ ਰਿਯਾਜ਼ ਦੀ ਧੀ ਨੇ ਮਾਂ ਨੂੰ ਮਿਲਣ ਵਾਲਾ ਰਾਸ਼ਟਰਪਤੀ ਸਨਮਾਨ ਲੈਣ ਤੋਂ ਕੀਤਾ ਇਨਕਾਰ

Friday, Sep 04, 2020 - 01:23 PM (IST)

ਲਾਹੌਰ: ਪਾਕਿਸਤਾਨੀ ਦੀ ਪ੍ਰਸਿੱਧ ਕਵਿੱਤਰੀ ਫਹਿਮੀਦਾ ਰਿਯਾਜ਼ ਦੀ ਧੀ ਵੀਰਤਾ ਅਲੀ ਉਜਾਨ ਨੇ ਆਪਣੀ ਫੇਸਬੁੱਕ 'ਤੇ ਬਿਆਨ ਕਰਦਿਆਂ ਕਿਹਾ ਹੈ ਕਿ ਉਸ ਨੂੰ ਉਹ ਰਾਸ਼ਟਰਪਤੀ ਸਨਮਾਨ ਮਨਜ਼ੂਰ ਨਹੀਂ ਜਿਹੜਾ ਉਸ ਦੀ ਸਵਰਗਵਾਸੀ ਮਾਂ ਨੂੰ ਦਿੱਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੇਰੀ ਮਾਂ ਨੇ ਇਨਸਾਫ਼ ਅਤੇ ਬਰਾਬਰੀ ਲਈ ਜਿਹੜਾ ਸੰਘਰਸ਼ ਕੀਤਾ ਸੀ, ਇਹ ਐਵਾਰਡ ਉਸ ਦੇ ਸਾਹਮਣੇ ਇਕ ਅਪਮਾਨ ਵਾਂਗ ਹੋਵੇਗਾ।

 

ਇਹ ਵੀ ਪੜ੍ਹੋ:  ਦਾਜ ਨੇ ਨਿਗਲੀ ਇਕ ਹੋਰ ਲਾਡਲੀ ਦੀ ਜਾਨ, ਸਹੁਰਿਆ ਤੋਂ ਦੁਖੀ ਹੋ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ

 

PunjabKesari

ਉਜਾਨ ਨੇ ਕਿਹਾ ਕਿ ਸਨਮਾਨ ਦੇਣ ਵਾਲੇ ਸੈਕਸ਼ਨ ਨੇ ਮੇਰੇ ਨਾਲ ਸੰਪਰਕ ਕੀਤਾ ਗਿਆ ਸੀ ਕਿ ਮੈਂ ਐਵਾਰਡ ਸਮਾਰੋਹ 'ਚ ਸ਼ਾਮਲ ਹੋ ਕੇ ਆਪਣੀ ਮਾਂ ਨੂੰ ਮਿਲਣ ਵਾਲਾ ਉਹ ਸਨਮਾਨ ਪ੍ਰਾਪਤ ਕਰਾਂ। ਉਸ ਨੇ ਕਿਹਾ ਕਿ ਮੇਰੀ ਮਾਂ ਵਲੋਂ ਮਨੁੱਖਤਾ ਲਈ ਕੀਤੇ ਕੰਮ ਬਦਲੇ ਮੈਂ ਇਸ ਮੌਕੇ 'ਤੇ ਇਹ ਐਵਾਰਡ ਕਿਵੇਂ ਪ੍ਰਵਾਨ ਕਰ ਸਕਦੀ ਹੈ। ਇਸ ਤਾਂ ਮੇਰੀ ਅੰਮੀ ਵਲੋਂ ਜੀਵਨ ਭਰ ਕੀਤੇ ਗਏ ਸੰਘਰਸ਼ ਦੇ ਸਾਹਮਣੇ ਇਕ ਅਪਮਾਨ ਵਾਂਗ ਹੋਵੇਗਾ। ਉਸ ਨੇ ਆਪਣੇ ਬਿਆਨ 'ਚ ਇਮਰਾਨ ਖਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਅਤੇ ਕਿਹਾ ਕਿ ਅੱਜ ਜਦੋਂ ਪਾਕਿਸਤਾਨ 'ਚ ਲੇਖਕਾਂ ਅਤੇ ਪੱਤਰਕਾਰਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ 'ਤੇ ਤਸ਼ੱਦਦ ਢਾਏ ਜਾ ਰਹੇ ਹਨ ਅਤੇ ਕਤਲ ਕੀਤੇ ਜਾ ਰਹੇ ਹਨ ਤਾਂ ਅਜਿਹੀ ਹਾਲਤ 'ਚ ਸਨਮਾਨ ਪ੍ਰਾਪਤ ਕਰਨਾ ਕਿਵੇਂ ਮੁਨਾਸਬ ਹੋਵੇਗਾ।ਜ਼ਿਕਰਯੋਗ ਹੈ ਕਿ ਫਹਿਮੀਦਾ ਰਿਯਾਜ਼ ਉਰਦੂ ਭਾਸ਼ਾ ਦੀ ਉੱਘੀ ਕਵਿੱਤਰੀ ਸੀ, ਜਿਸ ਦਾ ਜਨਮ 1946 'ਚ ਮੇਰਠ ਵਿਖੇ ਹੋਇਆ ਅਤੇ 2018 'ਚ ਲਾਹੋਰ 'ਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:  ਬਹਿਬਲਕਲਾਂ ਗੋਲੀਕਾਂਡ 'ਚ ਸਾਬਕਾ ਐੱਸ.ਐੱਚ.ਓ.ਦੀ ਜ਼ਮਾਨਤ ਦੀ ਅਰਜ਼ੀ ਰੱਦ


Shyna

Content Editor

Related News