ਮਸ਼ਹੂਰ ਲੋਕ ਗਾਇਕ ਸ਼ੌਕਤ ਅਲੀ ਨੂੰ ਕੀਤਾ ਗਿਆ 'ਸਪੁਰਦ-ਏ-ਖ਼ਾਕ'

Saturday, Apr 03, 2021 - 05:27 PM (IST)

ਮਸ਼ਹੂਰ ਲੋਕ ਗਾਇਕ ਸ਼ੌਕਤ ਅਲੀ ਨੂੰ ਕੀਤਾ ਗਿਆ 'ਸਪੁਰਦ-ਏ-ਖ਼ਾਕ'

ਲਾਹੌਰ/ਪਾਕਿਸਤਾਨ : ਮਸ਼ਹੂਰ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ। ਸ਼ੌਕਤ ਅਲੀ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਗਈ ਹੈ। ਉਨ੍ਹਾਂ ਦੇ ਪੁੱਤਰ ਅਮੀਰ ਸ਼ੌਕਤ ਅਲੀ ਮੁਤਾਬਕ, ਸ਼ੌਕਤ ਅਲੀ ਦਾ ਇਲਾਜ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪਤਾਲ (CMH) ਵਿਚ ਚੱਲ ਰਿਹਾ ਸੀ। ਸ਼ੌਕਤ ਅਲੀ ਨੂੰ 'ਸਪੁਰਦ-ਏ-ਖ਼ਾਕ' ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਪਾਕਿ ਕਵੀ ਬਾਬਾ ਨਜਾਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਸ ਤੋਂ ਪਹਿਲਾਂ ਅਮੀਰ ਨੇ ਸ਼ੌਕਤ ਦੀ ਵਿਗੜਦੀ ਸਥਿਤੀ ਨੂੰ ਵੇਖਦਿਆਂ ਗਾਇਕਾ ਦੇ ਪ੍ਰਸ਼ੰਸਕਾਂ ਨੂੰ ਪ੍ਰਾਰਥਨਾ ਕਰਨ ਲਈ ਬੇਨਤੀ ਕੀਤੀ ਸੀ। ਸ਼ੌਕਤ ਅਲੀ ਕਈ ਬਿਮਾਰੀਆਂ ਸਾਹਮਣਾ ਕਰ ਰਹੇ ਸਨ, ਜਿਵੇਂ ਸ਼ੂਗਰ ਅਤੇ ਲੀਵਰ ਟ੍ਰਾਂਸਪਲਾਂਟ ਤੋਂ ਵੀ ਪੀੜਤ ਸੀ। ਇਸ ਤੋਂ ਇਲਾਵਾ ਕੁਝ ਸਾਲ ਪਹਿਲਾਂ ਉਨ੍ਹਾਂ ਦੀ ਬਾਈਪਾਸ ਸਰਜਰੀ ਵੀ ਹੋਈ ਸੀ। ਗ਼ਜ਼ਲ ਸਮਰਾਟ, ਪਾਕਿਸਤਾਨੀ ਸੰਗੀਤ ਉਦਯੋਗ ਦੇ ਸਭ ਤੋਂ ਉੱਤਮ ਕਲਾਕਾਰਾਂ ਵਿਚੋਂ ਇਕ ਸੀ, ਜਿਨ੍ਹਾਂ ਨੇ 6 ਦਹਾਕਿਆਂ ਤੱਕ ਸੰਗੀਤ ਦੀ ਸੇਵਾ ਕੀਤੀ। ਉਨ੍ਹਾਂ ਨੂੰ ਪ੍ਰਾਈਡ ਆਫ ਪਰਫਾਰਮੈਂਸ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਪਾਕਿਸਤਾਨੀ ਫ਼ਿਲਮ ਜਗਤ ਵਿਚ ਪ੍ਰਸਿੱਧ ਫ਼ਿਲਮ ਸੰਗੀਤ ਨਿਰਦੇਸ਼ਕ ਐਮ ਅਸ਼ਰਫ ਵੱਲੋਂ ਪੰਜਾਬੀ ਫ਼ਿਲਮ ਤੀਸ ਮਾਰ ਖਾਨ (1963) ਵਿਚ ਇਕ ਪਲੇਅਬੈਕ ਗਾਇਕ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ।

