ਪਾਕਿ ਸਰਕਾਰ ਨੇ ਸਾਬਕਾ ਡੀ. ਜੀ. ’ਤੇ ਸ਼ਰੀਫ ਪਰਿਵਾਰ ਖ਼ਿਲਾਫ਼ ਜਾਂਚ ਦਾ ਦਬਾਅ ਪਾਇਆ

Saturday, Oct 10, 2020 - 11:10 AM (IST)

ਪਾਕਿ ਸਰਕਾਰ ਨੇ ਸਾਬਕਾ ਡੀ. ਜੀ. ’ਤੇ ਸ਼ਰੀਫ ਪਰਿਵਾਰ ਖ਼ਿਲਾਫ਼ ਜਾਂਚ ਦਾ ਦਬਾਅ ਪਾਇਆ

ਇਸਲਾਮਾਬਾਦ, (ਏ. ਐੱਨ. ਆਈ.)- ਪਾਕਿਸਤਾਨ ਸਰਕਾਰ ਨੇ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਦੇ ਸਾਬਕਾ ਡਾਇਰੈਕਟਰ ਜਨਰਲ (ਡੀ. ਜੀ.) ਬਸ਼ੀਰ ਮੇਮਨ ’ਤੇ ਸ਼ਰੀਫ ਪਰਿਵਾਰ ਦੇ ਖ਼ਿਲਾਫ਼ ਜਾਂਚ ਦਾ ਦਬਾਅ ਪਾਇਆ ਸੀ। ਇਹ ਦੋਸ਼ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਬੀਬੀ ਬੁਲਾਰਾ ਮਰੀਅਮ ਔਰੰਗਜੇਬ ਨੇ ਲਗਾਇਆ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਤਾ ਦੀ ਦੁਰਵਰਤੋਂ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਦੇਸ਼ਦ੍ਰੋਹ ਦਾ ਮਾਮਲਾ ਦਰਜ ਕਰਨਾ ਇਸ ਗੱਲ ਦਾ ਪੱਕਾ ਸਬੂਤ ਹੈ।

ਜੀਓ ਨਿਊਜ਼ ਮੁਤਾਬਕ ਇਮਰਾਨ ਖਾਨ ਨੇ ਮੇਮਨ ਨੂੰ ਆਪਣੇ ਦਫਤਰ ’ਚ ਬੁਲਾ ਕੇ ਉਨ੍ਹਾਂ ਨੂੰ ਪੁੱਛਿਆ ਕਿ ਸ਼ਰੀਫ ਪਰਿਵਾਰ ਦੇ ਖ਼ਿਲਾਫ਼ ਕੋਈ ਮਾਮਲਾ ਕਿਉਂ ਨਹੀਂ ਦਰਜ ਕੀਤਾ ਗਿਆ ਹੈ? ਅਧਿਕਾਰੀ ਨੂੰ ਨਵਾਜ਼ ਸ਼ਰੀਫ, ਮਰੀਅਮ ਨਵਾਜ਼ ਅਤੇ ਕੈਪਟਨ ਦਾਦਰ ਖ਼ਿਲਾਫ਼ ਅੱਤਵਾਦ ਦਾ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਸੀ।


author

Lalita Mam

Content Editor

Related News