ਕੈਨੇਡਾ ''ਚ ਪਾਕਿਸਤਾਨੀ ISI ਏਜੰਟ ਨੂੰ ਜਿੰਦਾ ਸਾੜਿਆ, ਨਿੱਝਰ ਕਤਲਕਾਂਡ ਨਾਲ ਸਬੰਧ!

Sunday, Aug 04, 2024 - 01:10 PM (IST)

ਕੈਨੇਡਾ ''ਚ ਪਾਕਿਸਤਾਨੀ ISI ਏਜੰਟ ਨੂੰ ਜਿੰਦਾ ਸਾੜਿਆ, ਨਿੱਝਰ ਕਤਲਕਾਂਡ ਨਾਲ ਸਬੰਧ!

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ) ਦੇ ਇੱਕ ਏਜੰਟ ਨੂੰ ਭੀੜ ਨੇ ਜ਼ਿੰਦਾ ਸਾੜ ਦਿੱਤਾ। ਮਾਮਲਾ ਕੈਨੇਡਾ ਦਾ ਹੈ। ਇੱਥੇ ਗੁੱਸੇ ਵਿੱਚ ਆਈ ਭੀੜ ਨੇ ਆਈ.ਐਸ.ਆਈ ਏਜੰਟ ਨੂੰ ਅੱਗ ਲਾ ਦਿੱਤੀ। ਮਾਰੇ ਗਏ ਕਥਿਤ ਏਜੰਟ ਦੀ ਪਛਾਣ ਰਾਹਤ ਰਾਓ ਵਜੋਂ ਹੋਈ ਹੈ। ਰਾਹਤ ਰਾਓ ਕਥਿਤ ਤੌਰ 'ਤੇ ਕੈਨੇਡੀਅਨ-ਪਾਕਿਸਤਾਨੀ ਭਾਈਚਾਰੇ ਨਾਲ ਸਬੰਧਤ ਸੀ।

CNN-News18 ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਰਾਹਤ ਰਾਓ ਦਾ ਸਰੀ ਸੈਂਟਰਲ ਇਲਾਕੇ ਵਿੱਚ ਵਿਦੇਸ਼ੀ ਮੁਦਰਾ ਦਾ ਕਾਰੋਬਾਰ ਸੀ। ਰਿਪੋਰਟ ਅਨੁਸਾਰ ਘਟਨਾ ਉਦੋਂ ਵਾਪਰੀ ਜਦੋਂ ਇੱਕ ਵਿਅਕਤੀ ਰਾਹਤ ਦੇ ਦਫ਼ਤਰ ਵਿੱਚ "ਪੈਸੇ ਦੇ ਲੈਣ-ਦੇਣ ਦੇ ਕੰਮ" ਲਈ ਆਇਆ ਸੀ। ਇਸ ਤੋਂ ਬਾਅਦ ਵਿਅਕਤੀ ਨੇ ਰਾਓ ਨੂੰ ਅੱਗ ਲਗਾ ਦਿੱਤੀ ਅਤੇ ਭੱਜ ਗਿਆ। ਤੁਹਾਨੂੰ ਦੱਸ ਦੇਈਏ ਕਿ ਸਤੰਬਰ 2023 ਵਿੱਚ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਰਾਹਤ ਰਾਓ ਤੋਂ ਕੈਨੇਡਾ ਦੇ ਸਰੀ ਵਿੱਚ ਵੀ ਪੁੱਛਗਿੱਛ ਕੀਤੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਪੁਲਸ ਦੀ ਵੱਡੀ ਕਾਰਵਾਈ, ਖਾਲਿਸਤਾਨੀ ਕਾਰਕੁਨ ਦੇ ਘਰੋਂ ਹਥਿਆਰ ਬਰਾਮਦ

ਇੱਕ ਸੂਤਰ ਨੇ ਦੱਸਿਆ, "ਆਰ.ਸੀ.ਐਮ.ਪੀ (ਰਾਇਲ ਕੈਨੇਡੀਅਨ ਮਾਉਂਟਿਡ ਪੁਲਸ) ਨੇ ਰਾਹਤ ਰਾਓ ਦੇ ਘਰ ਦਾ ਦੌਰਾ ਕੀਤਾ ਸੀ। ਹਾਲਾਂਕਿ ਪੁਲਸ ਨੇ ਆਪਣੇ ਆਉਣ ਦੇ ਕਾਰਨ ਦਾ ਜਨਤਕ ਤੌਰ 'ਤੇ ਖੁਲਾਸਾ ਨਹੀਂ ਕੀਤਾ, ਪਰ ਇਹ ਸੰਭਵ ਤੌਰ 'ਤੇ ਨਿੱਝਰ ਦੇ ਕਤਲ ਬਾਰੇ ਉਨ੍ਹਾਂ ਦੀ ਜਾਣਕਾਰੀ ਨਾਲ ਜੁੜਿਆ ਹੋਇਆ ਸੀ।" ਰਿਪੋਰਟ ਮੁਤਾਬਕ ਨਿੱਝਰ ਦੇ ਕਤਲ ਪਿੱਛੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦਾ ਹੱਥ ਹੋਣ ਦਾ ਸ਼ੱਕ ਹੈ। ਰਾਹਤ ਰਾਓ ਅਤੇ ਤਾਰਿਕ ਕੀਨੀ ਕੈਨੇਡਾ ਵਿੱਚ ਆਈ.ਐਸ.ਆਈ ਦੇ ਲਗਾਏ ਹੋਏ ਏਜੰਟ ਹਨ। ਦੱਸਿਆ ਜਾ ਰਿਹਾ ਹੈ ਕਿ ਭਾਰਤ ਤੋਂ ਆਉਣ ਵਾਲੇ ਲੋੜੀਂਦੇ ਅੱਤਵਾਦੀਆਂ ਨੂੰ ਵੀ ਪਾਕਿਸਤਾਨ ਦੀ ਆਈ.ਐਸ.ਆਈ ਦੇ ਏਜੰਟਾਂ ਵੱਲੋਂ ਹੈਂਡਲ ਕੀਤਾ ਜਾ ਰਿਹਾ ਹੈ।

ਨਿੱਝਰ ਨੂੰ 2020 ਵਿੱਚ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ। ਪਿਛਲੇ ਸਾਲ ਜੂਨ ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਇਸ ਘਟਨਾਕ੍ਰਮ ਨੇ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਨੂੰ ਝਟਕਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News