ਪਾਕਿਸਤਾਨੀ ਕ੍ਰਿਕਟਰਾਂ ਨੇ PCB ਦੇ ਵਿਰੁੱਧ ਕੀਤਾ ਵਿਰੋਧ ਪ੍ਰਦਰਸ਼ਨ

Tuesday, Aug 10, 2021 - 09:29 PM (IST)

ਨਵੀਂ ਦਿੱਲੀ- ਪਾਕਿਸਤਾਨ ਕ੍ਰਿਕਟ ਬੋਰਡ ਦੇ ਵਿਰੁੱਧ ਉਸਦੀ ਟੀਮ ਨੇ ਹੁਣ ਮੋਰਚਾ ਖੋਲ੍ਹ ਦਿੱਤਾ ਹੈ। ਪਾਕਿਸਤਾਨ ਦੀ ਨੇਤਰਹੀਣ ਕ੍ਰਿਕਟ ਟੀਮ ਨੇ ਆਪਣੇ ਕ੍ਰਿਕਟ ਬੋਰਡ ਪੀ. ਸੀ. ਬੀ. ਦੇ ਵਿਰੁੱਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਲਾਹੌਰ ਦੇ ਗਦਾਫੀ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਵਿਚ ਬੋਰਡ ਲੈ ਕੇ ਪਾਕਿਸਤਾਨੀ ਖਿਡਾਰੀ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਹ ਵਿਰੋਧ ਪ੍ਰਦਰਸ਼ਨ ਇਸ ਲਈ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ ਨੇਤਰਹੀਣ ਖਿਡਾਰੀਆਂ ਦੇ ਲਈ ਬਹੁਤ ਘੱਟ ਬਜਟ ਰੱਖਿਆ ਹੈ।

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦਾ ਸਤੰਬਰ 'ਚ ਹੋਵੇਗਾ ਆਸਟਰੇਲੀਆਈ ਦੌਰਾ

ਪਾਕਿਸਤਾਨ ਦੇ ਨੇਤਰਹੀਣ ਕ੍ਰਿਕਟਰਾਂ ਨੂੰ ਮੌਜੂਦਾ ਸਮੇਂ ਵਿਚ ਪੀ. ਸੀ. ਬੀ. 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਰਿਹਾ ਹੈ। ਪਿਛਲੇ 2 ਸਾਲ ਤੋਂ ਪੀ. ਸੀ. ਬੀ. ਨੇ ਇਨ੍ਹਾਂ ਖਿਡਾਰੀਆਂ ਦੇ ਕਰਾਰਾਂ ਨੂੰ ਨਹੀਂ ਵਧਾਇਆ ਹੈ। ਇਕ ਰਿਪੋਰਟ ਵਿਚ ਦੱਸਿਆ ਗਿਆ ਕਿ ਪੀ. ਸੀ. ਬੀ. ਨੇਤਰਹੀਣ ਕ੍ਰਿਕਟਾਂ ਨੂੰ ਲੱਗਭਗ 17,000,000 ਦਾ ਸਾਲਾ ਬਜਟ ਨਿਰਧਾਰਤ ਕੀਤਾ ਗਿਆ ਹੈ। ਨੇਤਰਹੀਣ ਕ੍ਰਿਕਟ ਪ੍ਰੀਸ਼ਦ ਨੇ ਇਸ ਨੂੰ ਹਰ ਸਾਲ ਵਧਾਉਣ ਦੀ ਅਪੀਲ ਕੀਤੀ ਸੀ ਪਰ ਪੀ. ਸੀ. ਬੀ. ਨੇ ਇਸ ਅਪੀਲ ਨੂੰ ਠੁਕਰਾ ਦਿੱਤਾ ਸੀ। ਹਾਲਾਂਕਿ ਪੀ. ਸੀ. ਬੀ. ਨੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਸਦੀ ਅਪੀਲ ਨੂੰ ਮੰਨ ਲਿਆ ਸੀ। ਪੀ. ਸੀ. ਬੀ. ਨੇ ਖਿਡਰੀਆਂ ਨਾਲ ਇਹ ਵਾਅਦਾ ਕੀਤਾ 5 ਪ੍ਰਤੀਸ਼ਤ ਤੱਕ ਖਿਡਾਰੀਆਂ ਦਾ ਬਜਟ ਵਧਾਉਣਗੇ। ਇਸ ਤੋਂ ਬਾਅਦ ਖਿਡਾਰੀਆਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ। 
 

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਛੱਡਣ ਤੋਂ ਬਾਅਦ ਇਸ ਕਲੱਬ 'ਚ ਸ਼ਾਮਲ ਹੋਣਗੇ ਮੇਸੀ, ਮਿਲਣਗੇ ਇੰਨੇ ਅਰਬ ਰੁਪਏ

ਪਰ ਜਦੋਂ ਪੀ. ਸੀ. ਬੀ. ਵਲੋਂ ਖਿਡਾਰੀਆਂ ਦਾ ਬਜਟ ਨਹੀਂ ਵਧਾਇਆ ਗਿਆ ਤਾਂ ਟੀਮ ਦੇ ਕਪਤਾਨ ਅਤੇ ਖਿਡਾਰੀਆਂ ਨੇ ਇਕ ਵਾਰ ਫਿਰ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਖਿਡਾਰੀਆਂ ਨੇ ਪਾਕਿਸਤਾਨ ਦੇ ਸਾਬਕਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਘਰ ਦੇ ਸਾਹਮਣੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ। ਇਹ ਹਾਲ ਸਿਰਫ ਪਾਕਿਸਤਾਨ ਦੇ ਨੇਤਰਹੀਣ ਖਿਡਾਰੀਆਂ ਦਾ ਨਹੀਂ ਬਲਕਿ ਦੁਨੀਆ ਦੇ ਉਨ੍ਹਾਂ ਸਾਰੇ ਖਿਡਾਰੀਆਂ ਦਾ ਇਹੀ ਹਾਲ ਹੈ ਜੋ ਵਿਸ਼ੇਸ਼ ਰੂਪ ਨਾਲ ਅਸਮਰੱਥ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News