PunjabKesari

ਦੱਸ ਦਈਏ ਕਿ ਦੇਸ਼ ਵਿਦੇਸ਼ 'ਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਮਸ਼ਹੂਰ ਗਜ਼ਲਗੋ ਸ਼ੌਕਤ ਅਲੀ ਦੀ ਗਾਇਕ ਦਾ ਕਰੀਅਰ 6 ਦਹਾਕਿਆਂ ਦਾ ਹੈ। ਉਨ੍ਹਾਂ ਨੇ ਸਾਲ 1960 'ਚ ਗਜ਼ਲਾਂ ਅਤੇ ਲੋਕ ਗੀਤ ਗਾਉਣੇ ਸ਼ੁਰੂ ਕੀਤੇ। ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਉਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਲਹਿੰਦੇ ਪੰਜਾਬ ਦੇ ਨਾਲ-ਨਾਲ ਚੜ੍ਹਦੇ ਪੰਜਾਬ 'ਚ ਵੱਡੀ ਗਿਣਤੀ ਹੈ।

PunjabKesari
ਦੱਸਣਯੋਗ ਹੈ ਕਿ ਸ਼ੌਕਤ ਅਲੀ ਨੂੰ ਸਾਲ 1976 'ਚ 'ਵਾਇਸ ਆਫ ਪੰਜਾਬ' ਦੇ ਐਵਾਰਡ ਨਾਲ ਸਨਮਾਨਿਆ ਗਿਆ ਸੀ। ਜੁਲਾਈ 2013 'ਚ ਉਨ੍ਹਾਂ ਨੂੰ 'ਪ੍ਰਾਇਡ ਆਫ ਪੰਜਾਬ' ਦਾ ਐਵਾਰਡ ਮਿਲਿਆ। ਸ਼ੌਕਤ ਅਲੀ ਨੇ ਸਾਲ 1982 'ਚ ਨਵੀਂ ਦਿੱਲੀ 'ਚ ਹੋਈਆਂ ਏਸ਼ੀਅਨ ਖੇਡਾਂ 'ਚ ਲਾਈਵ ਪਰਫਾਰਮੈਂਸ ਦਿੱਤੀ ਸੀ। ਸਾਲ 1990 'ਚ ਉਨ੍ਹਾਂ ਨੂੰ ਸਰਵਉੱਚ ਪਾਕਿਸਤਾਨੀ ਨਾਗਰਿਕ ਰਾਸ਼ਟਰਪਤੀ ਐਵਾਰਡ 'ਪ੍ਰਾਈਡ ਆਫ ਪਰਫਾਰਮੈਂਸ' ਨਾਲ ਸਨਮਾਨਿਤ ਕੀਤਾ ਗਿਆ ਸੀ। ਸ਼ੌਕਤ ਅਲੀ ਦਾ ਗੀਤ 'ਕਦੇ ਤੇ ਹੱਸ ਬੋਲ ਵੇ' ਦੀ ਵਰਤੋਂ 2009 'ਚ ਭਾਰਤੀ ਫ਼ਿਲਮ 'ਲਵ ਆਜ ਕਲ' 'ਚ ਕੀਤੀ ਗਈ। ਉਨ੍ਹਾਂ ਦੇ ਤਿੰਨੋਂ ਪੁੱਤਰ ਇਮਰਾਨ ਸ਼ੌਕਤ ਅਲੀ, ਅਮੀਰ ਸ਼ੌਕਤ ਅਲੀ ਅਤੇ ਮੋਹਸਿਨ ਸ਼ੌਕਤ ਅਲੀ ਵੀ ਨਾਮੀ ਗਾਇਕ ਹਨ।

PunjabKesari
 


author

sunita

Content Editor

Related News